ਰੋਡਵੇਜ਼ ਦੀ ਬੱਸ ਨੇ ਫ਼ੁਟਪਾਥ 'ਤੇ ਸੁੱਤੇ ਦੋ ਵਿਅਕਤੀ ਦਰੜੇ
Published : Jun 21, 2018, 12:29 am IST
Updated : Jun 21, 2018, 12:29 am IST
SHARE ARTICLE
Accidental Roadways Bus
Accidental Roadways Bus

ਇਥੇ ਜੀ.ਟੀ ਰੋਡ ਕੋਲ ਪੈਂਦੇ ਪਿੰਡ ਮੱਲੀਆਂ ਦੇ ਸਾਹਮਣ ਰੋਡਵੇਜ਼ ਦੀ ਇਕ ਬੱਸ ਨੇ ਸੜਕ ਦੇ ਵਿਚਕਾਰ ਬਣੇ ਫੁੱਟਪਾਥ 'ਤੇ ਰਿਕਸ਼ੇ ਵਿਚ ਸੌਂ....

ਜੰਡਿਆਲਾ ਗੁਰੂ/ਟਾਂਗਰਾ :- ਇਥੇ ਜੀ.ਟੀ ਰੋਡ ਕੋਲ ਪੈਂਦੇ ਪਿੰਡ ਮੱਲੀਆਂ ਦੇ ਸਾਹਮਣ ਰੋਡਵੇਜ਼ ਦੀ ਇਕ ਬੱਸ ਨੇ ਸੜਕ ਦੇ ਵਿਚਕਾਰ ਬਣੇ ਫੁੱਟਪਾਥ 'ਤੇ ਰਿਕਸ਼ੇ ਵਿਚ ਸੌਂ ਰਹੇ 2 ਵਿਅਕਤੀਆਂ ਨੂੰ ਕੁਚਲ ਦਿੱਤਾ ਜਿਸ ਕਾਰਨ ਦੋਵਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ 02 ਬੀ.ਯੂ 9750 ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ।

ਜਦੋਂ ਬੱਸ ਪਿੰਡ ਮੱਲੀਆਂ ਦੇ ਨਜ਼ਦੀਕ ਪਹੁੰਚੀ ਤਾਂ ਬੱਸ ਦਾ ਡਰਾਇਵਰ ਸੰਤੁਲਨ ਖੋਹ ਬੈਠਾ ਜਿਸ ਕਾਰਨ ਬੱਸ ਫੁੱਟਪਾਥ 'ਤੇ ਚੜ੍ਹ ਗÂ। ਫੁੱਟਪਾਥ 'ਤੇ ਰਿਕਸ਼ੇ ਵਿਚ ਸੌਂ ਰਹੇ 2 ਵਿਅਕਤੀਆਂ ਨੂੰ ਬੱਸ ਨੇ ਕੁਚਲ ਦਿਤਾ ਅਤੇ ਉਨ੍ਹਾਂ ਦੀ ਘਟਨਾ ਸਥਾਨ ਉਪਰ ਹੀ ਮੌਤ ਹੋ ਗਈ। ਘਟਨਾ ਸਥਾਨ ਤੋਂ ਬੱਸ ਦਾ ਡਰਾਈਵਰ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ।

ਮੌਕੇ 'ਤੇ ਪਹੁੰਚੀ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਨ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਫੁਲ ਹੰਸ ਰਾਜ ਦੇ ਤੌਰ 'ਤੇ ਹੋਈ ਹੈ ਜੋ ਕਿ ਅੰਮ੍ਰਿਤਸਰ ਰਾਂਝੇ ਦੀ ਹਵੇਲੀ ਦਾ ਰਹਿਣ ਵਾਲਾ ਸੀ। ਦੂਸਰੇ ਵਿਅਕਤੀ ਦੀ ਖਬਰ ਲਿਖੇ ਜਾਣ ਤੱਕ ਕੋਈ ਪਛਾਣ ਨਹੀਂ ਹੋ ਸਕੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement