ਸੰਘਣੀ ਧੁੰਦ ਤੇ ਠੰਢ ਕਾਰਨ ਛਿੜਨ ਲੱਗਾ ਕਾਂਬਾ, ਕੱਲ੍ਹ ਸਾਲ ਦਾ ਸਭ ਤੋਂ ਠੰਢਾ ਦਿਨ ਰਿਹਾ
Published : Dec 18, 2021, 9:17 am IST
Updated : Dec 18, 2021, 9:17 am IST
SHARE ARTICLE
coldest day
coldest day

ਕੱਲ੍ਹ ਘੱਟੋ-ਘੱਟ 4.4 ਡਿਗਰੀ ਸੈਲੀਸੀਅਸ ਤਾਪਮਾਨ ਹੇਠਾਂ ਡਿੱਗਿਆ ਰਿਹਾ

 

ਕੋਟਕਪੂਰਾ (ਗੁਰਿੰਦਰ ਸਿੰਘ) : ਭਾਵੇਂ ਪੋਹ ਦਾ ਮਹੀਨਾ ਚੜ੍ਹ ਗਿਆ ਹੈ ਪਰ ਸਾਰਾ ਮੱਘਰ ਸੁੱਕਾ ਰਹਿਣ ਕਾਰਨ ਹਵਾ ’ਚ ਨਮੀ ਦੀ ਘਾਟ ਕਾਰਨ ਪੈ ਰਹੀ ਸੁੱਕੀ ਠੰਢ ਨੇ ਫ਼ਸਲਾਂ ਦਾ ਵਾਧਾ ਰੋਕ ਦਿਤਾ ਹੈ। ਮੀਂਹ ਨਾ ਪੈਣ ਕਾਰਨ ਸੁੱਕੀ ਠੰਢ ਨੂੰ ਗੰਭੀਰਤਾ ਨਾਲ ਲੈਂਦਿਆਂ ਖੇਤੀਬਾੜੀ ਮਹਿਕਮੇ ਨੇ ਹਾੜੀ ਦੀਆਂ ਫ਼ਸਲਾਂ ਨੂੰ ਪਹਿਲਾ ਪਾਣੀ ਲਾਉਣ ਦੀ ਸਲਾਹ ਦਿਤੀ ਹੈ। ਮੀਂਹ ਨਾ ਪੈਣ ਕਾਰਨ ਬਰਾਨੀ ਖੇਤਾਂ ’ਚ ਖੜ੍ਹੀ ਸਰੋਂ, ਛੋਲੇ ਆਦਿ ਫ਼ਸਲਾਂ ਪਾਣੀ ਦੀ ਘਾਟ ਮਹਿਸੂਸ ਕਰਨ ਲੱਗੀਆਂ ਹਨ। ਸੁੱਕੀ ਠੰਢ ਨੇ ਲੋਕਾਂ ਦਾ ਰੈਣ-ਬਸੇਰਾ ਵੀ ਪ੍ਰਭਾਵਤ ਕੀਤਾ ਹੈ। 

coldest day coldest day

ਧੁੰਦ ਕਾਰਨ ਰੇਲ ਗੱਡੀਆਂ, ਬੱਸਾਂ ਆਮ ਨਾਲੋਂ ਪਛੜ ਕੇ ਪੁੱਜੀਆਂ, ਜਿਸ ਕਾਰਨ ਸਰਕਾਰੀ ਦਫ਼ਤਰਾਂ, ਕਾਲਜਾਂ, ਸਕੂਲਾਂ ’ਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੇਟ ਪਹੁੰਚਣਾ ਪਿਆ। ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਤੇ ਲਾਈਟਾਂ ਲਾ ਕੇ ਗੱਡੀਆਂ ਨੂੰ ਚਲਾਉਣਾ ਪਿਆ। ਇਸ ਧੁੰਦ ਨੇ ਠੰਢ ’ਚ ਵਾਧਾ ਕਰਦਿਆਂ ਪਸ਼ੂ-ਪੰਛੀਆਂ ਨੂੰ ਵੀ ਪ੍ਰਭਾਵਤ ਕੀਤਾ ਹੈ। ਅਧਿਕਾਰੀਆਂ ਮੁਤਾਬਿਕ ਮਾਲਵਾ ਖਿੱਤੇ ’ਚ ਤਕਰੀਬਨ ਸਾਰੀਆਂ ਥਾਵਾਂ ’ਤੇ ਕੱਲ੍ਹ ਘੱਟੋ-ਘੱਟ 4.4 ਡਿਗਰੀ ਸੈਲੀਸੀਅਸ ਤਾਪਮਾਨ ਹੇਠਾਂ ਡਿੱਗਿਆ ਰਿਹਾ ਅਤੇ ਦਿਨ ਦੇ 11 ਵਜੇ ਤੱਕ ਵਿਜੀਬਿਲਟੀ 40 ਮੀਟਰ ਰਹਿਣ, ਧੁੰਦ ਤੇ ਠੰਢਕ ਕਾਰਨ ਅੱਜ ਦੇ ਦਿਨ ਨੂੰ ਇਸ ਸਾਲ ਦਾ ਸਭ ਤੋਂ ਠੰਢਾ ਦਿਨ ਮੰਨਿਆ ਗਿਆ।

winterwinter

ਹੁਣ ਸੀਤ ਲਹਿਰ ਨੇ ਆਪਣੀ ਕਰੋਪੀ ਦਿਖਾਉਣੀ ਸ਼ੁਰੂ ਕਰ ਦਿਤੀ ਹੈ। ਕੜਾਕੇ ਦੀ ਠੰਢ ਕਾਰਨ ਲੋਕਾਂ ਦਾ ਕੰਮ ਕਰਨਾ ਦੁੱਭਰ ਹੋ ਗਿਆ।  ਉਸਾਰੀ ਕਾਮੇ ਅਤੇ ਖੇਤ ਮਜ਼ਦੂਰਾਂ ਨੂੰ ਹੋਰ ਵੀ ਭਾਰੀ ਮੁਸੀਬਤ ਬਣ ਗਈ। ਇਸਦੇ ਨਾਲ ਹੀ ਗਹਿਰੀ ਧੁੰਦ ਨੇ ਦੁਪਹਿਰ ਤੱਕ ਸੜਕਾਂ ਉਪਰ ਆਵਾਜਾਈ ਨੂੰ ਕੀੜੀ ਦੀ ਤੋਰ ਤੁਰਣ ਲਈ ਮਜ਼ਬੂਰ ਕਰ ਦਿਤਾ। ਠੰਢ ਦਾ ਮੁਕਾਬਲਾ ਕਰਨ ਲਈ ਧੂਣੀਆਂ ਤੇ ਹੀਟਰਾਂ ਦਾ ਆਸਰਾ ਲਿਆ ਜਾਣ ਲੱਗ ਪਿਆ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-17-11ਕੇ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement