ਹੈੱਡ ਕਾਂਸਟੇਬਲ ਦੇ ਜਜ਼ਬੇ ਨੂੰ ਸਲਾਮ, ਇਕੱਲੀ ਨੇ 76 ਗੁੰਮ ਹੋਏ ਬੱਚਿਆਂ ਨੂੰ ਲਭਿਆ
Published : Nov 20, 2020, 12:33 am IST
Updated : Nov 20, 2020, 12:33 am IST
SHARE ARTICLE
image
image

ਹੈੱਡ ਕਾਂਸਟੇਬਲ ਦੇ ਜਜ਼ਬੇ ਨੂੰ ਸਲਾਮ, ਇਕੱਲੀ ਨੇ 76 ਗੁੰਮ ਹੋਏ ਬੱਚਿਆਂ ਨੂੰ ਲਭਿਆ

ਨਵੀਂ ਦਿੱਲੀ, 19 ਨਵੰਬਰ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਮਾਈਪੁਰ ਬਾਦਲੀ ਥਾਣੇ ਵਿਚ ਤਾਇਨਾਤ ਇਕ ਔਰਤ ਹੈੱਡ ਕਾਂਸਟੇਬਲ ਨੂੰ ਵਾਰੀ ਤੋਂ ਪਹਿਲਾਂ ਤਰੱਕੀ ਦਿਤੀ ਹੈ। ਹੈੱਡ ਕਾਂਸਟੇਬਲ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਈਮਾਨਦਾਰੀ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਇਕ ਵਧੀਆ ਤਬਦੀਲੀ ਦੇਣ ਦਾ ਫ਼ੈਸਲਾ ਕੀਤਾ।
ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ ਢਾਈ ਮਹੀਨਿਆਂ ਵਿਚ ਹੀ 76 ਬੱਚਿਆਂ ਨੂੰ ਲੱਭ ਲਿਆ ਹਨ। ਇਸ ਕਾਰਨ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦਾ ਫ਼ੈਸਲਾ ਕੀਤਾ। ਜਾਣਕਾਰੀ ਅਨੁਸਾਰ ਸੀਮਾ ਢਾਕਾ ਨੇ ਜਿਨ੍ਹਾਂ 76 ਬੱਚਿਆਂ ਨੂੰ ਲੱਭਿਆ ਹੈ, ਉਨ੍ਹਾਂ ਵਿਚੋਂ 56 ਦੀ ਉਮਰ 14 ਸਾਲ ਤੋਂ ਘੱਟ ਹੈ। ਦਿੱਲੀ ਪੁਲਿਸ ਕਮਿਸ਼ਨਰ ਐਨ ਐਨ ਸ੍ਰੀਵਾਸਤਵ ਨੇ ਸੀਮਾ ਢਾਕਾ ਨੂੰ ਵਾਰੀ ਤੋਂ ਪਹਿਲਾਂ ਤਰੱਕੀ ਦੇਣ ਦਾ ਐਲਾਨ ਕੀਤਾ ਹੈ। (ਸਪੋਕਸਮੈਨ ਟੀਵੀ)
ਉਨ੍ਹਾਂ ਨੂੰ ਪ੍ਰੋਤਸਾਹਨ ਸਕੀਮ ਤਹਿਤ ਤਰੱਕੀ ਦਿਤੀ ਹੈ। ਇਸ ਯੋਜਨਾ ਤਹਿਤ, ਸੀਮਾ ਦਿੱਲੀ ਪੁਲਿਸ ਦੀ ਪਹਿਲੀ ਮੁਲਾਜ਼ਮ ਬਣ ਗਈ ਹੈ। ਸੀਮਾ ਅਨੁਸਾਰ, ਉਸ ਲਈ ਸਭ ਤੋਂ ਚੁਣੌਤੀਪੂਰਨ ਕੇਸਾਂ ਵਿਚੋਂ ਇਕ ਇਸ ਸਾਲ ਅਕਤੂਬਰ ਵਿਚ ਪਛਮੀ ਬੰਗਾਲ ਤੋਂ ਇਕ ਨਾਬਾਲਗ਼ ਦੀ ਰਿਹਾਈ ਸੀ। ਬੱਚੇ ਦੀ ਭਾਲ ਲਈ ਪੁਲਿਸ ਦੀ ਟੀਮ ਨੇ ਹੜ੍ਹਾਂ ਦੌਰਾਨ ਕਿਸ਼ਤੀਆਂ ਵਿਚ ਯਾਤਰਾ ਕੀਤੀ ਅਤੇ ਦੋ ਦਰਿਆ ਪਾਰ ਕੀਤੇ।
ਮਨੀਸ਼ਾ ਘੁਲਾਟੀ ਵਲੋਂ ਵੀ ਕੀਤੀ ਗਈ ਸ਼ਲਾਘਾ: ਹੈੱਡ ਕਾਂਸਟੇਬਲ ਦੀ ਇਸ ਪ੍ਰਾਪਤੀ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਸ਼ਲਾਘਾ ਕੀਤੀ ਹੈ। ਸੀਮਾ ਢਾਕਾ ਦੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਲਿਖਿਆ, ਵਾਹ ਜੀ ਵਾਹ!! ਅੱਜ ਰਾਣੀ ਲਕਸ਼ਮੀ ਬਾਈ ਜੀ ਦੇ ਜਨਮਦਿਨ 'ਤੇ ਇਕ ਹੋਰ ਬਹੁਤ ਖੁਸ਼ ਕਰਨ ਵਾਲੀ ਖ਼ਬਰ ਮਿਲੀ ਹੈ। (ਸਪੋਕਸਮੈਨ ਟੀਵੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement