ਸਿੰਚਾਈ ਪਾਈਪ ਲਾਈਨ ਪਾਉਣ ਲਈ ਰਖੀਆਂ ਪਲਾਸਟਿਕ ਦੀਆਂ ਪਾਈਪਾਂ ਨੂੰ ਲੱਗੀ ਅੱਗ
Published : May 19, 2020, 10:20 am IST
Updated : May 19, 2020, 10:20 am IST
SHARE ARTICLE
File Photo
File Photo

ਪਿੰਡ ਨੰਗਲਾ ਨੂੰ ਸਿੰਚਾਈ ਪਾਈਪ ਲਾਈਨ ਪਾਉਣ ਲਈ ਪਿੰਡ ਜੌੜਕੀਆਂ ਅਤੇ ਨੰਗਲਾ ਦੀ ਹੱਦ ਉਪਰ ਰੱਖੀਆਂ

ਸਰਦੂਲਗੜ੍ਹ, 18 ਮਈ (ਵਿਨੋਦ ਜੈਨ): ਪਿੰਡ ਨੰਗਲਾ ਨੂੰ ਸਿੰਚਾਈ ਪਾਈਪ ਲਾਈਨ ਪਾਉਣ ਲਈ ਪਿੰਡ ਜੌੜਕੀਆਂ ਅਤੇ ਨੰਗਲਾ ਦੀ ਹੱਦ ਉਪਰ ਰੱਖੀਆਂ ਪਲਾਸਟਿਕ ਦੀਆਂ ਪਾਈਪਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਪਾਈਪਾਂ ਭਾਖੜਾ ਹੈਡ ਚੂਹੜੀਆਂ ਤੋਂ ਪਿੰਡ ਨੰਗਲਾਂ ਦੇ ਖੇਤਾਂ ਦੀ ਸਿੰਚਾਈ ਲਈ ਪਾਈਪ ਲਾਈਨ ਪਾਉਣ ਲਈ ਰੱਖੀਆਂ ਗਈਆਂ ਸਨ। ਪਰ ਨਹਿਰੀ ਵਿਭਾਗ ਕੋਲ ਪਾਣੀ ਪੂਰਾ ਨਾ ਹੋਣ ਕਰ ਕੇ ਅਤੇ ਪਿੰਡਾਂ ਦੁਆਰਾ ਚੱਲ ਰਹੇ ਕੋਰਟ ਕੇਸਾਂ ਕਰ ਕੇ ਇਸ ਪਾਈਪ ਲਾਈਨ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਹੈ।

ਇਸ ਕਰ ਕੇ ਇਹ ਪਾਈਪਾਂ ਪਿਛਲੇ ਕਈ ਸਾਲਾਂ ਤੋਂ ਅਲੱਗ-ਅਲੱਗ ਥਾਵਾਂ 'ਤੇ ਖੇਤਾਂ ਵਿਚ ਹੀ ਪਈਆਂ ਹੋਈਆਂ ਹਨ। ਸਵੇਰੇ ਲਗਭਗ 10 ਵਜੇ ਪਿੰਡ ਜੌੜਕੀਆਂ ਅਤੇ ਨੰਗਲਾ ਦੀ ਹੱਦ ਉਪਰ ਇਕ ਖੇਤ ਵਿਚ ਪਈਆਂ ਲਗਭਗ 158 ਪਾਈਪਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਇਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਵਿਚੋਂ ਉਠਦੇ ਧੂੰਏਂ ਦੇ ਗੁਬਾਰ ਨੇੜੇ ਤੇੜੇ ਦੇ 10 ਪਿੰਡਾਂ ਤੋਂ ਦਿਖਾਈ ਦੇ ਰਹੇ ਸਨ।

ਅੱਗ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਥਾਣਾ ਜੌੜਕੀਆਂ ਦੇ ਇੰਚਾਰਜ ਅਜੈ ਕੁਮਾਰ ਪਰੋਚਾ ਪੁਲਿਸ ਪਾਰਟੀ ਸਮੇਤ ਪਹੁੰਚੇ। ਇਹ ਅੱਗ ਏਨੀ ਭਿਆਨਕ ਸੀ ਕਿ ਤਿੰਨ ਫ਼ਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਲਗਭਗ ਤਿੰਨ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤਕ ਇਹ ਸਾਰੀਆਂ ਪਾਈਪਾਂ ਸੜ ਕੇ ਸਵਾਹ ਹੋ ਚੁੱਕੀਆਂ ਸਨ। ਪਿੰਡ ਨੰਗਲਾ ਦੇ ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਦੀਆਂ ਇਥੇ 158 ਪਾਈਪਾਂ ਰੱਖੀਆਂ ਹੋਈਆਂ ਸਨ ਜੋ ਸਾਰੀਆਂ ਸੜ ਚੁੱਕੀਆਂ ਹਨ ਅਤੇ ਇਕ ਪਾਈਪ ਦੀ ਕੀਮਤ ਲਗਭਗ 35 ਤੋਂ 40 ਹਜ਼ਾਰ ਹੈ।

ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਲਗਭਗ 50 ਤੋਂ 55 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਸੰਜੀਵ ਗੋਇਲ ਨੇ ਦਸਿਆ ਕਿ ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਅੱਗ ਕੁਦਰਤੀ ਤੌਰ 'ਤੇ ਲੱਗੀ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਵਲੋਂ ਜਾਣਬੁੱਝ ਕੇ ਲਗਾਈ ਗਈ ਹੈ। ਜਲਦੀ ਹੀ ਸਾਰੀ ਜਾਂਚ ਪੜਤਾਲ ਪੂਰੀ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵੀ ਇਸ ਘਟਨਾ ਸਥਾਨ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੀ। ਬਲਜਿੰਦਰ ਕੌਰ ਨੇ ਪਿੰਡ ਨੰਗਲਾ ਦੇ ਕਿਸਾਨਾਂ ਦੀਆਂ ਪਾਈਪਾਂ ਸੜਨ ਕਰ ਕੇ ਹੋਏ ਨੁਕਸਾਨ 'ਤੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਉਥੇ ਪਹੁੰਚੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਅਤੇ ਥਾਣਾ ਜੋੜਕੀਆਂ ਦੇ ਇੰਚਾਰਜ ਅਜੈ ਕੁਮਾਰ ਪਰੋਚਾ ਨੂੰ ਕਿਹਾ ਕਿ ਉਹ ਇਸ ਘਟਨਾ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਕੇ ਸਚਾਈ ਸਾਹਮਣੇ ਲੈ ਕੇ ਆਉਣ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement