ਪਸ਼ੂਆਂ ਲਈ ਬਲਾਕ ਪਧਰੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ
Published : May 20, 2020, 6:58 am IST
Updated : May 20, 2020, 6:58 am IST
SHARE ARTICLE
ਟੀਕਾਰਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡਾ ਬਿਮਲ ਸ਼ਰਮਾ।
ਟੀਕਾਰਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡਾ ਬਿਮਲ ਸ਼ਰਮਾ।

ਪਸ਼ੂਆਂ ਲਈ ਬਲਾਕ ਪਧਰੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ

ਡੇਰਾਬੱਸੀ, 19 ਮਈ (ਗੁਰਜੀਤ ਈਸਾਪੁਰ) : ਸਥਾਨਕ ਪਿੰਡ ਫਤਿਹਪੁਰ ਜੱਟਾਂ ਵਿਖੇ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਤੋਂਂ ਬਚਾਉਣ ਲਈ ਬਲਾਕ ਪੱਧਰੀ ਟੀਕਾਕਰਣ ਮੁਹਿੰਮ ਦਾ ਉਦਘਾਟਨ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਬਿਮਲ ਸ਼ਰਮਾ ਨੇ ਕੀਤਾ ।  ਇਸ ਮੌਕੇ ਡਾਕਟਰ ਸ਼ਰਮਾ ਨੇ ਦੱਸਿਆ ਕਿ ਤਹਿਸੀਲ ਡੇਰਾਬੱਸੀ ਵਿੱਚ 55 ਹਜਾਰ  ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਾਏ ਜਾਣਗੇ ।

ਇਸ ਲਈ ਵੈਟਰਨਰੀ ਅਫਸਰ ਅਤੇ ਵੈਟਰਨਰੀ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਬਣਾਈ ਗਈਆਂ ਹਨ ਜੋ ਕਿ ਹਰ ਪਿੰਡ ਵਿੱਚ ਘਰ - ਘਰ ਜਾਕੇ ਪਸ਼ੂਆਂ ਨੂੰ ਟੀਕੇ ਲਗਾਉਣਗੇ ਅਤੇ ਇਹ ਮੁਹਿੰਮ 31 ਮਈ 2020 ਤੱਕ ਚੱਲੇਗੀ । ਇਸ ਟੀਕਾਕਰਣ ਦੇ ਦੌਰਾਨ ਪੰਜਾਬ ਸਰਕਾਰ ਦੁਆਰਾ ਕੋਵਿਡ - 19 ਮਹਾਮਾਰੀ ਸਬੰਧੀ ਜਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤੀ ਜਾ ਰਿਹਾ ਹੈ । ਡਾ ਸ਼ਰਮਾ ਨੇ ਦੱਸਿਆ ਕਿ ਗਲਗੋਟੂ ਦੀ ਬਿਮਾਰੀ ਮੀਂਹ ਦੇ ਮੌਸਮ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਇਸ ਰੋਗ ਦੇ ਬਚਾਵ ਲਈ ਟੀਕੇ ਬਰਸਾਤਾਂ ਦੇ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ ।

 ਉਨ੍ਹਾਂ ਨੇ ਦੱਸਿਆ ਕਿ ਕੋਵਿਡ - 19 ਦੀ ਮਹਾਮਾਰੀ  ਦੇ ਚਲਦੇ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਗਲਘੋਟੂ ਦੀ ਬਿਮਾਰੀ ਤੋਂ ਬਚਾਵ  ਦੇ ਟੀਕੇ ਮੁਫਤ ਕਰ ਦਿੱਤੇ ਹਨ । ਇਸ ਤੋਂ ਪਹਿਲਾਂ ਇੱਕ ਟੀਕੇ ਦੀ ਕੀਮਤ ਪੰਜ ਰੂਪਏ  ਸੀ ਅਤੇ ਇਹ ਟੀਕਾਕਰਣ ਤਕਰੀਬਨ 70 ਲੱਖ ਪਸ਼ੁਆਂ ਨੂੰ ਹਰ ਸਾਲ ਲਗਾਇਆ ਜਾਂਦਾ ਹੈ।

ਅਤੇ ਇਸ ਰਾਹਤ ਤੋਂ ਪਸ਼ੂਪਾਲਕਾਂ ਨੂੰ 3:30 ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ ।  ਡਾ ਸ਼ਰਮਾ ਨੇ ਦਲੀਲ਼ ਦਿੱਤੀ ਕਿ ਨੋਟਾਂ ਦੇ ਲੈਣ ਦੇਣ ਕਰਕੇ ਕੋਵਿਡ - 19  ਦੇ ਵਾਇਰਸ  ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਇਸਤੋਂ ਇਲਾਵਾ ਨੋਵਲ ਕਰੋਨਾ ਮਹਾਮਾਰੀ  ਦੇ ਕਾਰਨ ਲੱਗੀ ਹੋਈ ਬਿਮਾਰੀ  ਦੇ ਕਾਰਨ ਪਸ਼ੁਪਾਲਕਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ ।  ਇਸ ਮੌਕੇ  ਡਾਕਟਰ ਰਾਜੇਸ਼ ਨਾਰੰਗ, ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ  ਅਤੇ ਪਰਗਟ ਸਿੰਘ ਮੌਜੂਦ ਸਨ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement