ਸੜਕ ਹਾਦਸੇ 'ਚ ਨਵ-ਵਿਆਹੇ ਨੌਜਵਾਨ ਸਮੇਤ 3 ਮੌਤਾਂ 
Published : Mar 20, 2018, 3:11 pm IST
Updated : Mar 20, 2018, 5:06 pm IST
SHARE ARTICLE
Road accident
Road accident

ਥਾਣਾ ਸਦਰ ਦੇ ਅਧੀਨ ਪੈਂਦੇ ਬਾਈਪਾਸ ਉਤੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਗੁਰਦਾਸਪੁਰ (ਹੇਮੰਤ ਨੰਦਾ) : ਥਾਣਾ ਸਦਰ ਦੇ ਅਧੀਨ ਪੈਂਦੇ ਬਾਈਪਾਸ ਉਤੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਰਾ​ਜਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਉਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਾਇਆ। ਜਿਥੇ ਡਾਕਟਰਾਂ ਦੀ ਟੀਮ ਨੇ 3 ਦੀ ਮੌਤ ਦੀ ਪੁਸ਼ਟੀ ਕਰ ਦਿਤੀ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੈ। Road accidentRoad accident


ਜਾਣਕਾਰੀ ਮੁਤਾਬਕ ਪਿੰਡ ਕੂਥੀ ਨਿਵਾਸੀ ਅਮਨਦੀਪ ਪੁੱਤਰ ਪ੍ਰਿਤਪਾਲ ਘਰ ਤੋਂ ਜ਼ਰੂਰੀ ਕੰਮ ਲਈ ਗੁਰਦਾਸਪੁਰ ਆਇਆ ਹੋਇਆ ਸੀ। ਜਦੋਂ ਕੰਮ ਖ਼ਤਮ ਕਰ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਥਾਣਾ ਸਦਰ ਦੇ ਅੱਗੇ ਪ੍ਰੇਮ ਨਗਰ ਰੋਡ ਉਤੇ ਬਣੇ ਬਾਈਪਾਸ ਉਤੇ ਦੂਜੀ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜਿਸ ਵਿਚ ਬੁਲਟ ਮੋਟਰਸਾਈਕਲ ਸਵਾਰ ਅਤੇ ਦੂਜੇ ਮੋਟਰਸਾਈਕਲ  ਦੇ ਦੋ ਲੋਕ ਮੌਕੇ ਉੱਤੇ ਹੀ ਮੌਤ ਦੇ ਮੂੰਹ ਵਿਚ ਚਲੇ ਗਏ। ਧਾਰੀਵਾਲ ਦੇ ਕੋਲ ਸਥਿਤ ਪਿੰਡ ਸੁਜਾਨਪੁਰ ਦੇ ਰਹਿਣ ਵਾਲੇ ਜਰਨੈਲ ਸਿੰਘ ਪੁੱਤਰ ਅਜਾਇਬ ਸਿੰਘ, ਬਲਰਾਜ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਇਨ੍ਹਾਂ ਦਾ ਇੱਕ ਹੋਰ ਦੋਸਤ ਰਾਹੁਲ ਕੁਮਾਰ ਜੋ ਕਿ ਜ਼ਖ਼ਮੀ ਹੈ, ਜਦੋਂ ਕਿ ਬਲਰਾਜ ਅਤੇ ਜਰਨੈਲ ਦੀ ਮੌਤ ਹੋ ਗਈ ਹੈ ।

ਸੜਕ ਹਾਦਸੇ ਵਿੱਚ ਮਰਨ ਵਾਲੇ ਅਮਨਦੀਪ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਜਿਵੇਂ ਹੀ ਅਮਨਦੀਪ ਦੇ ਪਿੰਡ ਵਿੱਚ ਮੌਤ ਦੀ ਖ਼ਬਰ ਪਹੁੰਚੀ ਤਾਂ ਪਿੰਡ ਦੇ ਹਰ ਘਰ ਵਿਚ ਸੋਗ ਛਾ ਗਿਆ। ਜਦੋਂ ਕਿ ਰਿਸ਼ਤੇਦਾਰ ਸਿਵਲ ਹਸਪਤਾਲ ਵਿੱਚ ਵਿਰਲਾਪ ਕਰਦੇ ਵਿਖਾਈ ਦਿਤੇ। 

accidentaccident

ਥਾਣਾ ਸਦਰ ਪੁਲਿਸ ਦੇ ਪ੍ਰਭਾਰੀ ਰਾਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ 4 ਜ਼ਖਮੀਆਂ 'ਚੋਂ ਤਿੰਨ ਦੀ ਮੌਤ ਦੀ ਪੁਸ਼ਟੀ ਕਰ ਦਿਤੀ ਜਦਕਿ ਇਕ ਗੰਭੀਰ ਜ਼ਖਮੀ ਹੈ | ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।Road accidentRoad accidentਜਾਣਕਾਰੀ ਦਿੰਦੇ ਹੋਏ  ਪ੍ਰਤੱਖਦਰਸ਼ੀ ਜਗਮੀਤ ਨੇ ਦਸਿਆ ਕਿ ਦੋ ਮੋਟਰਸਾਈਕਲਾਂ ਦੀ ਟੱਕਰ ਬਹੁਤ ਭਿਆਨਕ ਸੀ। ਉਨ੍ਹਾਂ ਤੁਰਤ 108 'ਤੇ ਕਾਲ ਕੀਤੀ ਅਤੇ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ਼ ਲਈ ਲੈ ਕੇ ਜਾਇਆ ਗਿਆ ਜਿਥੇ ਚਾਰ ਜ਼ਖ਼ਮੀਆਂ 'ਚੋਂ ਤਿੰਨ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ ਅਤੇ ਇਕ ਗੰਭੀਰ ਜ਼ਖਮੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement