‘ਨੌਕਰਸ਼ਾਹੀ ਕੁੱਝ ਵੀ ਨਹੀਂ ਹੁੰਦੀ, ਇਹ ਚੱਪਲਾਂ ਚੁਕਣ ਵਾਲੀ ਹੁੰਦੀ ਹੈ’
Published : Sep 21, 2021, 12:23 am IST
Updated : Sep 21, 2021, 12:23 am IST
SHARE ARTICLE
image
image

‘ਨੌਕਰਸ਼ਾਹੀ ਕੁੱਝ ਵੀ ਨਹੀਂ ਹੁੰਦੀ, ਇਹ ਚੱਪਲਾਂ ਚੁਕਣ ਵਾਲੀ ਹੁੰਦੀ ਹੈ’

ਨਵੀਂ ਦਿੱਲੀ, 20 ਸਤੰਬਰ : ਭਾਜਪਾ ਦੀ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਮਾ ਭਾਰਤੀ ਦਾ ਇਕ ਵੀਡੀਉ ਸਾਹਮਣਏ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਨੌਕਰਸ਼ਾਹੀ ਯਾਨੀ ਕਿ ਬਿਊਰੋਕਰੇਸੀ ਨੂੰ ਚੱਪਲਾਂ ਚੁੱਕਣ ਵਾਲਾ ਦਸਿਆ ਹੈ। 
ਉਮਾ ਭਾਰਤੀ ਵੀਡੀਉ ਵਿਚ ਕਹਿ ਰਹੀ ਹੈ ਕਿ,‘‘ਬਿਊਰੋਕਰੇਸੀ ਕੁੱਝ ਵੀ ਨਹੀਂ ਹੁੰਦੀ, ਇਹ ਚੱਪਲਾਂ ਚੁੱਕਣ ਵਾਲੀ ਹੁੰਦੀ ਹੈ। ਸਾਡੀਆਂ ਚੱਪਲਾਂ ਚੁਕਦੀ ਹੈ। ਸਿਰਫ ਅਸੀਂ ਇਸ ਦੇ ਲਈ ਸਹਿਮਤ ਹੋ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਕੀ ਸੋਚਦੇ ਹੋ, ਅਫ਼ਸਰਸ਼ਾਹੀ ਆਗੂ ਘੁਮਾਉਂਦੀ ਹੈ? ਨਹੀਂ, ਨਹੀਂ, ਗੱਲਬਾਤ ਪਹਿਲਾਂ ਪ੍ਰਾਈਵੇਟ ਵਿਚ ਹੁੰਦੀ ਹੈ, ਫਿਰ ਨੌਕਰਸ਼ਾਹੀ ਇਸ ਨੂੰ ਇਕ ਫ਼ਾਈਲ ਬਣਾ ਕੇ ਲਿਆਉਂਦੀ ਹੈ। ਸਾਨੂੰ ਪੁੱਛੋ, 11 ਸਾਲਾਂ ਤੋਂ ਕੇਂਦਰ ਵਿਚ ਮੰਤਰੀ ਰਹੇ, ਮੁੱਖ ਮੰਤਰੀ ਰਹੇ। ਪਹਿਲਾਂ ਅਸੀਂ ਗੱਲ ਕਰਦੇ ਹਾਂ, ਚਰਚਾ ਕਰਦੇ ਹਾਂ, ਫਿਰ ਫ਼ਾਈਲ ’ਤੇ ਕਾਰਵਾਈ ਕੀਤੀ ਜਾਂਦੀ ਹੈ।’’ ਉਮਾ ਭਾਰਤੀ ਨੇ ਕਿਹਾ ਕਿ,‘‘ਸਭ ਕੁੱਝ ਬਕਵਾਸ ਹੈ, ਨੌਕਰਸ਼ਾਹੀ ਘੁਮਾਉਂਦੀ ਹੈ। ਘੁੰਮਾ ਹੀ ਨਹੀਂ ਸਕਦੀ, ਉਨ੍ਹਾਂ ਦੀ ਔਕਾਤ ਕੀ ਹੈ? ਅਸੀਂ ਉਨ੍ਹਾਂ ਨੂੰ ਤਨਖਾਹ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਨਿਯੁਕਤੀਆਂ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਤਰੱਕੀਆਂ (ਪ੍ਰਮੋਸ਼ਨ ) ਅਤੇ  ਦੇ ਰਹੇ ਹਾਂ। ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਅਸਲ ਗੱਲ ਇਹ ਹੈ ਕਿ ਅਸੀਂ ਅਪਣੀ ਰਾਜਨੀਤੀ ਨੌਕਰਸ਼ਾਹੀ ਦੇ ਬਹਾਨੇ ਕਰਦੇ ਹਾਂ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement