ਪੰਜਾਬੀ ਨੌਜਵਾਨ ਦੀ 'ਲਿਬਨਾਨ' ਵਿਚ ਸ਼ੱਕੀ ਹਾਲਤ 'ਚ ਮੌਤ
Published : Apr 20, 2022, 7:04 am IST
Updated : Apr 20, 2022, 7:04 am IST
SHARE ARTICLE
image
image

ਪੰਜਾਬੀ ਨੌਜਵਾਨ ਦੀ 'ਲਿਬਨਾਨ' ਵਿਚ ਸ਼ੱਕੀ ਹਾਲਤ 'ਚ ਮੌਤ

ਕੋਟਕਪੂਰਾ, 19 ਅਪ੍ਰੈਲ (ਗੁਰਿੰਦਰ ਸਿੰਘ) : ਫਰੀਦਕੋਟ  ਦੇ ਸੁੰਦਰ ਨਗਰ ਦੇ ਇਕ 25 ਸਾਲਾ ਨੌਜਵਾਨ ਦੀ ਲਿਬਨਾਨ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ | ਪਰਵਾਰਕ ਸੂਤਰਾਂ ਅਨੁਸਾਰ 25 ਸਾਲਾ ਨੋਜਵਾਨ ਲਵਪ੍ਰੀਤ ਸਿੰਘ ਕਰੀਬ 5 ਸਾਲ ਪਹਿਲਾਂ ਲਿਬਨਾਨ ਗਿਆ ਸੀ, ਉਥੇ ਉਹ ਮਕਾਨ ਉਸਾਰੀ ਦੇ ਕੰਮ ਵਿਚ ਮਜ਼ਦੂਰੀ ਕਰਨ ਲੱਗ ਪਿਆ, ਪ੍ਰਵਾਰ ਵਲੋਂ ਉਸ ਦੇ ਵਿਆਹ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ, ਕਰੀਬ 2 ਦਿਨਾਂ ਤਕ ਲਗਾਤਾਰ ਜਦ ਉਸ ਦਾ ਫ਼ੋਨ ਨਾ ਲੱਗਾ ਤਾਂ ਪ੍ਰਵਾਰ ਵਿਚ ਬੇਚੈਨੀ ਹੋਣੀ ਸੁਭਾਵਿਕ ਸੀ |
ਅੱਜ ਜਦ ਲਵਪ੍ਰੀਤ ਦੇ ਪਿਤਾ ਨੂੰ  ਵਟਸਅਪ ਰਾਹੀਂ ਫ਼ੋਟੋਆਂ ਭੇਜ ਕੇ ਕਿਸੇ ਨੇ ਲਵਪ੍ਰੀਤ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਦਿਤੀ ਤਾਂ ਉਸ ਦੇ ਘਰ ਸਮੇਤ ਇਲਾਕੇ ਵਿਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ |  ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ, ਕਿਉਂਕਿ ਪਰਵਾਰ ਨੂੰ  ਅਪਣੇ ਪੁੱਤਰ ਤੋਂ ਬਹੁਤ ਆਸਾਂ ਸਨ ਪਰ ਇਸ ਅਣਕਿਆਸੇ ਕਹਿਰ ਨੇ ਪਰਵਾਰ ਦਾ ਲੱਕ ਤੋੜ ਕੇ ਰੱਖ ਦਿਤਾ |
ਪ੍ਰਵਾਰਕ ਮੈਂਬਰਾਂ ਨੇ ਸ਼ੱਕ ਜਾਹਰ ਕੀਤਾ ਕਿ ਉਨ੍ਹਾਂ ਦੇ ਲੜਕੇ ਦਾ ਵਿਦੇਸ਼ ਵਿਚ ਕਿਸੇ ਨੇ ਕਤਲ ਕਰ ਦਿਤਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਵਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇ ਅਤੇ ਉਸ ਦੀ ਮਿ੍ਤਕ ਦੇਹ ਜਲਦ ਪੰਜਾਬ ਲਿਆਉਣ ਲਈ ਪੀੜਤ ਪ੍ਰਵਾਰ ਨੂੰ  ਸਹਿਯੋਗ ਦਿਤਾ ਜਾਵੇ |
ਫੋਟੋ :- ਕੇ.ਕੇ.ਪੀ.-ਗੁਰਿੰਦਰ-19-8ਐੱਚ

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement