...ਤੇ ਹੁਣ ਸ਼ੈਲਰ ਮਾਲਕ ਨੇ ਸੀ.ਬੀ.ਆਈ ਦਾ ਛਾਪਾ ਮਰਵਾ ਕੇ ਐਫ਼.ਸੀ. ਆਈ ਅਧਿਕਾਰੀ ਕਰਵਾਏ ਕਾਬੂ
Published : Feb 19, 2021, 1:04 am IST
Updated : Feb 19, 2021, 1:04 am IST
SHARE ARTICLE
image
image

...ਤੇ ਹੁਣ ਸ਼ੈਲਰ ਮਾਲਕ ਨੇ ਸੀ.ਬੀ.ਆਈ ਦਾ ਛਾਪਾ ਮਰਵਾ ਕੇ ਐਫ਼.ਸੀ. ਆਈ ਅਧਿਕਾਰੀ ਕਰਵਾਏ ਕਾਬੂ


ਮਹੀਨਾ ਪਹਿਲਾਂ ਸ਼ੈਲਰ ਮਾਲਕ 'ਤੇ ਹੋਇਆ ਸੀ ਪਰਚਾ ਦਰਜ

ਮੁਲਾਂਪੁਰ ਦਾਖਾ, 18 ਫ਼ਰਵਰੀ (ਰਾਜ ਜੋਸ਼ੀ): ਸੀ.ਬੀ.ਆਈ ਪੰਜਾਬ ਦੀ ਟੀਮ ਨੇ ਚੌਕਸੀ ਵਿਭਾਗ ਪੰਜਾਬ ਦੀ ਟੀਮ ਨਾਲ ਮਿਲ ਕੇ ਐਫ਼.ਸੀ.ਆਈ ਡੀਪੂ ਦਾਖਾ ਦੇ ਇਲਾਕਾ ਮੈਨੇਜਰ ਪ੍ਰੇਮ ਕੁਮਾਰ, ਤਕਨੀਕੀ ਸਹਾਇਕ  ਰਾਜ ਕਿਰਨ ਤੇ ਸੰਜੀਵ ਕੁਮਾਰ ਅਤੇ ਮਿਆਰੀ ਮਾਪਦੰਡ ਮੈਨੇਜਰ ਬਾਬੂਲਾਲ ਯਾਦਵ ਨੂੰ  ਇਕ ਸ਼ੈਲਰ ਮਾਲਕ ਤੋਂ ਰਿਸ਼ਵਤ ਦੇ ਪੈਸੇ ਲੈਂਦਿਆ ਰੰਗੇ ਹੱਥੀਂ ਕਾਬੂ ਕੀਤਾ ਹੈ ਜਦਕਿ ਵਿਭਾਗ ਦਾ ਇਕ ਵੱਡਾ ਅਧਿਕਾਰੀ ਸ਼ਿਵ ਕੁਮਾਰ ਅਪਣੇ ਦੋ ਹੋਰ ਸਾਥੀਆਂ ਸਮੇਤ ਛਾਪੇਮਾਰੀ ਦੇ ਜਾਲ ਵਿਚੋਂ ਰਫੂ ਚੱਕਰ ਹੋਣ ਵਿਚ ਕਾਮਯਾਬ ਦਸਿਆ ਜਾ ਰਿਹਾ ਹੈ ਜਿਨ੍ਹਾਂ ਵਿਚ ਮੋਹਿਤ ਕੁਮਾਰ ਅਤੇ ਬੀਬੀ ਮੋਨਾ ਲਿਜ਼ਾ ਸ਼ਾਮਲ ਹਨ | 
ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦਾਖਾ ਇਲਾਕੇ ਵਿਚ ਪੈਂਦੇ ਸ਼ੈਲਰਾਂ ਦੇ ਮਾਲਕਾਂ ਵਿਚ ਕੁੱਝ ਮਾਲਕ ਅਪਣੇ ਸਰਕਾਰੇ ਦਰਬਾਰੇ ਰਸੂਖ਼ ਸਦਕਾ ਹੋਰ ਸ਼ੈਲਰ ਵਾਲਿਆਂ ਦੇ ਕਾਰੋਬਾਰ ਵਿਚ ਅੜਿੰਗੇ ਲਾਉਣੇ ਅਪਣੀ ਸ਼ਾਨ ਸਮਝਦੇ ਹਨ | ਬੀਤੀ 17 ਜਨਵਰੀ ਨੂੰ  ਸਥਾਨਕ ਐਫ਼.ਸੀ.ਆਈ ਡੀਪੂ ਦੇ ਅਧਿਕਾਰੀਆਂ ਵਲੋਂ ਤਿੰਨ ਸ਼ੈਲਰਾਂ ਦੇ ਮਾਲਕ ਰੋਹਿਤ ਅਗਰਵਾਲ ਤੇ ਮਾਰਕੁੱਟ ਕਰਨ ਅਤੇ ਸਰਕਾਰੀ ਡਿਊਟੀ ਵਿਚ ਅੜਿੱਕਾ ਬਣਨ ਦੇ ਦੋਸ਼ ਦਾ ਪਰਚਾ 
ਦਰਜ ਕਰਾਇਆ ਸੀ ਜਿਸ ਦੇ ਚਲਦਿਆਂ ਹੀ ਇਹ ਸੀ.ਬੀ.ਆਈ ਅਤੇ ਚੌਕਸੀ ਵਿਭਾਗ ਪੰਜਾਬ ਦੀ ਕਾਰਵਾਈ ਅੰਜਾਮ ਹੋਈ ਹੈ ਜਦਕਿ ਅਸਰ ਰਸੂਖ਼ ਰੱਖਣ ਵਾਲਿਆਂ ਵਲੋਂ ਇਸ ਭਿ੍ਸ਼ਟਾਚਾਰ ਦੇ ਚਿੱਕੜ ਵਿਚ ਲਿਬੜੇ ਲੋਕਾਂ ਨੂੰ  ਬਚਾਉਣ ਦੀਆਂ ਕੋਸ਼ਿਸ਼ਾਂ ਉਸ ਸਮੇਂ ਨਾਕਾਮ ਰਹਿ ਗਈਆਂ ਜਦੋਂ ਇਲਾਕੇ ਦੀ ਜਾਣੀ ਪਹਿਚਾਣੀ ਸੱਤਾਧਰੀ ਸ਼ਖ਼ਸੀਅਤ ਨੇ ਭਿ੍ਸ਼ਟਾਚਾਰੀਆਂ ਦਾ ਸਾਥ ਦੇਣ ਤੋਂ ਕੋਰਾ ਜਵਾਬ ਦੇ ਦਿਤਾ | 
ਉਧਰ ਸੀ.ਬੀ.ਆਈ ਅਤੇ ਚੌਕਸੀ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਦੌਰਾਨ ਰਫੂ ਚੱਕਰ ਹੋਣ ਵਾਲੇ ਐਫ਼.ਸੀ.ਆਈ ਦੇ ਅਧਿਕਾਰੀਆਂ ਨੂੰ  ਕਾਬੂ ਕਰਨ ਲਈ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ |

L48_Raj •oshiimageimage_18_01


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement