ਨਾਜਾਇਜ਼ ਸ਼ਰਾਬ ਦੀਆਂ 33 ਪੇਟੀਆਂ ਸਮੇਤ ਦੋ ਕਾਬੂ
Published : Apr 20, 2020, 12:29 pm IST
Updated : Apr 20, 2020, 12:29 pm IST
SHARE ARTICLE
File Photo
File Photo

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 33 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਮਿਤ

ਜਲੰਧਰ, 19 ਅਪ੍ਰੈਲ (ਲਖਵਿੰਦਰ ਸਿੰਘ ਲੱਕੀ ਸ਼ਰਮਾ): ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 33 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਮਿਤ ਅਰੋੜਾ (28) ਵਿੱਜ ਨਗਰ ਜਲੰਧਰ ਅਤੇ ਟਿੰਕੂ ਕੁਮਾਰ (25) ਪੱਕਾ ਬਾਗ ਜਲੰਧਰ ਵਜੋ ਹੋਈ ਹੈ। ਤੀਜਾ ਮੁਲਜ਼ਮ ਫ਼ਰਾਰ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਵਲੋਂ ਗਾਜ਼ੀਗੁੱਲਾ ਚੌਕ ਵਿਖੇ ਵਿਸ਼ੇਸ਼ ਜਾਂਚ ਦੌਰਾਨ ਵਰਨਾ ਕਾਰ (ਪੀ.ਬੀ.08-ਡੀ.ਐਕ.4200) ਨੂੰ ਜਾਂਚ ਲਈ ਰੋਕਿਆ ਗਿਆ। ਕਾਰ ਨੂੰ ਅਮਿਤ ਚਲਾ ਰਿਹਾ ਸੀ ਅਤੇ ਉਸ ਕੋਲੋਂ 17 ਪੇਟੀਆਂ ਪੰਜਾਬ ਕਿੰਗ ਵਿਸਕੀ ਦੇ ਬਰਾਮਦ ਕੀਤੇ ਗਏ ਜੋ ਉਹ ਅਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ।

File photoFile photo

ਉਨ੍ਹਾਂ ਦਸਿਆ ਕਿ ਮੋਤਾ ਸਿੰਘ ਨਗਰ ਮਾਰਕਿਟ ਵਿਚ ਇਕ ਹੋਰ ਪੁਲਿਸ ਪਾਰਟੀ ਨੇ ਗੁਪਤਾ ਸੂਚਨਾ ’ਤੇ ਟਿੰਕੂ ਕੁਮਾਰ ਜੋ ਨਾਜਾਇਜ਼ ਸ਼ਰਾਬ ਵੇਚਣ ਵਿਚ ਸ਼ਾਮਲ ਸੀ, ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਸਵਿਫ਼ਟ ਕਾਰ (ਪੀ.ਬੀ. 08-ਏ.ਜ਼ੈਡ 6970 ) ਚਲਾ ਰਿਹਾ ਸੀ ਤੇ ਉਸ ਦੀ ਕਾਰ ਵਿਚੋਂ 4 ਪੇਟੀਆਂ ਇੰਪੀਰੀਅਲ ਬਲਿਊ ਵਿਸਕੀ ਬਰਾਮਦ ਕੀਤੀ ਗਈ।

ਉਨ੍ਹਾਂ ਅੱਗੇ ਦਸਿਆ ਕਿ ਇਸੇ ਤਰ੍ਹਾਂ ਅਜੀਤ ਨਗਰ ’ਚ ਗਸ਼ਤ ਕਰਦਿਆਂ ਪੁਲਿਸ ਪਾਰਟੀ ਨੂੰ ਹੌਂਡਾ ਸਿਟੀ ਕਾਰ (ਐਚ.ਆਰ. 01-ਐਮ. 9911) ਕੰਧ ਵਿਚ ਵੱਜੀ ਮਿਲੀ। ਪੁਲਿਸ ਕਰਮੀਆਂ ਵਲੋਂ ਇਸ ਕਾਰ ਵਿਚੋਂ 12 ਪੇਟੀਆਂ ਪੰਜਾਬ ਕੈਸ਼ ਵਿਸਕੀ ਬਰਾਮਦ ਹੋਈ। ਪੁਲਿਸ ਪਾਰਟੀ ਵਲੋਂ ਕਾਰ ਵਿਚੋਂ ਬਰਾਮਦ ਹੋਈ ਸ਼ਰਾਬ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ। ਸ. ਭੁੱਲਰ ਨੇ ਦਸਿਆ ਕਿ ਭਾਰਤੀ ਦੰਡਾਵਾਲੀ ਦੀ ਧਾਰਾ 188 ਅਤੇ ਆਬਕਾਰੀ ਐਕਟ 61,1 ਅਤੇ 14 ਤਹਿਤ ਮਾਮਲੇ ਦਰਜ ਕੀਤੇ ਗਏ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement