ਕੈਪਟਨ ਦੇ ਅਸਤੀਫ਼ੇ 'ਤੇ ਉਮਰ ਅਬਦੁੱਲਾ ਨੇ ਕਿਹਾ
Published : Sep 19, 2021, 6:29 am IST
Updated : Sep 19, 2021, 6:29 am IST
SHARE ARTICLE
image
image

ਕੈਪਟਨ ਦੇ ਅਸਤੀਫ਼ੇ 'ਤੇ ਉਮਰ ਅਬਦੁੱਲਾ ਨੇ ਕਿਹਾ

'ਜਦੋਂ ਆਪਸੀ ਮਤਭੇਦਾਂ ਵਿਚ ਰੁੱਝੀ ਹੋਈ ਹੈ ਕਾਂਗਰਸ ਤਾਂ ਉਹ ਭਾਜਪਾ ਨਾਲ ਕੀ ਲੜੇਗੀ'
ਨਵੀਂ ਦਿੱਲੀ, 18 ਸਤੰਬਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਝਗੜੇ ਤੋਂ ਬਾਅਦ ਆਖ਼ਰਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ | ਕੈਪਟਨ ਅਮਰਿੰਦਰ ਸਿੰਘ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਕਾਂਗਰਸ ਵਿਚ ਵੀ ਹਲਚਲ ਮਚ ਗਈ ਹੈ | ਇਸ ਦੌਰਾਨ, ਕੌਮੀ ਕਾਂਗਰਸ ਦੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅਸਤੀਫ਼ੇ ਨੂੰ  ਲੈ ਕੇ ਪੰਜਾਬ ਦੇ ਅੰਦਰੂਨੀ ਵਿਵਾਦ 'ਤੇ ਚੁਟਕੀ ਲਈ ਹੈ |
ਉਮਰ ਅਬਦੁੱਲਾ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ ਸਬੰਧ ਵਿਚ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਭਾਜਪਾ ਨਾਲ ਲੜਨ ਦੀ ਕਾਂਗਰਸ ਦੀ ਯੋਗਤਾ ਉੱਤੇ ਵੀ ਸਵਾਲ ਚੁੱਕੇ ਹਨ | ਉਮਰ ਅਬਦੁੱਲਾ ਨੇ ਅਪਣੇ ਟਵੀਟ ਵਿਚ ਲਿਖਿਆ, 'ਮੈਨੂੰ ਲਗਦਾ ਹੈ ਕਿ ਜਦੋਂ ਕਾਂਗਰਸ ਨੇਤਾ ਆਪਸ 'ਚ ਲੜਨ ਵਿਚ ਰੁੱਝੇ ਹੋਏ ਹੋਣ ਤਾਂ ਕਾਂਗਰਸ ਵਲੋਂ ਭਾਜਪਾ ਨਾਲ ਲੜਨ ਦੀ ਉਮੀਦ ਕਰਨਾ ਬਹੁਤ ਔਖੀ ਹੈ |'   (ਏਜੰਸੀ)  
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement