ਐਫ਼.ਬੀ.ਆਈ. ਕਰੇਗਾ ਬਲਜੀਤ ਸਿੰਘ ਦੇ ਰੈਸਤਰਾਂ 'ਤੇ ਹੋਏ ਹਮਲੇ ਦੀ ਜਾਂਚ
Published : Oct 20, 2021, 7:11 am IST
Updated : Oct 20, 2021, 7:11 am IST
SHARE ARTICLE
image
image

ਐਫ਼.ਬੀ.ਆਈ. ਕਰੇਗਾ ਬਲਜੀਤ ਸਿੰਘ ਦੇ ਰੈਸਤਰਾਂ 'ਤੇ ਹੋਏ ਹਮਲੇ ਦੀ ਜਾਂਚ

ਵਾਸ਼ਿੰਗਟਨ, 19 ਅਕਤੂਬਰ : ਦਖਣੀ ਅਮਰੀਕੀ ਸੂਬੇ ਨਿਊ ਮੈਕਸੀਕੋ ਦੀ ਰਾਜਧਾਨੀ ਸਾਂਤਾ ਫੇਅ ਵਿਚ ਇਕ ਮਸ਼ਹੂਰ ਭਾਰਤੀ ਰੈਸਤਰਾਂ 'ਤੇ ਪਿਛਲੇ ਸਾਲ ਹੋਏ ਹਮਲੇ ਦੀ ਜਾਂਚ ਹੁਣ ਸੰਘੀ ਜਾਂਚ ਬਿਊਰੋ (ਐਫ਼ਬੀਆਈ) ਕਰੇਗਾ | ਖ਼ਬਰਾਂ ਅਨੁਸਾਰ ਜੂਨ 2020 ਵਿਚ ਇਕ ਸਿੱਖ ਵਿਅਕਤੀ ਦੇ 'ਇੰਡੀਆ ਪੈਲੇਸ' ਨਾਮ ਦੇ ਰੈਸਤਰਾਂ ਵਿਚ ਅਣਪਛਾਤੇ ਦੰਗਈਆਂ ਨੇ ਭੰਨਤੋੜ ਕੀਤੀ ਸੀ ਅਤੇ ਰਸੋਈ, ਭੋਜਨ ਅਹਾਤੇ ਅਤੇ ਭੰਡਾਰ ਨੂੰ  ਨੁਕਸਾਨ ਪਹੁੰਚਾਇਆ ਸੀ ਅਤੇ ਰੈਸਤਰਾਂ ਦੀਆਂ ਕੰਧਾਂ 'ਤੇ ਸਪਰੇਅ ਪੇਂਟ ਨਾਲ 'ਟਰੰਪ-2020' ਅਤੇ ਨਸਲੀ ਟਿੱਪਣੀਆਂ ਨਾਲ ਨਫ਼ਰਤੀ ਸੁਨੇਹੇ ਲਿਖੇ ਸਨ | ਖ਼ਬਰਾਂ ਮੁਤਾਬਕ ਇਸ ਨਾਲ ਰੈਸਤਰਾਂ ਮਾਲਕ ਨੂੰ  ਕਰੀਬ ਇਕ ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ | ਇਕ ਸਥਾਨ ਵੈਬਸਾਈਟ ਅਨੁਸਾਰ ਇਸ ਰੈਸਤਰਾਂ ਨੂੰ  2013 ਵਿਚ ਬਲਜੀਤ ਸਿੰਘ ਨੇ ਖ਼ਰੀਦਿਆ ਸੀ ਅਤੇ ਇਸ ਦਾ ਸੰਚਾਲਨ ਉਸ ਦਾ ਪੁੱਤਰ ਬਲਜੋਤ ਸਿੰਘ ਕਰਦਾ ਹੈ | ਸਾਂਤਾ ਫ਼ੇਅ ਪੁਲਿਸ ਨੇ ਇਸ ਘਟਨਾ ਨੂੰ  ਨਫ਼ਰਤੀ ਅਪਰਾਧ ਕਰਾਰ ਦਿਤਾ ਸੀ | ਘਟਨਾ ਦੇ 16 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤਕ ਦੋਸ਼ ਤੈਅ ਨਹੀਂ ਹੋਏ |            (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement