ਲੋਕ ਬਾਲਣ ਲਈ ਲਾਈਨਾਂ ’ਚ ਨਾ ਲੱਗਣ, ਸਾਡੇ ਕੋਲ ਪਟਰੌਲ ਖ਼ਰੀਦਣ ਲਈ ਪੈਸੇ ਨਹੀਂ : ਸ੍ਰੀਲੰਕਾ ਸਰਕਾਰ
Published : May 19, 2022, 12:14 am IST
Updated : May 19, 2022, 12:14 am IST
SHARE ARTICLE
image
image

ਲੋਕ ਬਾਲਣ ਲਈ ਲਾਈਨਾਂ ’ਚ ਨਾ ਲੱਗਣ, ਸਾਡੇ ਕੋਲ ਪਟਰੌਲ ਖ਼ਰੀਦਣ ਲਈ ਪੈਸੇ ਨਹੀਂ : ਸ੍ਰੀਲੰਕਾ ਸਰਕਾਰ

ਕੋਲੰਬੋ, 18 ਮਈ : ਸ੍ਰੀਲੰਕਾ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਟਰੌਲ ਨਾਲ ਭਰਿਆ ਜਹਾਜ਼ ਕਰੀਬ ਦੋ ਮਹੀਨਿਆਂ ਤੋਂ ਉਸ ਦੇ ਸਮੁੰਦਰੀ ਕੰਢੇ ’ਤੇ ਖੜ੍ਹਾ ਹੈ ਪਰ ਉਸ ਕੋਲ ਇਸ ਦਾ ਭੁਗਤਾਨ ਕਰਨ ਲਈ ਵਿਦੇਸ਼ੀ ਕਰੰਸੀ ਨਹੀਂ ਹੈ। ਸ੍ਰੀਲੰਕਾ ਨੇ ਅਪਣੇ ਨਾਗਰਿਕਾਂ ਨੂੰ ਇਸ ਬਾਲਣ ਲਈ ਕਤਾਰਾਂ ਵਿਚ ਖੜ੍ਹੇ ਹੋਣ ਅਤੇ ਇੰਤਜ਼ਾਰ ਨਾ ਕਰਨ ਦੀ ਅਪੀਲ ਕੀਤੀ ਹੈ। ਆਨਲਾਈਨ ਪੋਰਟਲ ਦੀ ਰਿਪੋਰਟ ਅਨੁਸਾਰ ਬਿਜਲੀ ਅਤੇ ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਸੰਸਦ ਨੂੰ ਦਸਿਆ ਕਿ 28 ਮਾਰਚ ਤੋਂ ਇਕ ਪਟਰੌਲ ਨਾਲ ਭਰਿਆ ਜਹਾਜ਼ ਸ੍ਰੀਲੰਕਾ ਦੇ ਸਮੁੰਦਰੀ ਖੇਤਰ ਵਿਚ ਲੰਗਰ ਪਾਏ ਹੋਏ ਹੈ। 
ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੇਸ਼ ਵਿਚ ਪਟਰੌਲ ਦੀ ਉਪਲਬਧਤਾ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਟਰੌਲ ਨਾਲ ਭਰੇ ਜਹਾਜ਼ ਲਈ ਭੁਗਤਾਨ ਕਰਨ ਲਈ ਅਮਰੀਕੀ ਡਾਲਰ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਨਵਰੀ 2022 ਵਿਚ ਪਿਛਲੀ ਖੇਪ ਲਈ ਉਸੇ ਜਹਾਜ਼ ਦਾ ਹੋਰ 5.3 ਕਰੋੜ ਡਾਲਰ ਬਕਾਇਆ ਹੈ। ਮੰਤਰੀ ਨੇ ਕਿਹਾ ਕਿ ਸਬੰਧਤ ਸ਼ਿਪਿੰਗ ਕੰਪਨੀ ਨੇ ਦੋਹਾਂ ਭੁਗਤਾਨਾਂ ਦਾ ਨਿਪਟਾਰਾ ਹੋਣ ਤਕ ਜਹਾਜ਼ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਇਸੇ ਲਈ ਅਸੀਂ ਲੋਕਾਂ ਨੂੰ ਈਂਧਨ ਲਈ ਲਾਈਨ ਵਿਚ ਨਾ ਉਡੀਕਣ ਦੀ ਬੇਨਤੀ ਕੀਤੀ ਹੈ। ਡੀਜ਼ਲ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਪਰ ਕਿਰਪਾ ਕਰ ਕੇ ਪਟਰੌਲ ਲਈ ਲਾਈਨ ਵਿਚ ਨਾ ਖੜ੍ਹੇ ਹੋਵੋ। ਸਾਡੇ ਕੋਲ ਪਟਰੌਲ ਦਾ ਸਟਾਕ ਸੀਮਤ ਹੈ ਅਤੇ ਅਸੀਂ ਇਸ ਨੂੰ ਜ਼ਰੂਰੀ ਸੇਵਾਵਾਂ, ਖ਼ਾਸ ਕਰ ਕੇ ਐਂਬੂਲੈਂਸਾਂ ਲਈ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। 
ਵਿਜੇਸੇਕੇਰਾ ਨੇ ਕਿਹਾ ਕਿ ਸਾਰੇ ਫ਼ਿਲਿੰਗ ਸਟੇਸ਼ਨਾਂ ’ਤੇ ਪਟਰੌਲ ਦੀ ਵੰਡ ਨੂੰ ਪੂਰਾ ਕਰਨ ਲਈ ਸ਼ੁੱਕਰਵਾਰ ਤੋਂ ਤਿੰਨ ਦਿਨ ਹੋਰ ਲਗਣਗੇ। ਮੰਤਰੀ ਨੇ ਕਿਹਾ ਕਿ ਜੂਨ 2022 ਲਈ ਸ੍ਰੀਲੰਕਾ ਨੂੰ ਈਂਧਨ ਆਯਾਤ ਲਈ 53 ਕਰੋੜ ਡਾਲਰ ਦੀ ਲੋੜ ਹੈ। ਭਾਵੇਂ ਦੇਸ਼ ਨੂੰ ਭਾਰਤੀ ਕ੍ਰੈਡਿਟ ਸਹੂਲਤ ਦਾ ਲਾਭ ਮਿਲਦਾ ਹੈ, ਇਸ ਨੂੰ ਦੋ ਸਾਲ ਪਹਿਲਾਂ 15 ਕਰੋੜ ਡਾਲਰ ਪ੍ਰਤੀ ਮਹੀਨਾ ਦੇ ਮੁਕਾਬਲੇ ਬਾਲਣ ਦੀ ਖ਼ਰੀਦ ਲਈ 50 ਕਰੋੜ ਡਾਲਰ ਤੋਂ ਵੱਧ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਨੇ ਆਖ਼ਰੀ ਈਂਧਨ ਆਯਾਤ ਖੇਪ ਲਈ 70 ਕਰੋੜ ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਹੈ।  (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement