ਹੁਣ ਕੋਵਿਸੈਫ਼ਲ ਕਿੱਟ ਨਾਲ ਘਰ ਵਿਚ ਹੀ ਕਰ ਸਕੋਗੇ ਕੋਰੋਨਾ ਜਾਂਚ
Published : May 21, 2021, 12:03 am IST
Updated : May 21, 2021, 12:03 am IST
SHARE ARTICLE
image
image

ਹੁਣ ਕੋਵਿਸੈਫ਼ਲ ਕਿੱਟ ਨਾਲ ਘਰ ਵਿਚ ਹੀ ਕਰ ਸਕੋਗੇ ਕੋਰੋਨਾ ਜਾਂਚ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਜਾਰੀ ਕੀਤੀਆਂ ਹਦਾਇਤਾਂ

ਨਵੀਂ ਦਿੱਲੀ, 20 ਮਈ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਟੈਸਟਿੰਗ ਵਿਚ ਵੀ ਵਾਧਾ ਹੋਇਆ ਹੈ। ਹਾਲਾਂਕਿ 130 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿਚ ਹੁਣ ਤਕ 32 ਕਰੋੜ ਟੈਸਟ ਹੀ ਕੀਤੇ ਜਾ ਸਕੇ ਹਨ। ਇਸ ਦੌਰਾਨ ਭਾਰਤ ਦੇ ਲੋਕਾਂ ਨੂੰ ਘਰ ਵਿਚ ਹੀ ਟੈਸਟਿੰਗ ਦੀ ਸਹੂਲਤ ਮਿਲਣ ਵਾਲੀ ਹੈ। ਦਰਅਸਲ ਹੋਮ ਟੈਸਟਿੰਗ ਲਈ ਰੈਪਿਡ ਐਂਟੀਜਨ ਕਿੱਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਇਸ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ)ਨੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿਤੀਆਂ ਹਨ। ਘਰ ਵਿਚ ਹੀ ਕੋਰੋਨਾ ਜਾਂਚ ਲਈ ਰੈਪਿਡ ਐਂਟੀਜਨ ਕਿੱਟ ਕੋਵਿਸੈਲਫ਼ ਟੀਐਮ ਪੈਥੋਕੈਚ ਬਣਾਈ ਗਈ ਹੈ। ਇਸ ਨੂੰ ਪੁਣੇ ਸਥਿਤ ਮਾਈਲੈਬ ਡਿਸਕਵਰੀ ਸਲਿਊਸ਼ਨ ਨਾਂ ਦੀ ਕੰਪਨੀ ਨੇ ਤਿਆਰ ਕੀਤਾ ਹੈ। ਇਸ ਕਿੱਟ ਦੀ ਵਰਤੋਂ ਲਈ ਇਕ ਐਪ ਵੀ ਤਿਆਰ ਕੀਤੀ ਗਈ ਹੈ, ਜਿਸ ਜ਼ਰੀਏ ਇਸ ਦੀ ਵਰਤੋਂ ਦਾ ਤਰੀਕਾ ਜਾਣਿਆ ਜਾ ਸਕਦਾ ਹੈ।
ਆਈਸੀਐਮਆਰ ਨੇ ਕਿਹਾ ਕਿ ਟੈਸਟ ਪੂਰਾ 
ਕਰਨ ਤੋਂ ਬਾਅਦ ਸਟਿ੍ਰਪ ਵਿਚ ਆਏ ਨਤੀਜਿਆਂ ਦੀ ਫੋਟੋ ਲੈ ਕੇ ਉਸ ਨੂੰ ਐਪ ਵਿਚ ਅਪਲੋਡ ਕਰੋ। ਇਸ ਨਾਲ ਇਹ ਡਾਟਾ ਕੇਂਦਰ ਦੇ ਸਰਵਰ ਵਿਚ ਸ਼ਾਮਲ ਹੋ ਜਾਵੇਗਾ ਅਤੇ ਆਈਸੀਐਮਆਰ ਦੇ ਕੋਵਿਡ ਜਾਂਚ ਪੋਰਟਲ ਉੱਤੇ ਵੀ ਜਾਣਕਾਰੀ ਪਹੁੰਚ ਜਾਵੇਗੀ। ਈਸੀਐਮਆਰ ਨੇ ਕਿਹਾ ਕਿ ਮਰੀਜ਼ ਦੀ ਜਾਣਕਾਰੀ ਗੁਪਤ ਰਹੇਗੀ। ਹਾਲਾਂਕਿ ਆਈਸੀਐਮਆਰ ਨੇ ਕਿਹਾ ਕਿ ਉਹੀ ਲੋਕ ਟੈਸਟ ਕਰਨ, ਜਿਨ੍ਹਾਂ ਨੂੰ ਲੱਛਣ ਦਿਖਾਈ ਦੇ ਰਹੇ ਹਨ। ਆਰਟੀਏ ਵਿਚ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀ ਨੂੰ ਕੋਵਿਡ ਪਾਜ਼ੇਟਿਵ ਸਮਝਿਆ ਜਾਵੇਗਾ ਅਤੇ ਉਸ ਨੂੰ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement