ਦਖਣੀ ਆਸਟ੍ਰੇਲੀਆ ਵਿਚ ਕੋਰੋਨਾ ਦਾ ਮੁੜ ਖ਼ਤਰਾ
Published : Nov 19, 2020, 7:20 am IST
Updated : Nov 19, 2020, 7:20 am IST
SHARE ARTICLE
image
image

ਦਖਣੀ ਆਸਟ੍ਰੇਲੀਆ ਵਿਚ ਕੋਰੋਨਾ ਦਾ ਮੁੜ ਖ਼ਤਰਾ

ਛੇ ਦਿਨ ਲਈ ਸੰਪੂਰਨ ਤਾਲਾਬੰਦੀ ਦਾ ਕੀਤਾ ਐਲਾਨ


ਐਡੀਲੇਡ, 18 ਨਵੰਬਰ: ਸੰਸਾਰ ਵਿਚ ਕੋਵਿਡ ਦੇ ਚੱਲ ਰਹੇ ਮਾੜੇ ਦੌਰ ਵਿਚ ਦਖਣੀ ਆਸਟ੍ਰੇਲੀਆ ਵਿਚ ਹੁਣ ਤਕ ਕੋਰੋਨਾ ਦੀ ਸਥਿਤੀ ਕਾਬੂ ਹੇਠ ਸੀ। ਪਰ ਇਕ ਵਾਰ ਫਿਰ ਐਡੀਲੇਡ ਵਿਚ ਕੋਰੋਨਾ ਨੇ ਕੁੱਝ ਹੀ ਦਿਨਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਪੁਲਿਸ ਅਤੇ ਪ੍ਰਸ਼ਾਸਨ ਕਿਸੇ ਵੱਡੇ ਤੂਫ਼ਾਨ ਤੋਂ ਡਰਦੇ ਸਖ਼ਤ ਕਦਮ ਚੁਕਣ ਦੇ ਰੁਖ਼ ਵਿਚ ਹਨ ਕਿਉਂਕਿ ਪਿਛਲੇ ਦਿਨੀਂ ਇਕ ਪ੍ਰਵਾਰ ਵਿਚੋਂ ਤੁਰਿਆ ਕੋਰੋਨਾ ਰਾਤੋ ਰਾਤ ਨੰਬਰ 17 ਤਕ ਪਹੁੰਚ ਗਿਆ ਸੀ। ਇਸ ਦੇ ਚਲਦਿਆਂ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਅਤੇ ਕੋਰੋਨਾ ਦੀ ਦੂਜੀ ਲਹਿਰ ਉਤੇ ਕਾਬੂ ਪਾਉਣ ਲਈ ਦਖਣੀ ਆਸਟ੍ਰੇਲੀਆ ਵਿਚ ਛੇ ਦਿਨ ਲਈ ਸੰਪੂਰਨ ਤਾਲਾਬੰਦੀ ਦਾ ਐਲਾਨ ਕਰ ਦਿਤਾ ਗਿਆ।
ਛੇ ਦਿਨਾਂ ਤੋਂ ਬਾਅਦ ਅੱਠ ਦਿਨਾਂ ਲਈ ਥੋੜ੍ਹੀ ਨਰਮਾਈ ਭਰਪੂਰ ਤਾਲਾਬੰਦੀ ਅਮਲ ਵਿਚ ਲਿਆਂਦੀ ਜਾਵੇਗੀ। ਭਾਵ ਕਿ ਦਖਣੀ ਆਸਟ੍ਰੇਲੀਆ ਵਿਚ ਅਗਲੇ ਦੋ ਹਫ਼ਤੇ ਕਾਫ਼ੀ ਅਹਿਮ ਹੋਣਗੇ।  ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਸਬੰਧੀ ਦਸਿਆ ਕਿ ਦਖਣੀ ਆਸਟ੍ਰੇਲੀਆ ਦੇ ਵਸਨੀਕਾਂ ਲਈ ਇਹ ਇਕ ਵੱਡੀ ਚੁਨੌਤੀ ਹੋਵੇਗੀ ਜਿਸ ਦੀ ਸ਼ੁਰੂਆਤ ਅੱਜ ਬੁਧਵਾਰ ਰਾਤ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਕੋਰੋਨਾ ਤੋਂ ਪਾਰ ਪਾਉਣ ਲਈ ਤਾਲਾਬੰਦੀ ਲਾਉਣੀ ਲਾਜ਼ਮੀ ਸੀ, ਉਨ੍ਹਾਂ ਸ਼ਹਿਰੀਆਂ ਨੂੰ ਇਕ-ਦੂਜੇ ਦਾ ਖ਼ਿਆਲ ਰੱਖਣ ਦੀ ਬੇਨimageimageਤੀ ਵੀ ਕੀਤੀ ਹੈ। ਆਮ ਲੋਕਾਂ ਤੇ ਹੋਰ ਕਈ ਪਾਬੰਦੀਆਂ ਤੋਂ ਇਲਾਵਾ ਲੋਕਾਂ ਨੂੰ ਸਿਰਫ਼ ਸੌਦਾ ਪੱਤਾ ਖ਼੍ਰੀਦਣ ਲਈ ਹੀ ਘਰੋਂ ਦਿਹਾੜੀ ਵਿਚ ਇਕ ਵਾਰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement