ਛੇ ਲੱਖ ਦੀ ਨਕਦੀ ਸਮੇਤ ਇਕ ਗਿ੍ਰਫ਼ਤਾਰ
Published : May 20, 2020, 4:44 am IST
Updated : May 20, 2020, 4:44 am IST
SHARE ARTICLE
File Phtoo
File Phtoo

ਜਲੰਧਰ ਵਿਚ ਨਸ਼ੇ ਦਾ ਕਾਰੋਬਾਰ ਲਗਾਤਾਰ ਹੀ ਵੱਧ ਰਿਹਾ ਹੈ। ਪੁਲਿਸ ਦੀ ਇੰਨੀ ਸਖ਼ਤੀ ਦੇ ਬਾਵਜੂਦ ਨਸ਼ੇ ਦੇ ਸੌਦਾਗਰ

ਜਲੰਧਰ, 19 ਮਈ (ਵਰਿੰਦਰ ਸ਼ਰਮਾ): ਜਲੰਧਰ ਵਿਚ ਨਸ਼ੇ ਦਾ ਕਾਰੋਬਾਰ ਲਗਾਤਾਰ ਹੀ ਵੱਧ ਰਿਹਾ ਹੈ। ਪੁਲਿਸ ਦੀ ਇੰਨੀ ਸਖ਼ਤੀ ਦੇ ਬਾਵਜੂਦ ਨਸ਼ੇ ਦੇ ਸੌਦਾਗਰ ਬਾਜ਼ ਨਹੀਂ ਆ ਰਹੇ। ਥਾਣਾ 2 ਦੀ ਪੁਲਿਸ ਨੇ ਇਕ ਤਸਕਰ ਨੂੰ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।  ਮੁਲਜ਼ਮ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ਼ ਕਾਲੀ ਨਿਵਾਸੀ ਗਾਂਧੀ ਕੈਂਪ ਦੱਸੀ ਜਾ ਰਹੀ ਹੈ।

File photoFile photo

 ਡੀ.ਸੀ.ਪੀ. ਗੁਰਮੀਤ ਸਿੰਘ, ਏ.ਡੀ.ਸੀ.ਪੀ. ਡੀ. ਸੁਦਰਵੀਜੀ ਨੇ ਦਸਿਆ ਕਿ ਏ.ਸੀ.ਪੀ. ਹਰਸਿਮਰਤ ਸਿੰਘ ਚੇਤਰਾ ਦੀ ਅਗਵਾਈ ਵਿਚ ਥਾਣਾ 2 ਦੇ ਇੰਚਾਰਜ ਸੁਖਬੀਰ ਸਿੰਘ ਨੇ ਗਾਂਧੀ ਕੈਂਪ ਨੇੜੇ ਰੇਲਵੇ ਲਾਈਨ ਤੋਂ ਮੁਲਜ਼ਮ ਨੂੰ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮ ਕੋਲੋਂ 25 ਗ੍ਰਾਮ ਹੈਰੋਇਨ ਅਤੇ 6,05,000 ਦੀ ਨਕਦ ਰਕਮ, ਇਕ ਦੇਸੀ ਕਟਾ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀ ਉਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement