ਕੈਨੇਡਾ ਨੇ ਪੁਤਿਨ ਤੇ ਲਗਭਗ 1000 ਰੂਸੀ ਨਾਗਰਿਕਾਂ ’ਤੇ ਲਗਾਈ ਪਾਬੰਦੀ
Published : May 19, 2022, 12:21 am IST
Updated : May 19, 2022, 12:21 am IST
SHARE ARTICLE
image
image

ਕੈਨੇਡਾ ਨੇ ਪੁਤਿਨ ਤੇ ਲਗਭਗ 1000 ਰੂਸੀ ਨਾਗਰਿਕਾਂ ’ਤੇ ਲਗਾਈ ਪਾਬੰਦੀ

ਟੋਰਾਂਟੋ, 18 ਮਈ : ਰੂਸ ਵਲੋਂ ਯੂਕ੍ਰੇਨ ’ਤੇ ਹਮਲੇ ਦੇ ਬਾਅਦ ਉਸ ’ਤੇ ਪਾਬੰਦੀਆਂ ਲਗਾਉਣ ਦਾ ਸਿਲਸਿਲਾ ਜਾਰੀ ਹੈ। ਹੁਣ ਕੈਨੇਡਾ ਅਤੇ ਆਸਟ੍ਰੇਲੀਆ ਨੇ ਰੂਸ ਵਿਰੁਧ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਕਦਮ ਦੇ ਤਹਿਤ ਕੈਨੇਡਾ ਨੇ ਯੂਕ੍ਰੇਨ ਵਿਚ ਸੰਘਰਸ਼ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲਗਭਗ 1,000 ਰੂਸੀ ਨਾਗਰਿਕਾਂ ਦੇ ਦਾਖ਼ਲੇ ’ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡੀਅਨ ਸਿਵਲ ਡਿਫ਼ੈਂਸ ਮੰਤਰੀ ਮੈਕਰੇ ਮੇਂਡੀਸੀਨੋ ਨੇ ਕਿਹਾ ਕਿ ਪੁਤਿਨ ਸ਼ਾਸਨ ਦੁਆਰਾ ਕੀਤੇ ਗਏ ਬੇਰਹਿਮ ਹਮਲੇ ਦੇ ਮੱਦੇਨਜ਼ਰ ਕੈਨੇਡਾ ਯੂਕ੍ਰੇਨ ਦੇ ਨਾਲ ਖੜ੍ਹਾ ਹੈ ਅਤੇ ਅਸੀਂ ਰੂਸ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਅਸੀਂ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਅਸੀਂ ਲਗਭਗ 1000 ਰੂਸੀ-ਜਿਨ੍ਹਾਂ ਵਿਚ ਪੁਤਿਨ ਅਤੇ ਉਹਨਾਂ ਦੇ ਸਾਥੀ ਸ਼ਾਮਲ ਹਨ, ਦੇ ਕੈਨੇਡਾ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਰਹੇ ਹਾਂ। 
ਆਸਟ੍ਰੇਲੀਆ ਨੇ ਰੂਸ ਦੇ ਕਈ ਪੱਤਰਕਾਰਾਂ ਅਤੇ ਸਿਵਲ ਅਧਿਕਾਰੀਆਂ ਨੂੰ ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿਚ ਰੋਸੀਆ ਸੇਗੋਡਨਿਆ ਇੰਟਰਨੈਸ਼ਨਲ ਇਨਫ਼ਰਮੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ ਦਮਿੱਤਰੀ ਕਿਸੇਲੇਵ, ਐਫਐਸਬੀ ਦੇ ਪਹਿਲੇ ਡਿਪਟੀ ਡਾਇਰੈਕਟਰ ਸਰਗੇਈ ਕੋਰੋਲੇਵ, ਆਰਟੀ ਦੇ ਮੈਨੇਜਿੰਗ ਡਾਇਰੈਕਟਰ ਅਲੈਕਸੀ ਨਿਕੋਲੋਵ, ਅਤੇ ਕਾਰਜਕਾਰੀ ਐਮਰਜੈਂਸੀ ਮੰਤਰੀ ਅਲੈਗਜ਼ੈਂਡਰ ਚੁਪ੍ਰਿਅਨ ਸ਼ਾਮਲ ਹਨ। ਇਹ ਜਾਣਕਾਰੀ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਇਕ ਦਸਤਾਵੇਜ਼ ਵਿਚ ਦਿਤੀ ਗਈ। ਆਲ-ਰਸ਼ੀਅਨ ਸਟੇਟ ਟੈਲੀਵਿਜ਼ਨ ਅਤੇ ਰੇਡੀਉ ਬ੍ਰੌਡਕਾਸਟਿੰਗ ਕੰਪਨੀ ਦੇ ਯੁੱਧ ਸੰਵਾਦਦਾਤਾ ਯੇਵਗੇਨੀ ਪੋਡਡਬਨੀ, ਅਤੇ ਚੈਨਲ ਵਨ ਦੇ ਹੋਸਟ ਮਿਖਾਇਲ ਲਿਓਨਟਯੇਵ ਵੀ ਪਾਬੰਦੀਆਂ ਦੀ ਸੂਚੀ ਵਿਚ ਹਨ। ਸੂਚੀ ਵਿਚ ਵੈਗਨਰ ਪ੍ਰਾਈਵੇਟ ਮਿਲਟਰੀ ਕੰਪਨੀ ਅਤੇ ਦੋ ਬੇਲਾਰੂਸੀਅਨ ਉਦਯੋਗ ਵੀ ਸ਼ਾਮਲ ਹਨ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement