ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ 'ਚ AAP ਸੁਪਰੀਮੋ ਦੀ ਗੈਰਹਾਜ਼ਰੀ 'ਤੇ ਸੁਨੀਲ ਜਾਖੜ ਦਾ ਟਵੀਟ
Published : Mar 20, 2022, 2:20 pm IST
Updated : Mar 20, 2022, 3:33 pm IST
SHARE ARTICLE
Sunil Jakhar
Sunil Jakhar

ਕਾਂਗਰਸ ਨੇਤਾ ਸੁਨੀਲ ਜਾਖੜ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ 'ਤੇ ਚੁਟਕੀ ਲਈ ਹੈ।



ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੇ ਬੀਤੇ ਦਿਨ ਰਾਜ ਭਵਨ ਵਿਖੇ ਸਹੁੰ ਚੁੱਕੀ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇੱਥੇ 10 ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਸੁਨੀਲ ਜਾਖੜ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ 'ਤੇ ਚੁਟਕੀ ਲਈ ਹੈ।

TweetTweet

ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ ਸੀਐਮ ਭਗਵੰਤ ਮਾਨ ਅਤੇ ਰਾਜਪਾਲ ਦੇ ਨਾਲ 10 ਨਵੇਂ ਮੰਤਰੀਆਂ ਦੀਆਂ ਫੋਟੋ ਟਵੀਟ ਕੀਤੀ। ਇਸ ਵਿਚ ‘ਆਪ’ ਸੁਪਰੀਮੋ ਸਮੇਤ ਹੋਰ ਕੋਈ ਆਗੂ ਸ਼ਾਮਲ ਨਹੀਂ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ  ਲੱਗਦਾ ਹੈ ਕਿ ਭਗਵੰਤ ਮਾਨ, ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ਵਿਚੋਂ ਬਾਹਰ ਆ ਗਏ ਹਨ।

new cabinetPunjab Cabinet

ਇਸ ਨਾਲ ਦਿੱਲੀ 'ਚ ਬੈਠੇ 'ਆਪ' ਮੁਖੀਆਂ ਦੀਆਂ ਚਿੰਤਾਵਾਂ ਵਧ ਸਕਦੀਆਂ ਹਨ ਪਰ ਪੰਜਾਬ ਅਜਿਹੇ ਮੁੱਖ ਮੰਤਰੀ ਦਾ ਹੱਕਦਾਰ ਹੈ ਜੋ ਖੁਦ ਮੁਖਤਿਆਰ ਹੈ। ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ, "ਪੰਜਾਬ ਅਜਿਹੇ ਮੁੱਖ ਮੰਤਰੀ ਦਾ ਹੱਕਦਾਰ ਹੈ, ਜੋ ਖੁਦ ਖੁਦ ਮੁਖਤਿਆਰ ਹੋਵੇ ਨਾ ਕਿ ਰਿਮੋਟ ਕੰਟਰੋਲ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement