ਬਹੁਜਨ ਚਿੰਤਕ ਤੇ ਖ਼ਾਲਸਾ ਏਡ ਨੂੰ ਐਨ.ਆਈ.ਏ ਵਲੋਂ ਨੋਟਿਸ ਭੇਜਣਾ ਗ਼ੈਰ ਜਮਹੂਰੀ ਕਾਰਵਾਈ: ਜਸਵੀਰ ਗੜ੍ਹੀ
Published : Jan 19, 2021, 1:07 am IST
Updated : Jan 19, 2021, 1:07 am IST
SHARE ARTICLE
image
image

ਬਹੁਜਨ ਚਿੰਤਕ ਤੇ ਖ਼ਾਲਸਾ ਏਡ ਨੂੰ ਐਨ.ਆਈ.ਏ ਵਲੋਂ ਨੋਟਿਸ ਭੇਜਣਾ ਗ਼ੈਰ ਜਮਹੂਰੀ ਕਾਰਵਾਈ: ਜਸਵੀਰ ਗੜ੍ਹੀ

ਚੰਡੀਗੜ੍ਹ, 18 ਜਨਵਰੀ (ਸੁਰਜੀਤ ਸਿੰਘ ਸੱਤੀ):  ਪੰਜਾਬ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਬਹੁਜਨ ਨਾਲ ਜੁੜੇ ਚਿੰਤਕ, ਇਤਿਹਾਸਕਾਰ ਪ੍ਰੋਫ਼ੈਸਰ ਬਲਵਿੰਦਰਪਾਲ ਸਿੰਘ ਨੂੰ ਐਨਆਈਏ ਵਲੋਂ ਨੋਟਿਸ ਭੇਜਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਸਪਾ ਦੇ ਸਿਰਜਣਹਾਰ ਸਾਹਿਬ ਕਾਸ਼ੀ ਰਾਮ ਦੇ ਸਮੇਂ ਤੋਂ ਜੁੜੇ ਪ੍ਰੋ. ਬਲਵਿੰਦਰਪਾਲ ਨੂੰ ਇਸ ਮਸਲੇ ਵਿਚ ਜਾਣ ਬੁੁਝਕੇ ਘਸੀਟਿਆ ਗਿਆ ਹੈ | ਉਹ ਅਪਣੇ ਫ਼ੇਸਬੁੱਕ ਅਕਾਊਾਟ 'ਤੇ ਲਗਾਤਾਰ ਕਿਸਾਨ ਅੰਦੋਲਨ  ਦਲਿਤ ਤੇ ਸਿੱਖ ਏਕਤਾ ਬਾਰੇ ਲਿਖਦੇ ਆ ਰਹੇ ਹਨ ਤੇ ਉਨ੍ਹਾਂ ਨੂੰ ਪੰਜਾਬ ਸਮੇਤ ਕਈ ਹੋਰ ਦੇਸ਼ਾਂ ਵਿਚ ਵੀ ਬਾਖੂਬੀ ਪੜਿ੍ਹਆ ਜਾਂਦਾ ਹੈ | ਗੜ੍ਹੀ ਨੇ ਕਿਹਾ ਕਿ ਪ੍ਰੋ. ਬਲਵਿੰਦਰਪਾਲ ਸਿੰਘ ਅਪਣੇ ਲੇਖ ਫ਼ੇਸਬੁੱਕ 'ਤੇ ਸਾਂਝੇ ਕਰਦੇ ਆ ਰਹੇ ਹਨ ਤੇ ਉਨ੍ਹਾਂ ਨੇ ਕਦੇ ਵੀ ਸੰਵਿਧਾਨਕ ਦਾਇਰੇ ਤੋਂ ਬਾਹਰ ਕਦੇ ਨਹੀਂ ਲਿਖਿਆ | 
ਉਨ੍ਹਾਂ ਦਾਅਵਾ ਕੀਤਾ ਕਿ ਬਲਵਿੰਦਰਪਾਲ ਸਿੰਘ ਦਾ ਗ਼ੈਰ-ਕਾਨੂੰਨੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋੋਈ ਵਾਸਤਾ ਨਹੀਂ ਹੈ | ਗੜ੍ਹੀ ਨੇ ਕਿਹਾ ਕਿ ਕਿਸਾਨ ਅੰਦੋਲਨ ਲਈ ਲੰਗਰ, ਵਸਤਰ, ਮੈਡੀਕਲ ਤੇ ਹੋਰ ਪ੍ਰਬੰਧ ਕਰ ਰਹੀ ਮਨੁੱਖੀ ਸੇਵਾ ਦੀ ਜਥੇਬੰਦੀ ਖ਼ਾਲਸਾ ਏਡ ਨੂੰ ਨੋਟਿਸ ਭੇਜਣਾ ਗ਼ੈਰ ਜਮਹੂਰੀ ਤੇ ਮਨੁੱਖਤਾ ਵਿਰੋਧੀ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਇਸ ਸੰਸਥਾ ਦਾ ਹਮੇਸ਼ਾ ਧਨਵਾਦੀ ਹੈ ਕਿ ਇਸ ਨੇ ਉੜੀਸਾ ਗੁਜਰਾਤ ਕੇਰਲਾ ਆਦਿ ਵਿਚ ਕੁਦਰਤੀ ਆਫ਼ਤਾਂ ਭੂਚਾਲ ਤੇ ਤੂਫ਼ਾਨ ਦੌਰਾਨ ਗ਼ਰੀਬਾਂ ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕੀਤੀ | 
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement