CU ਮਾਮਲਾ: ਯੂਨੀਵਰਸਿਟੀ ਕੈਂਪਸ ਦੇ 17 CCTV ਫੁਟੇਜ ਬਰਾਮਦ, ਡਿਲੀਟ ਕੀਤਾ ਗਿਆ ਡਾਟਾ ਬਰਾਮਦ ਕਰਨ 'ਚ ਲੱਗੀ ਪੁਲਿਸ
Published : Sep 20, 2022, 1:58 pm IST
Updated : Sep 20, 2022, 1:58 pm IST
SHARE ARTICLE
CU case: 17 CCTV footages of university campus recovered
CU case: 17 CCTV footages of university campus recovered

ਪੁਲਿਸ ਨੇ ਬੇਹੋਸ਼ ਹੋ ਕੇ ਹਸਪਤਾਲ ਪਹੁੰਚੀਆਂ ਛੇ ਵਿਦਿਆਰਥਣਾਂ ਦੇ ਸੈਂਪਲ ਵੀ ਲਏ ਹਨ

 

ਚੰਡੀਗੜ੍ਹ- ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਕਾਂਡ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਵੀਡੀਓ ਕਾਂਡ ਦੇ ਖੁਲਾਸੇ ਤੋਂ ਬਾਅਦ ਹੰਗਾਮਾ ਹੋਣ ਕਾਰਨ ਹੁਣ ਪੁਲਿਸ ਨੇ ਕੈਂਪਸ ਵਿਚੋਂ 23 ਸੀਸੀਟੀਵੀ ਕਲਿੱਪ ਵੀ ਬਰਾਮਦ ਕੀਤੇ ਹਨ। ਪੁਲਿਸ ਨੇ 17 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬੇਹੋਸ਼ ਹੋ ਕੇ ਹਸਪਤਾਲ ਪਹੁੰਚੀਆਂ ਛੇ ਵਿਦਿਆਰਥਣਾਂ ਦੇ ਸੈਂਪਲ ਵੀ ਲਏ ਹਨ।  ਇਕ ਚੈਨਲ ਦੀ ਰਿਪੋਰਟ ਮੁਤਾਬਕ ਡੀਜੀਪੀ ਗੌਰਵ ਯਾਦਵ ਨੇ ਮਾਮਲੇ ਦੀ ਜਾਂਚ ਲਈ ਸਮਾਨੰਤਰ ਟੀਮ ਵੀ ਬਣਾਈ ਹੈ। ਫਿਲਹਾਲ ਮੁੱਢਲੀ ਜਾਂਚ ਵਿਚ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਵੀਡੀਓ ਵਾਇਰਲ ਹੋਣ ਦੀ ਖ਼ਬਰ ਤੋਂ ਬਾਅਦ ਕੁਝ ਵਿਦਿਆਰਥਣਾਂ ਬੇਹੋਸ਼ ਹੋ ਗਈਆਂ ਸਨ, ਜਿਨ੍ਹਾਂ ਨੂੰ ਐਂਬੂਲੈਂਸ 'ਚ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਫ਼ੋਨ ਫੋਰੈਂਸਿਕ ਜਾਂਚ ਲਈ ਭੇਜੇ ਹਨ। ਪੁਲਿਸ ਮੋਬਾਈਲ ਤੋਂ ਡਿਲੀਟ ਕੀਤਾ ਡਾਟਾ ਬਰਾਮਦ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸੰਨੀ ਕੋਲੋਂ ਬਰਾਮਦ ਹੋਏ ਦੋ ਮੋਬਾਈਲ ਅਤੇ ਮੁਲਜ਼ਮ ਰੰਕਜ ਦਾ ਇੱਕ ਮੋਬਾਈਲ ਸੋਮਵਾਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement