ਯੂ.ਐਸ. ਕਾਂਗਰਸਮੈਨ ਰਿਚਰਡ ਨੀਲ ਨੇ '1984 ਸਿੱਖ ਨਸਲਕੁਸ਼ੀ' 'ਤੇ ਲਾਈ ਮੋਹਰ
Published : Apr 21, 2022, 7:53 am IST
Updated : Apr 21, 2022, 7:53 am IST
SHARE ARTICLE
image
image

ਯੂ.ਐਸ. ਕਾਂਗਰਸਮੈਨ ਰਿਚਰਡ ਨੀਲ ਨੇ '1984 ਸਿੱਖ ਨਸਲਕੁਸ਼ੀ' 'ਤੇ ਲਾਈ ਮੋਹਰ


'ਨੈਸ਼ਨਲ ਸਿੱਖ ਡੇਅ', ਸਿੱਖ ਨਸਲਕੁਸ਼ੀ ਤੇ ਵਿਸਾਖੀ ਨੂੰ  ਮਾਨਤਾ ਮਿਲਣ 'ਤੇ ਸੰਗਤਾਂ ਖ਼ੁਸ਼

ਕੋਟਕਪੂਰਾ, 20 ਅਪ੍ਰੈਲ (ਗੁਰਿੰਦਰ ਸਿੰਘ) : ਸਿੱਖਾਂ ਦੀ ਅੰਤਰਰਾਸ਼ਟਰੀ ਪ੍ਰਤੀਨਿਧ ਸੰਸਥਾ ਵਰਲਡ ਸਿੱਖ ਪਾਰਲੀਮੈਂਟ ਜੋ ਕਿ ਪਿਛਲੇ 5 ਸਾਲਾਂ ਤੋਂ ਸਿੱਖ ਨਸਲਕੁਸ਼ੀ ਨੂੰ  ਅਮਰੀਕੀ ਕਾਂਗਰਸ ਦੇ ਰਿਕਾਰਡ 'ਚ ਮਾਨਤਾ ਦਿਵਾਉਣ ਲਈ ਕੰਮ ਕਰ ਰਹੀ ਹੈ, ਇਸ ਸਾਲ ਵਿਸਾਖੀ ਮੌਕੇ ਜਦੋਂ ਕਾਂਗਰਸਮੈਨ ਰਿਚਰਡ ਨੀਲ ਨੇ ਸਿੱਖਾਂ ਨੂੰ  ਵਿਸਾਖੀ ਦੀ ਵਧਾਈ ਦੇਣ ਲਈ ਕਾਂਗਰਸ 'ਚ ਵਿਸਾਖੀ ਨੂੰ  ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਦਿਤੀ, ਤਾਂ ਕਾਂਗਰਸਮੈਨ ਨੇ ਇਹ ਵੀ ਜ਼ਿਕਰ ਕੀਤਾ ਕਿ ਸਿੱਖਾਂ 'ਤੇ ਜ਼ੁਲਮ ਹੋਏ ਹਨ ਅਤੇ ਸਿੱਖ ਕੌਮ ਭਾਰਤ 'ਚ 1984 ਦੀ ਸਿੱਖ ਨਸਲਕੁਸ਼ੀ ਦਾ ਵੀ ਸ਼ਿਕਾਰ ਹੋਈ ਹੈ |
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਕਾਂਗਰਸ 'ਚ ਵਿਸਾਖੀ ਦੀ ਮਾਨਤਾ, ਸਿੱਖਾਂ ਦੀ ਵੱਡੀ ਪ੍ਰਾਪਤੀ ਹੈ ਅਤੇ ਅਸੀਂ ਸਿੱਖ ਨਸਲਕੁਸ਼ੀ ਨੂੰ  ਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ | ਗੁਰਨਿੰਦਰ ਸਿੰਘ ਧਾਲੀਵਾਲ ਜੋ ਮੈਸਾਚਿਊਸਟਸ 'ਚ ਵਰਲਡ ਸਿੱਖ ਪਾਰਲੀਮੈਂਟ ਦੇ ਸਥਾਨਕ ਪ੍ਰਤੀਨਿਧੀ ਹਨ, ਨੇ ਕਿਹਾ ਕਿ ਮੈਂ ਵੱਖ-ਵੱਖ ਮੌਕਿਆਂ 'ਤੇ ਸਿੱਖਾਂ ਨੂੰ  ਮਾਨਤਾ ਦੇਣ ਲਈ ਕਾਂਗਰਸਮੈਨ ਦਾ ਧਨਵਾਦ ਕਰਦਾ ਹਾਂ ਅਤੇ ਮੈਂ ਭਵਿੱਖ 'ਚ ਵੀ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ | ਸਵਰਨਜੀਤ ਸਿੰਘ ਖ਼ਾਲਸਾ ਜੋ ਕਿ ਨੌਰਵਿਚ, ਕਨੈਕਟੀਕਟ ਦੇ ਸਿਟੀ ਕੌਂਸਲ ਮੈਂਬਰ ਵੀ ਹਨ ਅਤੇ ਕਨੈਕਟੀਕਟ ਸਟੇਟ ਤੋਂ ਸਿੱਖ ਨਸਲਕੁਸ਼ੀ ਬਾਰੇ ਅਮਰੀਕਾ 'ਚ ਪਹਿਲੀ ਮਾਨਤਾ (2018) ਦੀ ਅਗਵਾਈ
ਕਰ ਚੁੱਕੇ ਹਨ, ਨੇ ਕਿਹਾ ਕਿ ਅਸੀਂ ਹੁਣੇ ਕੰਮ ਸ਼ੁਰੂ ਕੀਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਯੂ.ਐਸ. 1984 ਸਿੱਖ ਨਸਲਕੁਸ਼ੀ ਨੂੰ  ਉਸੇ ਤਰ੍ਹਾਂ ਮਾਨਤਾ ਦੇਵੇਗਾ, ਜਿਵੇਂ ਉਨ੍ਹਾਂ ਨੇ ਅਰਮੀਨੀਆਈ ਨਸਲਕੁਸ਼ੀ ਨੂੰ  ਦਿਤੀ ਸੀ |
ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਅਤੇ ਯੂ.ਕੇ. ਤੋਂ ਜੋਗਾ ਸਿੰਘ ਨੇ ਵੀ ਇਸ ਮਾਨਤਾ ਲਈ ਅਮਰੀਕੀ ਅਧਿਕਾਰੀਆਂ ਤੇ ਕਾਂਗਰਸਮੈਨ ਦਾ ਧਨਵਾਦ ਕੀਤਾ | ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਪੋਕਸਮੈਨ ਹਰਜਿੰਦਰ ਸਿੰਘ ਨੇ 'ਨੈਸ਼ਨਲ ਸਿੱਖ ਡੇਅ' ਤੋਂ ਬਾਅਦ ਸਿੱਖ ਨਸਲਕੁਸ਼ੀ ਤੇ ਵਿਸਾਖੀ ਨੂੰ  ਮਾਨਤਾ ਮਿਲਣ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪਿ੍ਤਪਾਲ ਸਿੰਘ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸਮੁੱਚੀ ਸਿੱਖ ਲੀਡਰਸ਼ਿਪ ਦੇ ਕੰਮ 'ਤੇ ਤਸੱਲੀ ਪ੍ਰਗਟਾਈ ਤੇ ਹੋਰ ਕੌਮੀ ਮਸਲਿਆਂ 'ਤੇ ਕੰਮ ਕਰਦੇ ਰਹਿਣ ਲਈ ਸਹਿਯੋਗ ਦਾ ਭਰੋਸਾ ਦਿਤਾ |
ਫੋਟੋ :- ਕੇ.ਕੇ.ਪੀ.-ਗੁਰਿੰਦਰ-20-1ਏ

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement