ਖ਼ਰਾਬ ਮੌਸਮ ਕਾਰਨ ਰੋਜ਼ਾਨਾ ਦੀ ਖ਼ਰੀਦ ਕੇਵਲ 4 ਲੱਖ ਟਨ : ਆਸ਼ੂ
Published : Oct 19, 2021, 7:57 am IST
Updated : Oct 19, 2021, 7:57 am IST
SHARE ARTICLE
image
image

ਖ਼ਰਾਬ ਮੌਸਮ ਕਾਰਨ ਰੋਜ਼ਾਨਾ ਦੀ ਖ਼ਰੀਦ ਕੇਵਲ 4 ਲੱਖ ਟਨ : ਆਸ਼ੂ

ਚੰਡੀਗੜ੍ਹ, 18 ਅਕਤੂਬਰ (ਜੀ.ਸੀ.ਭਾਰਦਵਾਜ): ਪੰਜਾਬ ਦੀਆਂ 2600 ਤੋਂ ਵੱਧ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਭਾਵੇਂ ਪਿਛਲੇ ਦੋ ਦਿਨਾਂ ਤੋਂ ਵਿਕਣ ਲਈ ਆਉਂਦੇ ਝੋਨੇ ਦੀ ਰੋਜ਼ਾਨਾ ਆਮਦ, ਖ਼ਰਾਬ ਮੌਸਮ ਕਾਰਨ ਕੇਵਲ 4 ਲੱਖ ਟਨ ਰਹਿ ਗਈ ਹੈ ਪਰ ਪਿਛਲੇ 2 ਹਫ਼ਤੇ ਵਿਚ ਹੀ ਕੁਲ 170 ਲੱਖ ਟਨ ਮਿਥੇ ਟੀਚੇ ਵਿਚੋਂ ਚੌਥਾ ਹਿੱਸਾ ਯਾਨੀ 36 ਲੱਖ ਟਨ ਖ਼ਰੀਦ ਹੋ ਚੁੱਕੀ ਹੈ |
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 3900 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ  ਕੀਤੀ ਜਾ ਚੁੱਕੀ ਹੈ ਅਤੇ ਹੁਣ ਤਕ ਪਨਗਰੇਨ, ਪਨਸਪ, ਮਾਰਕਫ਼ੈਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੀ 95 ਫ਼ੀਸਦੀ ਖ਼ਰੀਦ ਕੀਤੀ ਹੈ ਜਦੋਂ ਕਿ ਕੇਂਦਰੀ ਅਨਾਜ ਨਿਗਮ ਐਫ਼.ਸੀ.ਆਈ. ਨੇ ਕੇਵਲ 5 ਫ਼ੀ ਸਦੀ ਖ਼ਰੀਦ ਕੀਤੀ ਹੈ | ਬਾਹਰੀ ਰਾਜਾਂ ਤੋਂ ਝੋਨਾ ਵਿਕਣ ਲਈ ਪੰਜਾਬ ਵਿਚ ਰੋਕਣ ਵਾਸਤੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਸਪਸ਼ਟ ਕੀਤਾ ਕਿ 150 ਫਲਾਇੰਗ ਸੁਕੈਡ ਅਤੇ ਨਾਲ ਲਗਦੇ ਰਾਜਾਂਦੀਆਂ ਸਰਹੱਦਾਂ ਤੇ ਸੁਰੱਖਿਆ ਅਮਲਾ ਤੈਨਾਤ ਹੈ, ਹੁਣ 15 ਪਰਚੇ ਦਰਜ ਕੀਤੇ ਹਨ | ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਮੌਸਮ ਠੀਕ ਹੁੰਦੇ ਹੀ ਆਮਦ ਤੇ ਖ਼ਰੀਦ ਤੇਜ਼ ਹੋ ਜਾਵੇਗੀ ਅਤੇ ਨਵੰਬਰ 20 ਤਕ 170 ਲੱਖ ਟਨ ਦਾ ਟੀਚਾ  ਸਰ ਕਰ ਕੇ ਕੁਲ ਖ਼ਰੀਦ 190 ਲੱਖ ਟਨ ਤਕ ਪਹੁੰਚ ਜਾਵੇਗੀ |
ਫ਼ੋਟੋ ਨਾਲ ਨੱਥੀ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement