ਚੰਡੀਗੜ੍ਹ ਦੇ ਹੋਟਲ ਡਾਇਮੰਡ ਪਲਾਜ਼ਾ 'ਚ ਚੱਲੀ ਗੋਲੀ, ਪੰਜਾਬ ਪੁਲਿਸ ਦਾ ਮੁਲਾਜ਼ਮ ਜ਼ਖ਼ਮੀ
Published : Jul 20, 2022, 12:36 pm IST
Updated : Jul 20, 2022, 1:14 pm IST
SHARE ARTICLE
Firing
Firing

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ

 

ਚੰਡੀਗੜ੍ਹ: ਚੰਡੀਗੜ੍ਹ 'ਚ ਬੁੱਧਵਾਰ ਸਵੇਰੇ ਸਾਢੇ 5 ਵਜੇ ਦੇ ਕਰੀਬ ਇਕ ਹੋਟਲ 'ਚ ਏ. ਕੇ.-47 ਗੋਲੀ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਦੌਰਾਨ ਪੰਜਾਬ ਪੁਲਿਸ ਦਾ ਇਕ ਜਵਾਨ ਜ਼ਖਮੀ ਹੋ ਗਿਆ। ਗੋਲੀ ਪੁਲਿਸ ਸ਼ੀਸ਼ੇ ਨੂੰ ਤੋੜਦੇ ਹੋਏ ਮੁਲਾਜ਼ਮ ਦੇ ਢਿੱਡ ਵਿਚ ਜਾ ਵੱਜੀ।


PHOTO
PHOTO

ਜ਼ਖਮੀ ਹੋਏ ਮੁਲਾਜ਼ਮ ਦੀ ਪਛਾਣ ਦੀਪਕ ਦੇ ਤੌਰ 'ਤੇ ਹੋਈ ਹੈ, ਜਿਸ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੀਪਕ ਇਕ ਦੂਜੇ ਪੁਲਿਸ ਮੁਲਾਜ਼ਮ ਨਾਲ ਦੇਰ ਰਾਤ ਲਗਭਗ 1 ਵਜੇ ਹੋਟਲ ਪਹੁੰਚਿਆ ਸੀ ਅਤੇ ਸਵੇਰੇ ਇਹ ਹਾਦਸਾ ਹੋ ਗਿਆ।

PHOTO
PHOTO

 

ਇਲਾਕੇ ਦੇ ਡੀਐਸਪੀ ਗੁਰਮੁਖ ਸਿੰਘ ਸੈਕਟਰ-17 ਥਾਣੇ ਦੇ ਐਸਐਚਓ ਅਤੇ ਸੈਕਟਰ-22 ਚੌਕੀ ਦੇ ਇੰਚਾਰਜ ਟੀਮ ਸਮੇਤ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ ਹਨ। ਮੁਢਲੀ ਜਾਣਕਾਰੀ ਅਨੁਸਾਰ ਗੋਲੀ ਪੁਲਿਸਕਰਮੀ ਤੋਂ ਖ਼ੁਦ ਹੀ ਗੋਲੀ ਚੱਲੀ ਹੈ। ਦੋਵੇਂ ਜਵਾਨ ਕਿਸੇ ਵਿਅਕਤੀ ਦੇ ਗੰਨਮੈਨ ਦੱਸੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement