ਬੈਂਸ ਭਰਾਵਾਂ ਨੇ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਕੈਪਟਨ ਦੀ ਰਿਹਾਇਸ਼ ਵਲ ਕੀਤਾ ਮਾਰਚ
Published : Aug 19, 2020, 7:41 pm IST
Updated : Aug 19, 2020, 7:41 pm IST
SHARE ARTICLE
image
image

ਪੁਲਿਸ ਨੇ ਰਸਤੇ ਵਿਚ ਰੋਕਿਆ, ਬੈਂਸ ਭਰਾਵਾਂ ਨੇ ਕਿਹਾ, ਆਰਡੀਨੈਂਸ ਰੱਦ ਕਰਨ ਦਾ ਮਤਾ ਲਿਆਂਦਾ ਜਾਵੇ ਵਿਧਾਨ ਸਭਾ ਵਿਚ

ਚੰਡੀਗੜ੍ਹ, 18 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦੇ 28 ਅਗੱਸਤ ਨੂੰ ਹੋਣ ਵਾਲੇ ਇਕ ਦਿਨ ਦੇ ਸੈਸ਼ਨ ਵਿਚ ਕੇਂਦਰ ਸਰਕਾਰ ਵਲੋਂ ਪਾਸ ਖੇਤੀ ਬਾਰੇ ਆਰਡੀਨੈਂਸਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਚਰਚਾ ਵਿਚ ਰਹੇਗਾ। ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਮੰਗ ਨੂੰ ਲੈ ਕੇ ਅੱਜ ਵਿਧਾਇਕ ਬੈਂਸ ਭਰਾਵਾਂ ਵਲੋਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਲ ਮਾਰਚ ਕੀਤਾ ਗਿਆ ਪਰ ਭਾਰੀ ਪੁਲਿਸ ਫ਼ੋਰਸ ਨੇ ਪਹਿਲਾਂ ਹੀ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਰਿਹਾਇਸ਼ ਤੋਂ ਪਿਛੇ ਹੀ ਰੋਕ ਲਿਆ।

imageimage

ਭਾਵੇਂ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਪ੍ਰਧਾਨ ਲੋਕ ਇਨਸਾਫ਼ ਪਾਰਟੀ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਤਾਂ ਨਹੀਂ ਮਿਲਿਆ ਪਰ ਉਨ੍ਹਾਂ ਦੇ ਇਕ ਓ.ਐਸ.ਡੀ. ਨੇ ਮੰਗ ਪੱਤਰ ਪ੍ਰਾਪਤ ਕਰ ਕੇ ਭਰੋਸਾ ਦਿਤਾ ਕਿ ਉਹ ਖੇਤੀ ਆਰਡੀਨੈਂਸਾਂ ਬਾਰੇ ਮਤਾ ਰੱਖਣਗੇ ਤਾਂ ਸਰਕਾਰ ਇਸ ਦਾ ਸਮਰਥਨ ਕਰੇਗੀ। ਇਸ 'ਤੇ ਬੈਂਸ ਭਰਾਵਾਂ ਨੇ ਕਿਹਾ ਕਿ ਉਹ ਇਹ ਮਤਾ ਵਿਧਾਨ ਸਭਾ ਨੂੰ ਭੇਜ ਚੁਕੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੈਂਸ ਭਰਾਵਾਂ ਨੇ ਖੇਤੀ ਆਰਡੀਨੈਂਸਾਂ ਵਿਰੁਧ ਸੂਬੇ ਭਰ ਵਿਚ 5 ਦਿਨ ਯਾਤਰਾ ਕਰਨ ਬਾਅਦ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਸੀ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਾਰੀ ਖੇਤੀ ਆਰਡੀਨੈਂਸ ਕਿਸਾਨਾਂ ਲਈ ਹੀ ਨਹੀਂ ਬਲਕਿ ਖੇਤ ਮਜ਼ਦੂਰਾਂ, ਆੜ੍ਹਤੀਆਂ ਤੇ ਪੂਰੇ ਮੰਡੀ ਸਿਸਟਮ ਲਈ ਘਾਤਕ ਹਨ। ਉਨ੍ਹਾਂ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਰਾਜਾਂ ਦੇ ਅਧਿਕਾਰ ਖੋਹਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਮਤਾ ਲਿਆ ਕੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰਨਾ ਚਾਹੀਦਾ ਹੈ।




ਮੁੱਖ ਮੰਤਰੀ ਦੇ ਓ.ਐਸ.ਡੀ. ਨਾਲ ਭਿੜੇ ਬੈਂਸ
ਇਸੇ ਦੌਰਾਨ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਮੰਗ ਪੱਤਰ ਪ੍ਰਾਪਤ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਨਾਲ ਭਿੜ ਗਏ। ਜਦੋਂ ਬੈਂਸ ਨੂੰ ਇਸ ਅਧਿਕਾਰੀ ਨੇ ਮਾਸਕ ਨਾ ਪਾਉਣ ਲਈ ਟੋਕਿਆ ਤੇ ਪਾਉਣ ਲਈ ਕਿਹਾ ਤਾਂ ਬੈਂਸ ਨੂੰ ਉਨ੍ਹਾਂ ਵੱਲ ਉਂਗਲ ਚੁਕ ਕੇ ਜਵਾਬ ਦਿੰਦਿਆਂ ਉਲਟਾ ਮੁੱਖ ਮੰਤਰੀ 'ਤੇ ਕਈ ਵਾਰੀ ਮਾਸਕ ਨਾ ਪਹਿਨਣ ਦੇ ਦੋਸ਼ ਲਾ ਦਿਤੇ। ਓ.ਐਸ.ਡੀ. ਨੇ ਬੈਂਸ ਨੂੰ ਕਿਹਾ ਕਿ ਮੇਰੇ ਵੱਲ ਉਂਗਲ ਚੁਕ ਕੇ ਗੱਲ ਨਾ ਕਰੋ। ਬੈਂਸ ਨੇ ਕਿਹਾ ਕਿ ਗੱਲ ਕਰਨਾ ਮੇਰਾ ਅਧਿਕਾਰ ਹੈ ਤੇ ਤੁਸੀ ਮੈਨੂੰ ਨਹੀਂ ਸਿਖਾਉਣਾ। ਆਖਰ ਕੁੱਝ ਦੇਰ ਬਾਅਦ ਦੋਵੇਂ ਸ਼ਾਂਤ ਹੋ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement