ਮੂਸੇਵਾਲਾ ਕਤਲ ਕਾਂਡ : ਮਨੀ ਰਈਆ ਨੂੰ ਪਨਾਹ ਦੇਣ ਦੇ ਦੋਸ਼ ਵਿਚ ਰਾਜਾਸਾਂਸੀ ਤੋਂ ਦੋ ਰਿਸ਼ਤੇਦਾਰ ਗਿ੍ਫ਼ਤਾਰ
Published : Sep 19, 2022, 12:55 am IST
Updated : Sep 19, 2022, 12:55 am IST
SHARE ARTICLE
IMAGE
IMAGE

ਮੂਸੇਵਾਲਾ ਕਤਲ ਕਾਂਡ : ਮਨੀ ਰਈਆ ਨੂੰ ਪਨਾਹ ਦੇਣ ਦੇ ਦੋਸ਼ ਵਿਚ ਰਾਜਾਸਾਂਸੀ ਤੋਂ ਦੋ ਰਿਸ਼ਤੇਦਾਰ ਗਿ੍ਫ਼ਤਾਰ

 


ਮੂਸੇਵਾਲਾ ਦੇ ਕਾਤਲਾਂ ਨੂੰ  ਅੰਮਿ੍ਤਸਰ ਲਿਆਵੇਗੀ ਪੁਲਿਸ


ਅੰਮਿ੍ਤਸਰ, 18 ਸਤੰਬਰ (ਬਹੋੜੂ): ਅੰਮਿ੍ਤਸਰ ਦਿਹਾਤੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਮਨੀ ਰਈਆ ਨੂੰ  ਪਨਾਹ ਦੇਣ ਵਾਲੇ ਦੋ ਰਿਸ਼ਤੇਦਾਰਾਂ ਵਿਰੁਧ ਵੀ ਕਾਰਵਾਈ ਕੀਤੀ ਹੈ | ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਵੀ ਦੋਹਾਂ ਮੁਲਜ਼ਮਾਂ ਨੂੰ  ਗਿ੍ਫ਼ਤਾਰ ਕਰ ਲਿਆ ਹੈ | ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਵਾਸੀ ਪਿੰਡ ਹਰਸਾ ਛੀਨਾ ਵਜੋਂ ਹੋਈ ਹੈ |
ਧਿਆਨ ਯੋਗ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ (ਏਜੀਟੀਐਫ਼) ਅਤੇ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਸਾਂਝੀ ਛਾਪੇਮਾਰੀ ਕਰ ਕੇ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਮਨੀ ਰਈਆ ਨੂੰ  ਕੁੱਕੜਵਾਲਾ ਦੇ ਇਕ ਘਰ ਤੋਂ ਗਿ੍ਫ਼ਤਾਰ ਕੀਤਾ ਸੀ | ਕਈ ਸਾਲਾਂ ਤੋਂ ਪੁਲਿਸ ਹਿਰਾਸਤ ਵਿਚੋਂ ਭਗੌੜੇ ਮਨੀ ਰਈਆ ਦੇ ਟਿਕਾਣੇ ਬਾਰੇ ਠੋਸ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ  ਗਿ੍ਫ਼ਤਾਰ ਕਰ ਲਿਆ ਗਿਆ | ਜਦੋਂ ਮਨੀ ਰਈਆ ਨੂੰ  ਗਿ੍ਫ਼ਤਾਰ ਕੀਤਾ ਗਿਆ ਤਾਂ ਉਹ ਕੁੱਕੜਾਂਵਾਲਾ ਵਿਚ ਅਪਣੀ ਪਤਨੀ ਦੀ ਮਾਸੀ ਦੇ ਘਰ ਲੁਕਿਆ ਹੋਇਆ ਸੀ |
ਉਸ ਨੂੰ  ਉਸ ਦੇ ਰਿਸ਼ਤੇਦਾਰ ਸਾਹਿਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਵਾਸੀ ਪਿੰਡ ਹਰਸਾ ਛੀਨਾ ਨੇ ਆਸਰਾ ਦਿਤਾ ਹੋਇਆ ਸੀ | ਪੁਲਿਸ ਨੇ ਦੋਹਾਂ ਵਿਰੁਧ ਆਈਪੀਸੀ 212, 216 ਤਹਿਤ ਕਾਰਵਾਈ ਕੀਤੀ ਹੈ |
ਗੈਂਗਸਟਰ ਮਨੀ ਰਈਆ ਅਤੇ ਤੂਫ਼ਾਨ ਨੂੰ  ਮਾਨਸਾ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ, ਜਿਥੇ ਉਨ੍ਹਾਂ ਨੂੰ  ਅਦਾਲਤ ਵਿਚ ਪੇਸ਼ ਕਰ ਕੇ 6 ਦਿਨ ਦਾ ਰਿਮਾਂਡ ਲਿਆ ਗਿਆ | ਮਾਨਸਾ ਵਿਚ ਰਿਮਾਂਡ ਪੂਰਾ ਹੋਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ  ਅੰਮਿ੍ਤਸਰ ਸ਼ਹਿਰੀ ਪੁਲਿਸ ਰਿਮਾਂਡ 'ਤੇ ਲੈ ਕੇ ਆਵੇਗੀ, ਜਿਥੇ ਉਨ੍ਹਾਂ ਤੋਂ ਪਿਛਲੇ ਸਾਲ 3 ਅਗੱਸਤ ਨੂੰ  ਮਾਰੇ ਗਏ ਗੈਂਗਸਟਰ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ ਪੁਛਗਿਛ ਕੀਤੀ ਜਾਵੇਗੀ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement