ਐਸਟੀਐਫ਼ ਵਲੋਂ 262 ਗ੍ਰਾਮ ਹੈਰੋਇਨ ਬਰਾਮਦ, ਚਾਰ ਕਾਬੂ 
Published : Apr 21, 2020, 10:08 am IST
Updated : May 4, 2020, 3:03 pm IST
SHARE ARTICLE
File Photo
File Photo

ਪੰਜਾਬ ਪੁਲਿਸ ਦੇ ਵਿੰਗ ਐੱਸ ਟੀ ਐੱਫ ਵੱਲੋਂ ਅੱਜ ਕੀਤੀ ਗਈ ਇਕ ਕਾਰਵਾਈ ਦੌਰਾਨ ਦੌਰਾਨ ਬੱਸ ਸਟੈਂਡ ਨੰਦਗੜ੍ਹ (ਬਠਿੰਡਾ-ਬਾਦਲ ਰੋਡ) ਵਿਖੇ  ਇੱਕ ਨਾਕੇ ਦੌਰਾਨ

ਬਠਿੰਡਾ , 20 ਅਪ੍ਰੈਲ (ਸੁਖਜਿੰਦਰ ਮਾਨ): ਪੰਜਾਬ ਪੁਲਿਸ ਦੇ ਵਿੰਗ ਐੱਸ ਟੀ ਐੱਫ ਵੱਲੋਂ ਅੱਜ ਕੀਤੀ ਗਈ ਇਕ ਕਾਰਵਾਈ ਦੌਰਾਨ ਦੌਰਾਨ ਬੱਸ ਸਟੈਂਡ ਨੰਦਗੜ੍ਹ (ਬਠਿੰਡਾ-ਬਾਦਲ ਰੋਡ) ਵਿਖੇ  ਇੱਕ ਨਾਕੇ ਦੌਰਾਨ ਕਾਰ ਸਵਾਰ ਚਾਰ ਵਿਅਕਤੀਆਂ ਨੂੰ 262 ਗ੍ਰਾਮ ਹੈਰੋਇਨ ਸਹਿਤ ਕਾਬੂ ਕੀਤਾ ਹੈ। 
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਐਸਟੀਐਫ ਬਠਿੰਡਾ ਰੇਂਜ ਦੀ ਪੁਲਿਸ ਪਾਰਟੀ ਵੱਲੋਂ ਵਰਨਾ ਕਾਰ (ਪੀਬੀ 03 ਬੀਸੀ 0152) ਨੂੰ ਚੈਕਿੰਗ ਲਈ ਰੋਕਿਆ।

ਚੈਕਿੰਗ ਦੌਰਾਨ ਉਨ੍ਹਾਂ ਨੇ ਦੇਵੀ ਸ਼ੇਰ ਵਾਸੀ ਪ੍ਰਤਾਪ ਨਗਰ ਬਠਿੰਡਾ, ਬੂਟਾ ਸਿੰਘ, ਕਾਲਾ ਸਿੰਘ ਅਤੇ ਸੋਨੂੰ ਸ / ਸਾਰੇ ਵਾਸੀ  ਸੁਰਖਪੀਰ ਰੋਡ ਬਠਿੰਡਾ ਕੋਲੋ 262 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧ ਵਿੱਚ, ਕੇਸ ਐਫ.ਆਈ.ਆਰ. ਨੰ: 45 ਮਿਤੀ 20.04.2020 ਯੂ / ਸ 188, 270 ਆਈ ਪੀ ਸੀ, 21/25/61/85 ਐਨ ਡੀ ਪੀ ਐਕਟ ਪੀ ਐਸ ਨੰਦਗੜ ਵਿਖੇ ਦਰਜ ਕਰਕੇ ਅਗਲੀ ਪੜਤਾਲ ਸੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement