ਕੇਜਰੀਵਾਲ ਵਲੋਂ ਉਤਪਲ ਪਾਰਿਕਰ ਨੂੰ ‘ਆਪ’
Published : Jan 21, 2022, 12:12 am IST
Updated : Jan 21, 2022, 12:12 am IST
SHARE ARTICLE
image
image

ਕੇਜਰੀਵਾਲ ਵਲੋਂ ਉਤਪਲ ਪਾਰਿਕਰ ਨੂੰ ‘ਆਪ’

ਭਾਜਪਾ ਉਤੇ ਲਗਾਇਆ ‘ਇਸਤੇਮਾਲ ਕਰੋ ਤੇ ਸੁਟ ਦਿਉ’ ਦਾ ਦੋਸ਼

ਪਣਜੀ, 20 ਜਨਵਰੀ : ਗੋਆ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਦੀ ਸੂਚੀ ਵਿਚ ਮਰਹੂਮ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਪੁੱਤਰ ਉਤਪਲ ਪਾਰਿਕਰ ਨੂੰ ਥਾਂ ਨਾ ਦਿਤੇ ਜਾਣ ’ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਭਗਵਾ ਪਾਰਟੀ ’ਤੇ ‘ਪਾਰਿਕਰ ਪ੍ਰਵਾਰ ਨਾਲ ਵੀ ‘ਇਸਤੇਮਾਲ ਕਰੋ ਅਤੇ ਸੁਟ ਦਿਉ’ ਦੀ ਨੀਤੀ ਅਪਨਾਉਣ ਦਾ ਦੋਸ਼ ਲਗਾਇਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਉਤਪਲ ਪਾਰਿਕਰ ਨੂੰ ‘ਆਪ’ ਨਾਲ ਜੁੜਨ ਅਤੇ ਉਸ ਦੇ ਟਿਕਟ ’ਤੇ ਵਿਧਾਨ ਸਭਾ ਚੋਣ ਲੜਨ ਦਾ ਸੱਦਾ ਦਿਤਾ।
ਭਾਜਪਾ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦੇ ਕੁੱਝ ਹੀ ਮਿੰਟ ਬਾਅਦ ਕੇਜਰੀਵਾਲ ਨੇ ਟਵੀਟ ਕੀਤਾ,‘‘ਗੋਆ ਵਾਸੀ ਉਦਾਸ ਹਨ ਕਿ ਭਾਜਪਾ ਨੇ ਪਾਰਿਕਰ ਪ੍ਰਵਾਰ ਨਾਲ ਵੀ ‘ਇਸਤੇਮਾਲ ਕਰੋ ਅਤੇ ਸੁਟ ਦਿਉ’ ਦੀ ਨੀਤੀ ਅਪਣਾਈ। ਮੈਂ ਹਮੇਸ਼ਾਂ ਹੀ ਮਨੋਹਰ ਪਾਰਿਕਰ ਜੀ ਦਾ ਸਨਮਾਨ ਕੀਤਾ ਹੈ। ਉਤਪਲ ਜੀ ਦਾ ‘ਆਪ’ ਨਾਲ ਜੁੜਨ ਅਤੇ ਚੋਣ ਲੜਨ ਦਾ ਸਵਾਗਤ ਹੈ।’’ ਦੱਸ ਦਈਏ ਉਤਪਲ ਪਾਰਿਕਰ ਪਣਜੀ ਸੀਟ ਤੋਂ ਭਾਜਪਾ ਦਾ ਟਿਕਟ ਮੰਗ ਰਹੇ ਸਨ, ਪਰ ਪਾਰਟੀ ਨੇ ਵੀਰਵਾਰ ਨੂੰ ਜਿਨ੍ਹਾਂ 34 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਉਸ ਵਿਚ ਉਨ੍ਹਾਂ ਦਾ ਨਾਂ ਨਹੀਂ ਹੈ।
ਗੋਆ ਵਿਧਾਨ ਸਭਾ ਚੋਣਾਂ ਲਈ ਉਮੀਕਵਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਭਾਜਪਾ ਦੇ ਸੂਬਾ ਚੋਣ ਇੰਚਾਰਜ ਦਵਿੰਦਰ ਫੜਨਵੀਸ ਨੇ ਦਿੱਲੀ ਵਿਚ ਕਿਹਾ ਕਿ ਭਾਜਪਾ ਨੇ ਉਤਪਲ ਪਾਰਿਕਰ ਨੂੰ ਚਾਰ ਵਿਕਲਪ ਦਿਤੇ ਸਨ, ਪਰ ਉਨ੍ਹਾਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement