ਮੀਡੀਆ ਕਰਮੀਆਂ ਲਈ ਹੋਇਆ ਇਹ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
Published : Apr 20, 2020, 6:03 pm IST
Updated : Apr 20, 2020, 6:03 pm IST
SHARE ARTICLE
File Photo
File Photo

ਉਹਨਾਂ ਲਈ ਹੁਕਮ ਹੈ ਕਿ ਉਹਨਾਂ ਦਾ ਸ਼ਨਾਖਤੀ ਕਾਰਡ ਹੀ ਪਾਸ ਹੋਵੇਗਾ

ਚੰਡੀਗੜ੍ਹ : 3 ਤੱਕ ਵਧੇ ਲੌਕਡਾਊਨ ਦੌਰਾਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਦੇ ਸੀਨੀਅਰ ਪੱਤਰਕਾਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਦੀ ਪੜਤਾਲ ਦੇ ਹੁਕਮਾਂ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਨੇ ਮੀਡੀਆ ਕਰਮੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਐਸ ਐਸ ਪੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਵਿਚ ਕਿਹਾ ਗਿਆ ਕਿ  ਮੀਡੀਆ ਪਰਸਨ ਭਾਵੇਂ ਉਹ ਕਿਸੇ ਵੀ ਪ੍ਰਿੰਟ ਮੀਡੀਆ ਦਾ ਹੋਵੇ ਜਾਂ ਫਿਰ ਇਲੈਕਟ੍ਰਾਨਿਕ ਮੀਡੀਆ ਦਾ ਹੋਵੇ ਉਹਨਾਂ ਨੂੰ ਚੰਡੀਗੜ੍ਹ ਸ਼ਹਿਰ ਵਿਚ ਘੁੰਮਣ ਦੀ ਛੋਟ ਹੈ।

ChandigharChandighar

ਉਹਨਾਂ ਲਈ ਹੁਕਮ ਹੈ ਕਿ ਉਹਨਾਂ ਦਾ ਸ਼ਨਾਖਤੀ ਕਾਰਡ ਹੀ ਪਾਸ ਹੋਵੇਗਾ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਟੇਸ਼ਨ ਚੰਡੀਗੜ੍ਹ ਨਹੀਂ ਛੱਡਣਗੇ ਭਾਵੇਂ ਉਹ ਆਫ਼ ਡਿਊਟੀ ਹੋਣ ਜਾਂ ਰੈਸਟ 'ਤੇ ਹੋਣ ਅਤੇ ਆਪਣੇ ਮੋਬਾਈਲ 'ਤੇ ਹਮੇਸ਼ਾ ਉਪਲੱਬਧ ਰਹਿਣ ਤੇ ਕਾਲ ਕਰਨ 'ਤੇ ਆਪਣੇ ਡਿਊਟੀ ਪੁਆਇੰਟ ਜਾਂ ਫਿਰ ਆਪਣੀ ਯੂਨਿਟ ਵਿਚ ਰਿਪੋਰਟ ਕਰਨਗੇ।

File photoFile photo

ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਇਸਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਸਸਪੈਂਡ ਕੀਤਾ ਜਾਵੇਗਾ। ਇਹਨਾਂ ਹੁਕਮਾਂ ਬਾਰੇ ਸਾਰੇ ਯੂਨਿਟ ਇੰਚਾਰਜਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਐਸ ਐਸ ਪੀ ਦੇ ਰੀਡਰ ਨੂੰ ਲਿਖਤੀ ਸਰਟੀਫਿਕੇਟ ਦੇਣਗੇ ਕਿ ਉਹਨਾਂ ਨੇ ਆਪਣੇ ਅਧੀਨ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement