ਮੁੜ ਬਦਲਿਆ ਮੌਸਮ ਦਾ ਰੰਗ, ਕਈ ਥਾਵਾਂ ’ਤੇ ਹਲਕੀ ਬਾਰਸ਼
Published : Oct 18, 2021, 2:01 pm IST
Updated : Oct 18, 2021, 2:02 pm IST
SHARE ARTICLE
Rain
Rain

ਅਗਲੇ ਦੋ ਦਿਨ ਵੀ ਬਾਰਸ਼ ਦੀ ਸੰਭਾਵਨਾ

 

ਚੰਡੀਗੜ੍ਹ (ਜਸਪਾਲ ਸਿੰਘ): ਸਤੰਬਰ ਮਹੀਨੇ ਦੀਆਂ ਲੰਮੀਆਂ ਝੜੀਆਂ ਤੋਂ ਬਾਅਦ ਮੌਸਮ ਨੇ ਇਕ ਵਾਰ ਫਿਰ ਅਪਣਾ ਰੰਗ ਬਦਲ ਲਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਮੌਸਮ ਸਾਫ ਰਹਿਣ ਤੇ ਤਾਪਮਾਨ ਵੱਧਣ ਨਾਲ ਲੋਅ-ਪ੍ਰੈਸ਼ਰ ਏਰੀਆ ਬਣ ਰਿਹਾ ਹੈ। ਇਸ ਕਾਰਨ ਪਛਮੀ ਚੱਕਰਵਾਤ ਸਰਗਰਮ ਹੋ ਰਿਹਾ ਹੈ। 

RainRain

ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਹਲਕੀ ਬੂੰਦਾ-ਬਾਂਦੀ ਨੇ ਤਾਪਮਾਨ ਵਿਚ ਗਿਰਾਵਟ ਲਿਆ ਦਿਤੀ। ਟਰਾਈ ਸਿਟੀ ਦੇ ਨੇੜਲੇ ਇਲਾਕਿਆਂ ਵਿਚ ਕਾਲੇ ਬੱਦਲ ਛਾਏ ਹੋਏ ਹਨ ਤੇ ਹਲਕੀ ਬਾਰਸ਼ ਸ਼ੁਰੂ ਹੋ ਗਈ ਹੈ। ਇਸ ਹਲਕੀ ਬਾਰਿਸ਼ ਨੇ ਥੋੜ੍ਹੀ ਠੰਢ ਵੀ ਕਰ ਦਿੱਤੀ ਹੈ ਤੇ ਆਉਣ ਵਾਲੇ ਦੋ ਦਿਨਾਂ ਵਿਚ ਭਾਰੀ ਬਾਰਸ਼ ਦਾ ਅਨੁਮਾਨ ਹੈ।

Rain Rain

ਅੱਜ ਕਈ ਇਲਾਕਿਆਂ ਵਿਚ ਬੱਦਲ ਛਾਏ ਹੋਏ ਹਨ ਹਾਲਾਂਕਿ ਇਸ ਤੋਂ ਬਾਅਦ ਅਗਲਾ ਇਕ ਹਫ਼ਤਾ ਮੌਸਮ ਸਾਫ ਰਹੇਗਾ। ਬਾਰਸ਼ ਨਾਲ ਹਵਾ ਵਿਚਲੀ ਧੂੜ-ਮਿੱਟੀ ਜ਼ਮੀਨ ’ਤੇ ਆ ਜਾਵੇਗੀ ਸਮੌਗ ਵਾਲੇ ਹਾਲਾਤ ਨਹੀਂ ਬਣਨਗੇ। ਉਧਰ ਮੰਡੀਆਂ ਵਿਚ ਝੋਨਾ ਲਈ ਬੈਠੇ ਕਿਸਾਨ ਇਸ ਬਾਰਸ਼ ਤੋਂ ਕਾਫ਼ੀ ਚਿੰਤਤ ਦਿਖਾਈ ਦਿਤੇ ਕਿਉਂਕਿ ਝੋਨੇ ਦੀ ਖ਼ਰੀਦਦਾਰੀ ਵਿਚ ਉਨੀ ਤੇਜ਼ੀ ਨਹੀਂ ਦੇਖੀ ਜਾ ਰਹੀ ਜਿੰਨੀ ਕਿ ਹੋਣੀ ਚਾਹੀਦੀ ਹੈ।

ਇਸੇ ਤਰ੍ਹਾਂ ਕੁੱਝ ਕੁ ਖੇਤਰਾਂ ਵਿਚ ਅਜੇ ਝੋਨੇ ਦੀ ਫ਼ਸਲ ਖੜੀ ਹੈ ਤੇ ਉਨ੍ਹਾਂ ਕਿਸਾਨਾਂ ਲਈ ਇਹ ਚਿੰਤਾ ਖੜੀ ਹੋ ਗਈ ਹੈ ਕਿ ਕਿਧਰੇ ਪੱਕੀ ਫ਼ਸਲ ਡਿੱਗ ਹੀ ਨਾ ਪਵੇ ਤੇ ਜੇਕਰ ਫ਼ਸਲ ਕੱਟੀ ਜਾਂਦੀ ਹੈ ਤਾਂ ਉਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰਕਾਰ ਨੇ ਖ਼ਰੀਦਣੀ ਨਹੀਂ। ਜਿਥੋਂ ਤਕ ਸਵਾਲ ਗਰਮੀ ਦਾ ਹੈ, ਪਿਛਲੇ ਕਈ ਦਿਨਾਂ ਤੋਂ ਗਰਮੀ ਕਾਫ਼ੀ ਪੈ ਰਹੀ ਸੀ ਤੇ ਅੱਜ ਦੀ ਬਾਰਸ਼ ਨੇ ਇਕਦਮ 5 ਡਿਗਰੀ ਤਕ ਤਾਪਮਾਨ ਹੇਠਾਂ ਸੁਟ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement