ਸਹਾਇਕ ਰਜਿਸਟਰਾਰ ਦੇ ਮੈਂਬਰਾਂ ਨੂੰ ਚੋਣ ਵਿਚ ਹਿੱਸਾ ਲੈਣ ਤੋਂ ਰੋਕਣ ਦੀ ਕਾਰਵਾਈ ਕਾਨੂੰਨੀ ਘੇਰੇ 'ਚ ਆਈ
Published : Jun 19, 2020, 9:32 am IST
Updated : Jun 19, 2020, 9:32 am IST
SHARE ARTICLE
Punjab Haryana High Court
Punjab Haryana High Court

ਸਹਿਕਾਰੀ ਸੁਸਾਇਟੀਜ਼ ਦੇ ਸੰਗਰੂਰ ਸਹਾਇਕ ਰਜਿਸਟਰਾਰ ਦੀ ਉਹ ਕਾਰਵਾਈ ਅਦਾਲਤੀ ਘੇਰੇ ਵਿੱਚ ਆ ਗਈ ਹੈ

ਚੰਡੀਗੜ੍ਹ, 18 ਜੂਨ (ਨੀਲ ਭਲਿੰਦਰ ਸਿੰਘ) : ਸਹਿਕਾਰੀ ਸੁਸਾਇਟੀਜ਼ ਦੇ ਸੰਗਰੂਰ ਸਹਾਇਕ ਰਜਿਸਟਰਾਰ ਦੀ ਉਹ ਕਾਰਵਾਈ ਅਦਾਲਤੀ ਘੇਰੇ ਵਿੱਚ ਆ ਗਈ ਹੈ ਜਿਸ ਤਹਿਤ ਉਸ ਵੱਲੋਂ ਮੈਂਬਰਾਂ ਨੂੰ ਇੱਕ ਚੋਣ ਵਿੱਚ ਹਿੱਸਾ ਲੈਣ ਤੋਂ ਪੱਖਪਾਤੀ ਤਰੀਕੇ ਨਾਲ ਰੋਕਿਆ ਗਿਆ ਸੀ। ਹਾਈਕੋਰਟ ਦੇ ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਨੇ ਮੈਨੇਜਿੰਗ ਕਮੇਟੀ ਦੀ ਬੈਠਕ ਵਿੱਚ ਤਿੰਨ ਮਾਰਚ ਨੂੰ ਪਾਏ ਗਏ ਮਤੇ ਉੱਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਆਫਿਸ ਬੀਰਰਸ ਦੀ ਚੋਣ ਕਰਵਾਈ ਗਈ ਅਤੇ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਚੁਣੇ ਗਏ।

FileFile

ਇਸ ਦੇ ਨਾਲ ਹੀ 28 ਫਰਵਰੀ ਦੇ ਇਕ ਹੁਕਮ, ਜਿਸ ਤਹਿਤ ਸਹਾਇਕ ਰਜਿਸਟਰਾਰ ਵੱਲੋਂ ਪਟੀਸ਼ਨਰ ਮੈਂਬਰਾਂ ਨੂੰ ਉਕਤ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਅਯੋਗ ਠਹਿਰਾਇਆ ਗਿਆ ਸੀ,  ਉੱਤੇ ਅਮਲ ਵੀ ਹਾਲ ਦੀ ਘੜੀ ਇਸ ਹੱਥਲੇ ਮਾਮਲੇ ਦੇ ਆਖਰੀ ਫੈਸਲੇ ਤੱਕ ਰੋਕ ਦਿੱਤਾ ਗਿਆ ਹੈ। ਜਸਟਿਸ ਗਰੇਵਾਲ ਨੇ ਕਿਹਾ, ਮੁੱਢਲੇ ਤੌਰ ਤੇ ਸਹਾਇਕ ਰਜਿਸਟਰਾਰ ਵੱਲੋਂ ਪਟੀਸ਼ਨਰਾਂ ਨੂੰ ਚੋਣ  ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾਣਾ ਅਤੇ ਆਫਿਸ ਬੀਅਰਰ ਦੀ ਚੋਣ ਵਿੱਚ ਹਿੱਸਾ ਲੈਣ ਦੇ ਮੌਕੇ ਤੋਂ ਵਿਰਵਾ ਕਰਨਾ ਪੱਖਪਾਤੀ ਪ੍ਰਤੀਤ ਹੋ ਰਿਹਾ ਹੈ।' ਇਹ ਕਾਰਵਾਈ ਸਰਬਜੀਤ ਸਿੰਘ ਅਤੇ ਹੋਰਨਾਂ ਪਟੀਸ਼ਨਰਾਂ ਵੱਲੋਂ ਪੰਜਾਬ ਸਰਕਾਰ ਅਤੇ ਹੋਰਨਾਂ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਦੌਰਾਨ ਕੀਤੀ ਗਈ ਹੈ । ਪਟੀਸ਼ਨਰਾਂ ਦੇ ਵਕੀਲ ਨੇ ਜਸਟਿਸ ਗਰੇਵਾਲ ਦੇ ਬੈਂਚ ਕੋਲ ਪੇਸ਼ ਹੁੰਦਿਆਂ ਕਿਹਾ ਕਿ ਉਹ ਜੂਨ 2019 ਵਿੱਚ ਬਕਾਇਦਾ ਤੌਰ ਤੇ ਸਹਿਕਾਰੀ ਸੁਸਾਇਟੀ ਦੇ ਮੈਂਬਰ ਚੁਣੇ ਗਏ ਸਨ। ਇਸ ਮਾਮਲੇ ਤੇ ਅਗਲੀ ਸੁਣਵਾਈ ਹੁਣ ਜੁਲਾਈ ਦੇ ਦੂਜੇ ਹਫ਼ਤੇ ਹੋਵੇਗੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement