ਸ਼ਹੀਦ ਕਰਮਜੀਤ ਸਿੰਘ ਦਾ ਪਿੰਡ ਜਨੇਰ 'ਚ ਹੋਇਆ ਅੰਤਿਮ ਸਸਕਾਰ
Published : Mar 19, 2019, 3:26 pm IST
Updated : Mar 19, 2019, 3:26 pm IST
SHARE ARTICLE
Shaheed Karamjit Singh funeral
Shaheed Karamjit Singh funeral

ਜੰਮੂ ਕਸ਼ਮੀਰ 'ਚ ਪਾਕਿਸਤਾਨ ਦੀ ਗੋਲੀਬਾਰੀ ਦੌਰਾਨ ਹੋਇਆ ਸੀ ਸ਼ਹੀਦ 

ਮੋਗਾ : ਪਾਕਿਸਤਾਨ ਦੀ ਗੋਲੀਬਾਰੀ 'ਚ ਸ਼ਹੀਦ ਹੋਏ ਕਰਮਜੀਤ ਸਿੰਘ ਦਾ ਅੱਜ ਉਸ ਦੇ ਪਿੰਡ ਜਨੇਰ 'ਚ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਕਰਮਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦੀਆਂ ਅੱਖ ਨਮ ਸਨ। 

Shaheed Karamjit Singh funeral-2Shaheed Karamjit Singh funeral-2

ਕਰਮਜੀਤ ਸਿੰਘ ਨੂੰ ਵਿਦਾਇਗੀ ਦੇਣ ਮੌਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਫ਼ੌਜ ਦੇ ਜਵਾਨਾਂ ਵੱਲੋਂ ਪੂਰੇ ਸਨਮਾਨ ਨਾਲ ਕਰਮਜੀਤ ਸਿੰਘ ਦੇ ਦੇਹ ਨੂੰ ਸ਼ਮਸ਼ਾਨ ਘਾਟ ਲਿਜਾਇਆਗਿਆ, ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ।

Shaheed Karamjit Singh funeral-3Shaheed Karamjit Singh funeral-3

ਜ਼ਿਕਰਯੋਗ ਹੈ ਕਿ ਮੋਗਾ ਦੇ ਪਿੰਡ ਜਨੇਰ ਦਾ ਰਹਿਣ ਵਾਲਾ ਕਰਮਜੀਤ ਸਿੰਘ ਬੀਤੇ ਦਿਨ ਜੰਮੂ-ਕਸ਼ਮੀਰ ਵਿਚ ਸਰਹੱਦ 'ਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਕਰਮਜੀਤ ਸਿੰਘ ਦੀ 16 ਮਾਰਚ ਦੀ ਛੁੱਟੀ ਮਨਜ਼ੂਰ ਹੋਈ ਸੀ, ਪਰ ਸਰਹੱਦ 'ਤੇ ਤਣਾਅ ਦਾ ਮਾਹੌਲ ਵੇਖਦੇ ਛੁੱਟੀ ਰੱਦ ਹੋ ਗਈ ਸੀ। ਪਿਤਾ ਅਵਤਾਰ ਸਿੰਘ ਅਤੇ ਤਾਇਆ ਰਿਟਾਇਰਡ ਸੂਬੇਦਾਰ ਦਰਬਾਰਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਫ਼ੌਜ 'ਚ ਸਿਪਾਹੀ ਦੇ ਅਹੁਦੇ 'ਤੇ ਸਾਲ 2015 'ਚ ਭਰਤੀ ਹੋਇਆ ਸੀ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement