ਪੰਜਾਬ 'ਚ ਕੋਰੋਨਾ ਨੇ ਲਈਆਂ 5 ਹੋਰ ਜਾਨਾਂ
Published : Jun 19, 2020, 9:03 am IST
Updated : Jun 19, 2020, 9:03 am IST
SHARE ARTICLE
corona virus
corona virus

24 ਘੰਟੇ ਚ 150  ਨਵੇਂ  ਪਾਜ਼ੇਟਿਵ ਮਾਮਲੇ ਆਏ

ਚੰਡੀਗੜ੍ਹ, 18 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਦਾ ਕਹਿਰ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਸੂਬੇ ਵਿਚ 24 ਘੰਟਿਆਂ ਦੌਰਾਨ ਕੋਰੋਨਾ ਨੇ ਜਿਥੇ 5 ਹੋਰ  ਜਾਨਾਂ ਲਈਆਂ ਹਨ ਉਥੇ 150 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਮਾਰਨ ਵਾਲਿਆਂ ਦੀ ਗਿਣਤੀ 87 ਤਕ ਪਹੁੰਚ ਗਈ ਹੈ ਅਤੇ ਪਜ਼ੇਟਿਵ ਕੇਸਾਂ ਦਾ ਕੁਲ ਅੰਕੜਾ 3647 ਹੋ ਗਿਆ ਹੈ। ਅੱਜ 16 ਮਰੀਜ਼ ਠੀਕ ਵੀ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ  ਵੀ 2470  ਹੋ ਗਈ ਹੈ। ਸੱਭ ਤੋਂ ਵੱਧ ਮੌਤਾਂ ਜਿਲ੍ਹਾ ਅੰਮ੍ਰਿਤਸਰ 'ਚ 25, ਜਲੰਧਰ 'ਚ 13 ਤੇ ਲੁਧਿਆਣਾ 'ਚ 12 ਹੋਈਆਂ ਹਨ।

ਇਸ ਸਮੇ 962 ਮਰੀਜ ਇਲਾਜ ਅਧੀਨ ਹਨ, ਜਿਨ੍ਹਾਂ 'ਚੋ ਮੋਹਾਲੀ ਨਾਲ ਸਬੰਧਤ 2 ਅਤੇ ਬਰਨਾਲਾ ਨਾਲ ਸਬੰਧਤ  2 ਕੋਰੋਨਾ ਪੀੜਤ ਵੈਂਟੀਲੇਟਰ ਉਤੇ ਮੌਤ ਨਾਲ ਜੰਗ ਲੜ ਰਹੇ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਚ' ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 700 ਤੋਂ ਪਾਰ ਹੋ ਚੁਕਾ ਹੈ। ਜਲੰਧਰ 'ਚ ਇਹ ਗਿਣਤੀ 400 ਅਤੇ ਲੁਧਿਆਣਾ 350 ਦੇ ਨੇੜੇ ਪਹੁੰਚ ਚੁੱਕੀ ਹੈ। ਪਿਛਲੇ ਦੋ  ਦਿਨਾਂ ਦੌਰਾਨ ਕਈ ਥਾਈਂ ਪੁਲਿਸ ਮੁਲਾਜ਼ਮ ਅਤੇ  ਨਰਸਾਂ ਦੇ ਪਾਜ਼ੇਟਿਵ ਆਉਣ ਨਾਲ ਲੋਕਾਂ ਤੇ ਪ੍ਰਸ਼ਾਸ਼ਨ ਦੀ ਚਿੰਤਾ ਵਧ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement