ਚੰਗਾ ਸੀ ਭਾਰਤ ਵਿਚ ਨਾ ਹੀ ਜੰਮਦੇ, ਮੋਦੀ ਸਰਕਾਰ ਤਾਂ ਨਾ ਵੇਖਣੀ ਪੈਂਦੀ : ਰੁਪਿੰਦਰ ਹਾਂਡਾ
Published : Jan 20, 2021, 11:58 pm IST
Updated : Jan 20, 2021, 11:58 pm IST
SHARE ARTICLE
image
image

ਚੰਗਾ ਸੀ ਭਾਰਤ ਵਿਚ ਨਾ ਹੀ ਜੰਮਦੇ, ਮੋਦੀ ਸਰਕਾਰ ਤਾਂ ਨਾ ਵੇਖਣੀ ਪੈਂਦੀ : ਰੁਪਿੰਦਰ ਹਾਂਡਾ


ਨਵੀਂ ਦਿੱਲੀ,  20 ਜਨਵੀਰ (ਮਨੀਸ਼ਾ): ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ | ਕਿਸਾਨੀ ਮੋਰਚੇ 'ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਾਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ ਹੈ | ਉਥੇ ਹੀ ਅੱਜ ਪੰਜਾਬੀ ਗਾਇਕਾ ਅਤੇ ਅਦਾਕਾਰਾ ਰੁਪਿੰਦਰ ਹਾਂਡਾ ਉਚੇਚੇ ਤੌਰ 'ਤੇ ਕਿਸਾਨੀ ਮੋਰਚੇ 'ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾਂ ਹੀ ਅਪਣੇ ਗੀਤਾਂ ਰਾਹੀਂ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫ਼ੁੱਲਤ ਵੀ ਕੀਤਾ ਹੈ | 
ਕਿਸਾਨ ਜਥੇਬੰਦੀਆਂ, ਗਾਇਕਾਂ ਨੂੰ ਐਨ.ਆਈ.ਏ ਵਲੋਂ ਭੇਜੇ ਗਏ ਨੋਟਿਸਾਂ ਨੂੰ ਲੈ ਹਾਂਡਾ ਨੇ ਕਿਹਾ ਕਿ ਸਰਕਾਰ ਬਹੁਤ ਬੁਰੀ ਤਰ੍ਹਾਂ ਡਰੀ ਹੋਈ ਹੈ ਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ, ਕਿਉਾਕਿ ਸਰਕਾਰ ਅਪਣੀ ਬਦਨੀਤੀ ਦੀ ਚਾਲ ਨਾਲ ਇਸ ਅੰਦੋਲਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਨੂੰ ਨਹੀਂ ਪਤਾ ਕਿ ਕਿੰਨਾਂ ਨਾਲ ਪੇਚਾ ਪਿਆ ਹੈ | 
ਉਨ੍ਹਾਂ ਨੇ ਦੇਸ਼ ਦੇ ਮੀਡੀਆ, ਕਿਸਾਨ ਜਥੇਬੰਦੀਆਂ ਅਤੇ ਗਾਇਕਾਂ ਦਾ ਵੀ ਧਨਵਾਦ ਕੀਤਾ, ਕਿਉਾਕਿ ਉਨ੍ਹਾਂ ਨੇ ਪੂਰੀ ਦੁਨੀਆਂ 'ਚ ਇਸ ਸੰਘਰਸ਼ ਨੂੰ ਪਹੁੰਚਾਉਣ ਲਈ ਪੂਰਾ ਯੋਗਦਾਨ ਪਾਇਆ ਹੈ ਤਾਂ ਹੀ ਇਹ ਸੰਘਰਸ਼ ਹੁਣ ਸੰਯੋਕਤ ਸੰਘਰਸ ਬਣ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਭਾਰਤ ਸਮੇਤ ਸਾਰੇ ਦੇਸ਼ਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ 'ਤੇ ਰਹਿਮ ਕਰ ਕੇ ਇਹ ਕਾਨੂੰਨ ਜਲਦ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਕਿਸਾਨ ਭਰਾ, ਲੋਕ ਆਪੋ-ਆਪਣੇ ਘਰਾਂ ਨੂੰ ਵਾਪਸ ਜਾਣ |
 
ਹਾਂਡਾ ਨੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਾਦਿਆਂ ਕਿਹਾ ਕਿ ਇੰਡੀਆ ਵਿਚ ਲੋਕਤੰਤਰ ਨਹੀਂ ਹੈ, ਇਥੇ ਸਿਰਫ਼ ਮੋਦੀ ਵਲੋਂ ਤਾਨਾਸ਼ਾਹੀ ਚਲਾਈ ਜਾ ਰਹੀ ਹੈ ਕਿਉਾਕਿ ਸਰਕਾਰ ਵਲੋਂ ਹੁਕਮ ਦੇ ਦਿਤਾ ਜਾਂਦਾ ਪਰ ਲੋਕਤੰਤਰ ਕੀ ਕਹਿ ਰਿਹਾ ਉਨ੍ਹਾਂ ਦੀ ਆਵਾਜ਼ ਨੂੰ ਸਰਕਾਰ ਅਣਗੌਲਿਆ ਕਰਦੀ ਜਾ ਰਹੀ ਹੈ, ਨਾਲ ਉਨ੍ਹਾਂ ਕਿਹਾ ਕਿ ਮੈਨੂੰ ਇੰਡੀਆ ਵਿਚ ਜੰਮਣ 'ਤੇ ਸ਼ਰਮ ਮਹਿਸੂਸ ਹੋ ਰਹੀ ਹੈ ਕਿਉਾਕਿ ਮੋਦੀ ਸਰਕਾਰ ਨੂੰ ਦੇਖਣ ਨਾਲੋਂ ਤਾਂ ਚੰਗਾ ਹੁੰਦਾ ਕਿ ਇੰਡੀਆ ਵਿਚ ਨਾ ਹੀ ਜੰਮਦੇ | 
ਉਨ੍ਹਾਂ ਕਿਹਾ ਕਿ ਪੀਐਮ ਮੋਦੀ ਆਪਣਾ ਅੜੀਅਲ ਰਵੱਈਆ ਛੱਡ ਦੇਣ, ਕਿਉਾਕਿ ਉਨ੍ਹਾਂ ਦੀ ਨੀਤੀ ਹੈ ਕਿ ਜੋ ਮੈਂ ਕਹਿ ਦਿਤਾ ਉਹ ਹੁਕਮ ਕੋਈ ਵਾਪਸ ਨਹੀਂ ਕਰਵਾ ਸਕਦਾ ਪਰ ਮੋਦੀ ਨੂੰ ਅਪਣੀ ਜ਼ਿੱਦ ਛੱਡimageimage ਕੇ ਕਾਨੂੰਨ ਛੇਤੀ ਰੱਦ ਕਰ ਦੇਣੇ ਚਾਹੀਦੇ ਹਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement