ਕਾਲਾਂਵਾਲੀ ਵਿਖੇ ਖੱਟਰ ਸਰਕਾਰ ਵਿਰੁਧ ਗਰਜੇ ਐਜੂਸੈਟ ਚੌਕੀਦਾਰ ਤੇ ਮਿਡ-ਡੇ-ਮੀਲ ਵਰਕਰ 
Published : Sep 21, 2021, 7:32 am IST
Updated : Sep 21, 2021, 7:32 am IST
SHARE ARTICLE
image
image

ਕਾਲਾਂਵਾਲੀ ਵਿਖੇ ਖੱਟਰ ਸਰਕਾਰ ਵਿਰੁਧ ਗਰਜੇ ਐਜੂਸੈਟ ਚੌਕੀਦਾਰ ਤੇ ਮਿਡ-ਡੇ-ਮੀਲ ਵਰਕਰ 

ਕਾਲਾਂਵਾਲੀ, 20 ਸਤੰਬਰ (ਸੁਰਿੰਦਰ ਪਾਲ ਸਿੰਘ): ਸਿਰਸਾ ਦੇ ਬਲਾਕ ਔਢਾਂ ਦੇ ਪਾਰਟ ਟਾਇਮ ਐਜੂਸੈਟ ਚੌਕੀਦਾਰਾਂ ਅਤੇ ਮਿਡ ਡੇ-ਮੀਲ ਵਰਕਰਾਂ ਦੀ ਵਿਸੇਸ਼ ਮੀਟਿੰਗ ਮੰਡੀ ਕਾਲਾਵਾਲੀ ਵਿਚ ਬਣੇ ਪਾਰਕ ਵਿੱਚ ਆਯੋਜਿਤ ਕੀਤੀ ਗਈ | ਇਸ ਮੀਟਿੰਗ ਵਿੱਚ ਪਾਰਟ ਟਾਇਮ ਐਜੂਸੈਟ ਚੌਂਕੀਦਾਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ  ਸੰਬੋਧਨ ਕਰਦੇ ਹੋਏ ਕਰਮਚਾਰੀਆਂ ਦੇ ਜਿਲ੍ਹਾ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਦੁਆਰਾ ਲਗਾਤਾਰ ਕਰਮਚਾਰੀਆਂ ਦੇ ਹਿੱਤਾਂ ਦੀ ਲੜਾਈ ਜਾਰੀ ਹੈ | ਉਨ੍ਹਾਂ ਦੱਸਿਆ ਕਿ ਪਾਰਟ ਟਾਇਮ ਕਰਮਚਾਰੀਆਂ ਨੂੰ  ਪੱਕੇ ਕਰਵਾਉਣ ਅਤੇ ਐਜੁਸੇਟ ਚੌਂਕੀਦਾਰਾਂ ਨੂੰ  ਮਲਟੀਪਰਪਜ਼ ਆਹੁਦਿਆਂ ਤੇ ਰੱਖਣ ਤੋਂ ਬਿਨ੍ਹਾਂ ਮਿਡ ਡੇ ਮੀਲ ਵਰਕਰਾਂ ਨੂੰ  ਡੀਸੀ ਰੇਟ ਤੇ ਤਨਖਾਹ ਦੇਣ ਅਤੇ ਸਾਰੇ ਕਰਮਚਾਰੀਆਂ ਨੂੰ  ਸਾਮਾਜਿਕ ਸੁਰੱਖਿਆ ਦਿਵਾਉਣ ਲਈ ਉਹ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਹੋਰ ਕਰਮਚਾਰੀ ਸੰਗਠਨਾਂ ਨਾਲ ਮਿਲ ਕੇ ਖੱਟਰ ਸਰਕਾਰ ਖਿਲਾਫ ਵੱਡਾ ਅੰਦੋਲਨ ਚਾਉਣ ਲਈ ਸਾਰੇ ਕਰਮਚਾਰੀਆਂ ਦਾ ਸਹਿਯੋਗ ਲੈਣ ਹਿਤ ਕਾਰਜ ਕਰ ਰਹੇ ਹਨ | 
ਜਿਲ੍ਹਾ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਰਾਜ ਕਮੇਟੀ ਦੇ ਆਹੁਦੇਦਾਰ ਮੁਕੇਸ਼ ਕੁਮਾਰ, ਅਨਿਲ ਯਾਦਵ, ਧਰਮਪਾਲ ਅਤੇ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਕਰਮਚਾਰੀ ਮੀਟਿੰਗ ਵਿੱਚ ਪੁੱਜੇ ਸੁਰੇਸ਼ ਕੁਮਾਰ, ਨਰੇਸ਼ ਕੁਮਾਰ, ਵਿਨੋਦ ਕੁਮਾਰ  ਮੁਕੇਸ਼, ਕਾਂਤਾ ਦੇਵੀ, ਪਰਮਜੀਤ ਕੌਰ, ਕਰਮਜੀਤ ਕੌਰ, ਸਿਮਰਜੀਤ, ਛਿੰਦਰ ਕੌਰ ਅਮਰਜੀਤ ਅਤੇ ਸੀਮਾ ਦੇਵੀ ਸਮੇਤ ਸਾਰੇ ਕਰਮਚਾਰੀਆਂ ਨੇ ਖੱਟਰ ਸਰਕਾਰ ਹੋ ਬਰਬਾਦ ਅਤੇ ਕਰਮਚਾਰੀ ਏਕਤਾ ਜਿੰਦਾਬਾਦ ਆਦੀ ਨਾਅਰਿਆਂ ਨਾਲ ਸਭਾ ਦੀ ਸਮਾਪਤੀ ਕੀਤੀ | 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement