ਪੰਜਾਬ ਵਿਚ ਕੋਰੋਨਾ ਨਾਲ 35 ਮੌਤਾਂ
Published : Aug 19, 2020, 7:38 pm IST
Updated : Aug 19, 2020, 7:38 pm IST
SHARE ARTICLE
image
image

ਇਕੋ ਦਿਨ ਵਿਚ 1700 ਤੋਂ ਵੱਧ ਪਾਜ਼ੇਟਿਵ ਮਾਮਲੇ ਆਏ

ਮੌਤਾਂ ਦੀ ਕੁਲ ਗਿਣਤੀ ਹੋਈ 900 ਤੋਂ ਵੱਧ
 ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 34,440 ਤੋਂ ਪਾਰ

imageimage
 

ਚੰਡੀਗੜ੍ਹ, 18 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਜਿਥੇ ਲਗਾਤਾਰ ਜਾਰੀ ਹੈ ਉਥੇ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਅੱਜ ਇਕ ਦਿਨ ਦੌਰਾਨ 35 ਹੋਰ ਮੌਤਾਂ ਸ਼ਾਮ ਤਕ ਹੋਈਆਂ ਤੇ ਕੁਲ ਮੌਤਾਂ ਦਾ ਅੰਕੜਾ 900 ਤੋਂ ਪਾਰ ਹੋ ਗਿਆ ਹੈ।


ਦੇਰ ਰਾਤ ਤਕ ਇਹ ਗਿਣਤੀ ਹੋਰ ਵਧਣ ਦਾ ਅਨੁਮਾਨ ਹੈ ਕਿਉਂਕਿ ਇਸ ਸਮੇਂ 336 ਗੰਭੀਰ ਹਾਲਤ ਵਾਲੇ ਮਰੀਜ਼ ਆਕਸੀਜਨ ਅਤੇ 37 ਵੈਂਟੀਲੇਟਰ 'ਤੇ ਹਨ। ਅੱਜ ਹੋਈਆਂ 35 ਮੌਤਾਂ ਵਿਚ ਸੱਭ ਤੋਂ ਵੱਧ ਲੁਧਿਆਣਾ ਵਿਚ 8 ਮੌਤਾਂ ਹੋਈਆਂ। ਅੰਮ੍ਰਿਤਸਰ, ਪਟਿਆਲਾ ਤੇ ਸੰਗਰੂਰ ਵਿਚ 4-4 ਮੌਤਾਂ ਹੋਈਆਂ। ਮੋਹਾਲੀ ਤੇ ਨਵਾਂਸ਼ਹਿਰ ਵਿਚ 3-3 ਮੌਤਾਂ ਹੋਈਆਂ। ਅੱਜ ਸੂਬੇ ਵਿਚ 1700 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਉਣ ਬਾਅਦ ਕੁਲ ਅੰਕੜਾ 34,400 ਤੋਂ ਪਾਰ ਹੋ ਗਿਆ ਹੈ। 21762 ਮਰੀਜ਼ ਹੁਣ ਤਕ ਠੀਕ ਹੋਏ ਹਨ ਅਤੇ 11,740 ਇਲਾਜ ਅਧੀਨ ਹਨ। ਲੁਧਿਆਣਾ ਵਿਚ ਅੱਜ ਸੱਭ ਤੋਂ ਵੱਧ 500 ਹੋਰ ਰੀਕਾਰਡ ਤੋੜ ਪਾਜ਼ੇਟਿਵ ਮਾਮਲੇ ਆਏ ਹਨ। ਪਟਿਆਲਾ ਵਿਚ 338, ਜਲੰਧਰ ਵਿਚ 132, ਮੋਹਾਲੀ ਜ਼ਿਲ੍ਹੇ ਵਿਚ 103 ਤੇ ਬਠਿੰਡਾ ਵਿਚ 93 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸ ਸਮੇਂ ਲੁਧਿਆਣਾ ਜ਼ਿਲ੍ਹੇ ਵਿਚ ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 7500 ਤੋਂ ਉਪਰ ਹੋ ਚੁਕਾ ਹੈ। ਇਸ ਤੋਂ ਬਾਅਦ ਜਲੰਧਰ ਵਿਚ ਇਹ ਅੰਕੜਾ 4388 ਤੇ ਪਟਿਆਲਾ ਵਿਚ 4135 ਹੈ। ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ 265 ਹੋ ਚੁਕੀ ਹੈ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਹ ਅੰਕੜਾ 115, ਜਲੰਧਰ ਵਿਚ 106 ਤੇ ਪਟਿਆਲਾ ਵਿਚ 87 ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement