ਗੰਨਾ ਮਿਲ ਵਲ ਰਹਿੰਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਕਿਸਾਨਾਂ ਦਾ ਧਰਨਾ ਜਾਰੀ
Published : Sep 19, 2022, 12:51 am IST
Updated : Sep 19, 2022, 12:51 am IST
SHARE ARTICLE
IMAGE
IMAGE

ਗੰਨਾ ਮਿਲ ਵਲ ਰਹਿੰਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਕਿਸਾਨਾਂ ਦਾ ਧਰਨਾ ਜਾਰੀ

 

2 ਕਿਸਾਨ ਸੈਂਕੜੇ ਫੁੱਟ ਉੱਚੀ ਚਿਮਨੀ 'ਤੇ ਚੜ੍ਹੇ


ਧੂਰੀ, 18 ਸਤੰਬਰ (ਸਿਕੰਦਰ ਘਨੌਰ): ਸਥਾਨਕ ਸ਼ੂਗਰ ਮਿਲ ਵਲ ਰਹਿੰਦੀ ਗੰਨਾ ਕਿਸਾਨਾਂ ਦੀ ਅਦਾਇਗੀ ਲੈਣ ਲਈ ਗੰਨਾ ਕਿਸਾਨਾਂ ਦਾ ਪਿਛਲੇ 5 ਦਿਨਾਂ ਤੋਂ ਗੰਨਾ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਸ਼ੂਗਰ ਮਿੱਲ ਪ੍ਰਬੰਧਕਾਂ ਵਿਰੁਧ ਸ਼ੁਰੂ ਕੀਤਾ ਸੰਘਰਸ਼ ਪੰਜਵੇਂ ਦਿਨ ਵਿਚ ਸ਼ਾਮਲ ਹੋ ਗਿਆ ਅਤੇ 2 ਗੰਨਾ ਕਿਸਾਨ ਸੁਖਵੰਤ ਸਿੰਘ ਸੰਧੂ ਅਤੇ ਅਵਤਾਰ ਸਿੰਘ ਬੱਬਨਪੁਰ ਨੇ ਗੰਨਾ ਮਿੱਲ ਪ੍ਰਬੰਧਕਾਂ ਵਿਰੁਧ ਸੰਘਰਸ਼ ਹੋਰ ਤਿੱਖਾ ਕਰਦਿਆਂ ਸ਼ੂਗਰ ਮਿਲ ਗੇਟ ਅੰਦਰ ਬਣੀ ਸੈਂਕੜੇ ਫੁੱਟ ਉੱਚੀ ਚਿਮਨੀ ਉੱਪਰ ਚੜ੍ਹ ਕੇ ਗੰਨਾ ਕਿਸਾਨਾਂ ਦੀ ਰਹਿੰਦੀ ਅਦਾਇਗੀ ਖਾਤੇ ਵਿਚ ਨਾ ਪਾਉਣ ਤਕ ਟੈਂਕੀ ਉਤੇ ਭੁੱਖੇ ਰਹਿ ਕੇ ਚੜ੍ਹੇ ਰਹਿਣ ਦਾ ਐਲਾਨ ਕਰ ਦਿਤਾ |
ਇਸ ਮੌਕੇ ਗੱਲਬਾਤ ਕਰਦਿਆਂ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ ਅਤੇ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਕਿਸਾਨਾਂ ਨੂੰ  ਅਪਣੀ ਫ਼ਸਲ ਦੀ ਅਦਾਇਗੀ ਲੈਣ ਲਈ ਧਰਨਾ ਲਾਉਣ ਅਤੇ ਸੰਘਰਸ਼ ਕਰਨ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ  | ਉਨ੍ਹਾਂ ਕਿਹਾ ਕੀ ਧੂਰੀ ਦਾ ਪ੍ਰਸ਼ਾਸਨ ਜਾਣਬੁੱਝ ਕੇ ਗੰਨਾ ਮਿਲ ਪ੍ਰਬੰਧਕਾਂ ਨਾਲ ਮਿਲ ਕੇ ਕਿਸਾਨਾਂ ਨੂੰ  ਖੱਜਲ ਖੁਆਰ ਕਰ ਰਿਹਾ ਹੈ |
ਉਨ੍ਹਾਂ ਕਿਹਾ ਕਿ ਜੇਕਰ ਖੰਡ ਮਿੱਲ ਦੀ ਚਿਮਨੀ ਉੱਪਰ ਚੜ੍ਹੇ ਦੋ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮੈਨੇਜਮੈਂਟ ਕਮੇਟੀ ਹੋਵੇਗੀ | ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਜਤਿੰਦਰ ਸਿੰਘ ਧੂਰਾ, ਪ੍ਰੇਮਜੀਤ ਸਿੰਘ ਭੋਜੋਵਾਲੀ, ਬੀਰ ਸਿੰਘ ਸੋਹੀ, ਦਲਜੀਤ ਸਿੰਘ, ਲਖਵੀਰ ਸਿੰਘ ਕਹੇਰੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਹਾਜ਼ਰ ਸਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement