ਭਾਰਤ-ਪਾਕਿਸਤਾਨ ਸਰਹੱਦ ਉਤੇ ਪਾਕਿਸਤਾਨ ਨੇ ਸੁੱਟੀ ਹੈਰੋਇਨ ਦੀ ਖੇਪ
Published : Jan 21, 2022, 7:31 am IST
Updated : Jan 21, 2022, 7:31 am IST
SHARE ARTICLE
image
image

ਭਾਰਤ-ਪਾਕਿਸਤਾਨ ਸਰਹੱਦ ਉਤੇ ਪਾਕਿਸਤਾਨ ਨੇ ਸੁੱਟੀ ਹੈਰੋਇਨ ਦੀ ਖੇਪ


ਡਰੋਨ ਦੀ ਤਲਾਸ਼ 'ਚ ਬੀ.ਐਸ.ਐਫ਼ ਦਾ ਸਰਚ ਆਪਰੇਸ਼ਨ

ਅੰਮਿ੍ਤਸਰ, 20 ਜਨਵਰੀ (ਪਪ) : ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਇਕ ਖੇਪ ਵੀਰਵਾਰ ਤੜਕੇ ਬੀ.ਐਸ.ਐਫ਼. ਦੇ ਜਵਾਨਾਂ ਨੇ ਬਰਾਮਦ ਕੀਤੀ ਹੈ | ਦਸਿਆ ਜਾ ਰਿਹਾ ਹੈ ਕਿ ਇਕ ਚੰਗੀ ਤਰ੍ਹਾਂ ਨਾਲ ਪੈਕ ਕੀਤੇ ਲਿਫ਼ਾਫ਼ੇ ਵਿਚੋਂ 7 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ | ਪਾਕਿਸਤਾਨੀ ਡਰੋਨ ਬੀਤੀ ਰਾਤ ਭਾਰਤੀ ਖੇਤਰ ਵਿਚ ਕ੍ਰੈਸ਼ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਕਰੈਸ਼ ਹੋਏ ਡਰੋਨ ਦਾ ਪਤਾ ਲਗਾਉਣ ਲਈ ਬੀ.ਐਸ.ਐਫ਼. ਤੇ ਪੁਲਿਸ ਵਲੋਂ ਸਰਚ ਆਪਰੇਸ਼ਨ ਜਾਰੀ ਹੈ | ਅਟਾਰੀ ਨੇੜੇ ਸਥਿਤ ਇਕ ਪਿੰਡ ਦੇ ਖੇਤ ਵਿਚੋਂ ਹੈਰੋਇਨ ਬਰਾਮਦ ਹੋਈ ਹੈ | ਦੱਸ ਦਈਏ ਕਿ ਮੰਗਲਵਾਰ ਦੁਪਿਹਰ ਨੂੰ  ਅੰਤਰਰਾਸ਼ਟਰੀ ਸਰਹੱਦ 'ਤੇ ਹਵੇਲੀਆਂ ਪਿੰਡ ਨੇੜੇ ਪਾਕਿਸਤਾਨੀ ਡਰੋਨ ਵੀ ਬਰਾਮਦ ਕੀਤਾ ਗਿਆ ਸੀ | ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਹਵੇਲੀਆਂ ਵਿਚ ਸਥਿਤ ਬੁਰਜੀ ਨੰਬਰ 124-27, 28 ਵਿਚ ਤਿਾੲਨਾਤ ਬੀ.ਐਸ.ਐਫ਼. ਦੀ 71 ਬਟਾਲੀਅਨ ਦੇ ਜਵਾਨਾਂ ਨੇ ਦੁਪਿਹਰ ਕਰੀਬ 12.05 ਵਜੇ ਪਿਾਕਸਤਾਨ ਵਲੋਂ ਡਰੋਨ ਨੂੰ  ਆਉਂਦਾ ਦੇਖਿਆ | ਬੀ.ਐਸ.ਐਫ਼. ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ (ਭਾਰਤੀ ਖੇਤਰ ਵਿਚ) ਡਰੋਨ 'ਤੇ ਫ਼ਿਾੲਰ ਕਰਨ ਦੀ ਕਮਾਨ ਸੰਭਾਲੀ ਹੀ ਸੀ ਕਿ ਅਚਾਨਕ ਬੈਟਰੀ ਡਾਊਨ ਹੋਣ ਕਾਰਨ ਇਹ ਜ਼ਮੀਨ 'ਤੇ ਡਿੱਗ ਗਿਆ |
ਬਾਅਦ ਵਿਚ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ | ਲਗਾਤਾਰ ਚਾਰ ਦਿਨਾਂ ਤਕ ਫੈਲੀ ਧੁੰਦ ਦੇ ਵਿਚਕਾਰ ਪਹਿਲੀ ਵਾਰ ਦਿਨ ਵੇਲੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿਚ ਡਰੋਨ ਭੇਜਿਆ ਗਿਆ |
ਡੀ.ਐਸ.ਪੀ. ਬਰਿਜੰਦਰ ਸਿੰਘ ਨੇ ਦਸਿਆ ਕਿ ਇਹ ਡਰੋਨ ਨੌਸ਼ਿਹਰਾ ਢਾਲਾ ਸਰਹੱਦ 'ਤੇ ਪਿੰਡ ਹਵੇਲੀਆਂ ਵਾਸੀ ਕਿਸਾਨ ਗੁਰਜੀਤ ਸਿੰਘ ਦੇ ਖੇਤਾਂ ਵਿਚ ਡਿਗਿਆ ਸੀ | ਚੀਨ 'ਚ ਬਣੇ ਇਸ ਛੋਟੇ ਆਕਾਰ ਦੇ ਡਰੋਨ ਨੂੰ  ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ | ਥਾਣਾ ਸਰਾਏ ਅਮਾਨਤ ਖਾਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦਸਿਆ ਕਿ ਮਾਮਲੇ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement