ਕਿਸਾਨੀ ਮੁੱਦਿਆਂ 'ਤੇ ਕੈਪਟਨ ਨੇ ਸੱਦੀ ਕੇਂਦਰ ਵਿਰੋਧੀ ਸਰਬ ਪਾਰਟੀ ਮੀਟਿੰਗ
Published : Jun 21, 2020, 9:21 am IST
Updated : Jun 21, 2020, 9:53 am IST
SHARE ARTICLE
Captain Amrinder Singh
Captain Amrinder Singh

ਅਕਾਲੀ ਦਲ ਲਈ ਬਣੇਗੀ ਮੁਸ਼ਕਲ ਸਥਿਤੀ

ਚੰਡੀਗੜ੍ਹ, 20 ਜੂਨ (ਗੁਰਉਪਦੇਸ਼ ਭੁੱਲਰ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਦਿਨਾਂ ਵਿਚ ਖੇਤੀ ਨਾਲ ਸਬੰਧਤ ਪਾਸ ਅਰਡੀਨੈਂਸਾਂ ਦੇ ਪੰਜਾਬ ਵਿਚ ਸੱਭ ਪਾਰਟੀਆਂ ਅਤੇ ਕਿਸਾਨ ਯੂਨੀਅਨ ਵਲੋਂ ਹੋਏ ਵਿਰੋਧ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 24 ਜੂਨ ਨੂੰ ਸੂਬੇ ਦੀ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ। ਭਾਵੇਂ ਬਾਕੀ ਪਾਰਟੀਆਂ ਅਤੇ ਕਿਸਾਨ ਆਗੂ ਤਾਂ ਖ਼ੁਦ ਅਜਿਹੀ ਮੀਟਿੰਗ ਦੀ ਮੰਗ ਕਰ ਰਹੇ ਸਨ ਪਰ ਕੇਂਦਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਇਸ ਮੀਟਿੰਗ ਨਾਲ ਮੁਸ਼ਕਲ ਸਥਿਤੀ ਬਣ ਜਾਵੇਗੀ।

 

ਭਾਵੇਂ ਚਹੁੰ ਪਾਸਿਉਂ ਵਿਰੋਧ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮਰਥਨ ਮੁੱਲ 'ਤੇ ਖੇਤੀ ਮੰਡੀ ਬਾਰੇ ਪਾਰਟੀ ਦਾ ਪੱਖ ਸਪੱਸ਼ਟ ਕਰ ਦਿਤਾ ਸੀ ਪਰ ਇਹ ਫ਼ੈਸਲੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਮੌਜੂਦਗੀ ਵਿਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਹੋਏ ਹਨ ਜਿਸ ਕਰ ਕੇ ਅਕਾਲੀ ਦਲ ਲਈ ਭਾਜਪਾ ਦੇ ਭਾਈਵਾਲ ਹੋਣ ਕਾਰਨ ਖੁਲ੍ਹੇਆਮ ਕੇਂਦਰ ਦੇ ਵਿਰੋਧ ਵਿਚ ਆਉਣਾ ਸਰਬ ਪਾਰਟੀ ਮੀਟਿੰਗ ਦੇ ਵਿਰੋਧ ਜਾਂ ਇਸ ਵਿਚ ਸ਼ਾਮਲ ਹੋਣ ਬਾਰੇ ਭਵਿੱਖ ਦੇ ਨਤੀਜਿਆਂ ਨੂੰ ਲੈ ਕੇ ਫ਼ੈਸਲਾ ਕਰਨਾ ਪਵੇਗਾ ਕਿਉਂਕਿ ਕਈ ਸੀਨੀਅਰ ਭਾਜਪਾ ਆਗੂ ਤਾਂ ਪਹਿਲਾਂ ਹੀ ਅਕਾਲੀ ਦਲ ਤੋਂ ਅੱਡ ਹੋਣ ਦਾ ਵਿਚਾਰ ਪਾਰਟੀ ਅੰਦਰ ਰੱਖ ਰਹੇ ਹਨ ਅਤੇ ਉਹ

 

ਇਸ ਲਈ ਬਹਾਨੇ ਦੀ ਭਾਲ ਵਿਚ ਹਨ। ਹਾਲੇ ਖ਼ਾਲਿਸਤਾਨ ਬਾਰੇ ਵੀ ਅਕਾਲੀ ਪ੍ਰਧਾਨ ਨੇ ਅਪਣੀ ਚੁੱਪੀ ਨਹੀਂ ਤੋੜੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪਹਿਲਾਂ ਹੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਚ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਅੰਦੋਲਨ ਸ਼ੁਰੂ ਕਰ ਚੁੱਕੀ ਹੈ। ਸਰਬ ਪਾਰਟੀ ਮੀਟਿੰਗ ਵੀ ਕੇਂਦਰ ਦੇ ਮੁੱਦੇ ਨੂੰ ਵੇਖਦਿਆਂ ਕਾਂਗਰਸ ਦੀ ਸੋਚੀ ਸਮਝੀ ਰਣਨੀਤੀ ਤਹਿਤ ਹੀ ਬਾਦਲਾਂ ਨੂੰ ਘੇਰਨ ਲਈ ਸੱਦੀ ਗਈ ਹੈ। ਹੁਣ ਵੇਖਦੇ ਹਾਂ ਕਿ ਸਰਬ ਪਾਰਟੀ ਮੀਟਿੰਗ ਵਾਲੇ ਦਿਨ ਕੀ ਨਤੀਜਾ ਨਿਕਲਦਾ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement