ਅੱਜ ਟਾਈਟਲਰ ਦਾ ਜਨਮ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਵਾਂਗੇ : ਕਰਮਜੀਤ ਸਿੰਘ ਗਿੱਲ
Published : Aug 17, 2020, 8:00 am IST
Updated : Aug 20, 2020, 11:55 am IST
SHARE ARTICLE
File Photo
File Photo

ਸਿੱਖ ਜਥੇਬੰਦੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ, ਮੈਂ ਚੂੜੀਆਂ ਨਹੀਂ ਪਾਈਆਂ

ਅੰਮ੍ਰਿਤਸਰ, 16 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦਾ ਪੋਸਟਰ ਆਜ਼ਾਦੀ ਦਿਵਸ ਮੌਕੇ ਲਾਉਣ ਵਾਲੇ ਕਰਮਜੀਤ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਅੱਜ 17 ਅਗੱਸਤ ਨੂੰ ਟਾਈਟਲਰ ਦਾ ਜਨਮ ਦਿਨ ਪੂਰੀ ਸ਼ਰਧਾ ਨਾਲ ਮਨਾਉਣਗੇ। 

ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਸਿੱਖ ਜਥੇਬੰਦੀਆਂ 'ਤੇ ਨਿਸ਼ਾਨੇ ਸਾਧਦਿਆਂ ਕਿਹਾ,''ਮੈਂ ਕੋਈ ਚੂੜੀਆਂ ਨਹੀਂ ਪਾਈਆਂ, ਜੇਕਰ ਮੈਨੂੰ ਦਸ ਕੇ ਆਉਂਦੇ ਤਾਂ ਮੈਂ ਉਨ੍ਹਾਂ ਦੀ ਚੁਨੌਤੀ ਦਾ ਮੁਕਾਬਲਾ ਕਰਦਾ, ਪੋਸਟਰ ਲਾਉਣ ਤੋਂ ਰੋਕਣਾ ਸੀ ਭਾਵੇਂ ਨਤੀਜਾ ਕੁੱਝ ਵੀ ਨਿਕਲਦਾ।'' ਕਰਮਜੀਤ ਸਿੰਘ ਗਿੱਲ ਨੇ  ਵਾਰ-ਵਾਰ ਟਾਈਟਲਰ ਮਾਨਯੋਗ ਸ਼ਬਦ ਨਾਲ ਸੰਬੋਧਨ ਕੀਤਾ ਅਤੇ ਸਪੱਸ਼ਟ ਕਰਦੇ ਹੋਏ ਕਿਹਾ ਕਿਸੇ ਵੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਨਹੀਂ ਦਿਤਾ, ਇਸ ਸਬੰਧੀ ਹੇਠਲੇ ਅਦਾਲਤ ਤੋਂ ਲੈ ਕੇ  ਉਪਰਲੀ ਤਕ ਝਗੜਣਗੇ। ਉਸ ਨੇ ਮੀਡੀਆ ਨੂੰ ਵਿਕਾਊ ਕਰਾਰ ਦਿੰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਨ ਤੇ ਸ਼ਾਨ ਵਿਰੁਧ ਬੋਲਦਿਆਂ ਬੜੇ ਗੁੱਸੇ ਨਾਲ ਕਿਹਾ ਕਿ ਉਸ ਨੂੰ ਸੰਤ ਕਿਉਂ ਆਖਿਆ ਜਾਂਦਾ ਹੈ।

File PhotoFile Photo

ਸੀ ਬੀ ਆਈ 3 ਵਾਰ ਟਾਈਟਲਰ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਸਾਡੀ ਜਾਗਦੀ ਜ਼ਮੀਰ ਹੈ ਤੇ ਪੋਸਟਰ ਪ੍ਰਾਈਵੇਟ ਥਾਂ ਤੇ ਲਾਏ ਸੀ ਜਿਸ ਤੋ  ਉਤਾਰਿਆ ਜਾਣਾ ਗਲਤ ਹੈ। ਕਰਮਜੀਤ ਸਿੰਘ ਨੇ ਟਾਈਟਲਰ ਨੂੰ ਬੇਦਾਗ ਤੇ ਉੱਚੇ ਕੱਦ ਦਾ ਨੇਤਾ ਦੱਸਦਿਆਂ ਕਿਹਾ ਮੈ ਆਪਣੇ ਹਿਮਾਇਤੀਆਂ ਨਾਲ ਕੇਕ ਵੀ ਕੱਟਿਆ ਹੈ ਤੇ ਗੁਰਦਆਰਾ ਸਾਹਿਬ ਅਰਦਾਸ ਵੀ ਕੀਤੀ ਹੈ। ਉਸ ਕਿਹਾ ਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਜੋ ਵੀ ਪੁਲਿਸ ਕਾਰਵਾਈ ਹੋਵੇਗੀ ਉਸ ਨੂੰ ਵੇਖ ਲਿਆ ਜਾਵੇਗਾ। ਮੈ ਵੀ ਦਸਮ ਪਿਤਾ ਦਾ ਸਿੱਖ ਹਾਂ। ਉਸ ਕਿਹਾ ਕਿ ਪਹਿਲੀ ਵਾਰ ਨਹੀ ਮੈ ਪਹਿਲਾਂ ਵੀ ਮਨਾ ਚੁੱਕਾ ਹਾਂ।  

ਅਸੀ ਜਾਗਦੀ ਜਮੀਰ ਵਾਲੇ ਅਤੇ ਐਸ ਸੀ ਪਰਿਵਾਰ ਨਾਲ ਸਬੰਧਤ ਹਾਂ । ਇਨਾ ਕੋਲ ਕੀ ਪਰੂਫ ਹੈ ਕਿ ਜਗਦੀਸ਼ ਟਾਈਟਲਰ ਨੇ ਸਿੱਖ ਮਾਰੇ ਹਨ। ਡਿਬੇਟ ਚ ਆਉਣ । ਖੁੱਲੇ ਮੈਦਾਨ ਚ ਆਉਣ ,ਸੰਤਭਿੰਡਰਾਂਵਾਲਿਆਂ ਦੀ ਤਸਵੀਰ ਬੈਨ ਕਰਾਂਵਾਗੇ। ਖਾਲਿਸਤਾਨੀਆਂ ਤੇ ਗਰਮ ਖਿਆਲੀਆਂ ਨੂੰ ਚੁਨੌਤੀ ਦਿੱਤੀ ਹੈ। ਗੁਰੂ ਦੀ ਅਰਦਾਸ ਕਰਾਂਗੇ ਅਤੇ ਕਰਦੇ ਰਹਾਂਗੇ। ਦਿੱਲੀ ਚ ਮੇਰੇ ਬੋਰਡ ਲੱਗਦੇ ਹਨ। ਉਸ ਨੇ ਬਰਗਾੜੀ ਕਾਂਡ ਦਾ ਤਾਅਨਾ ਵੀ ਦਿੱਤਾ।  ਉਥੇ ਇਨਾ ਨੇ ਕੀ ਕਰ ਲਿਆ , ਉਸ ਨੇ ਕਾਂਗਰਸੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ 3 ਸਾਲ ਅਹਿਮ ਕੰਮ ਕੀਤੇ ਹਨ। ਗੰਦੇ ਭਾਂਡੇ ਨੂੰ ਸਾਫ ਕਰਨ ਲਈ ਕੁਝ ਸਮਾ ਲੱਗਦਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement