ਦੇਸ਼ 'ਚ 24 ਘੰਟਿਆਂ ਦੌਰਾਨ 61,871 ਨਵੇਂ ਮਾਮਲੇ, 1033 ਮਰੀਜ਼ਾਂ ਦੀ ਮੌਤ
Published : Oct 19, 2020, 12:40 am IST
Updated : Oct 19, 2020, 12:40 am IST
SHARE ARTICLE
image
image

ਦੇਸ਼ 'ਚ 24 ਘੰਟਿਆਂ ਦੌਰਾਨ 61,871 ਨਵੇਂ ਮਾਮਲੇ, 1033 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ, 18 ਅਕਤੂਬਰ : ਦੇਸ਼ 'ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਲਾਗ ਦੇ ਨਵੇਂ ਮਾਮਲਿਆਂ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸਦੇ ਨਾਲ ਹੀ ਦੇਸ਼ 'ਚ ਹੁਣ ਕੋਰੋਨਾ ਵਾਇਰਸ ਸੈਂਪਲ ਦੀ ਜਾਂਚ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਇਸੇ ਵਿਚਾਲੇ ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 74 ਲੱਖ ਦੇ ਪਾਰ ਹੋ ਗਈ ਹੈ । ਸਿਹਤ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 61 ਹਜਾਰ 871 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 74 ਲੱਖ 94 ਹਜ਼ਾਰ 552 ਹੋ ਗਈ ਹੈ। ਉਥੇ ਹੀ ਕੋਰੋਨਾ ਪੀੜਤ 1033 ਮਰੀਜ਼ਾਂ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਦੇਸ਼ 'ਚ ਮ੍ਰਿਤਕਾਂ ਦਾ ਅੰਕੜਾ 1 ਲੱਖ 14 ਹਜ਼ਾਰ 031 'ਤੇ ਪਹੁੰਚ ਗਿਆ ਹੈ । ਰਾਹਤ ਦੀ ਗੱਲ ਇਹ ਹੈ ਕਿ ਹੁਣ ਤਕ 65 ਲੱਖ 97 ਹਜ਼ਾਰ 210 ਮਰੀਜ਼ ਠੀਕ ਹੋ ਚੁੱਕੇ ਹਨ । ਉਥੇ ਹੀ, 7 ਲੱਖ 83 ਹਜ਼ਾਰ 311 ਮਰੀਜ਼ ਅਜੇ ਵੀ ਇਲਾਜ ਅਧੀਨ ਹਨ ।
ਆਈ.ਸੀ.ਐਮ.ਆਰ. ਮੁਤਾਕਬ 17 ਅਕਤੂਬਰ ਤਕ ਕੋਰੋਨਾ ਵਾਇਰਸ ਦੇ ਕੁੱਲ 9.24 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ 'ਚੋਂ ਸਨਿਚਰਵਾਰ ਨੂੰ 9.70 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ । ਦੇਸ਼ 'ਚ ਸਕਾਰਾਤਮਕਤਾ ਦਰ 7 ਫ਼ੀ ਸਦੀ ਹੈ। ਦੇਸ਼ 'ਚ ਮੌਤ ਦਰ ਅਤੇ ਸਰਗਰਮ ਕੇਸ ਦਰ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ ਘੱਟ ਕੇ 1.51 ਫ਼ੀ ਸਦੀ 'ਤੇ ਆ ਗਈ। ਇਸ ਤੋਂ ਇਲਾਵਾ ਜੇਰੇ ਇਲਾਜ ਸਰਗਰਮ ਮਾਮਲਿਆਂ ਦੀ ਦਰ ਵੀ 11 ਫ਼ੀ ਸਦੀ ਤਕ ਆ ਗਈ ਹੈ। ਇਸਦੇ ਨਾਲ ਰਿਕਵਰੀ ਦੀ ਦਰ 88 ਫ਼ੀ ਸਦੀ 'ਤੇ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement