ਆਇਰਲੈਂਡ 'ਚ ਰਹਿ ਰਹੇ ਪੰਜਾਬੀ ਨੇ ਧਰਤੀ ਦੀ ਦੂਰੀ ਦੇ ਬਰਾਬਰ ਚੱਲਣ ਦਾ ਦਾਅਵਾ ਕੀਤਾ
Published : Oct 18, 2020, 1:12 am IST
Updated : Oct 18, 2020, 1:12 am IST
SHARE ARTICLE
image
image

ਆਇਰਲੈਂਡ 'ਚ ਰਹਿ ਰਹੇ ਪੰਜਾਬੀ ਨੇ ਧਰਤੀ ਦੀ ਦੂਰੀ ਦੇ ਬਰਾਬਰ ਚੱਲਣ ਦਾ ਦਾਅਵਾ ਕੀਤਾ

ਲੰਡਨ, 17 ਅਕਤੂਬੁਰ: ਪੰਜਾਬ 'ਚ ਪੈਦਾ ਹੋਏ ਅਤੇ ਆਇਰਲੈਂਡ ਵਿਚ ਰਹਿ ਰਹੇ ਵਿਨੋਦ ਬਜਾਜ (70) ਨੇ 1,500 ਦਿਨਾਂ ਵਿਚ 40,075 ਕਿਲੋਮੀਟਰ ਚੱਲਣ  ਕਰ ਕੇ ਅਪਣਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ 'ਚ ਦਰਜ ਕਰਵਾਉਣ ਲਈ ਅਰਜ਼ੀ ਦਿਤੀ ਹੈ। ਇਸ ਦੌਰਾਨ ਉਸ ਨੇ ਅਪਣੇ ਸ਼ਹਿਰ ਲਾਈਮਰਿਕ ਨੂੰ ਛੂਹਿਆ ਤਕ ਨਹੀਂ। ਉਹ ਪਿਛਲੇ 40 ਸਾਲਾਂ ਤੋਂ ਆਇਰਲੈਂਡ ਵਿਚ ਰਹਿ ਰਿਹਾ ਹੈ। ਬਜਾਜ ਨੇ ਅਪਣੀ ਯਾਤਰਾ ਅਗੱਸਤ 2016 'ਚ ਸ਼ੁਰੂ ਕੀਤੀ ਸੀ ਤਾਂਕਿ ਉਹ ਭਾਰ ਘਟਾ ਸਕੇ ਤੇ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਸਕੇ। ਬਜਾਜ ਨੇ ਦਸਿਆ ਕਿ ਮੈਂ ਯਾਤਰਾ ਦੇ ਪਹਿਲੇ ਤਿੰਨ ਮਹੀਨੇ ਹਫ਼ਤੇ ਦੇ ਸੱਤ ਦਿਨ ਹੀ ਚੱਲਦਾ ਰਿਹਾ ਤੇ ਮੇਰਾ ਭਾਰ 8 ਕਿਲੋ ਘੱਟ ਗਿਆ ਤੇ ਰੋਜ਼ਾਨਾ 700 ਕੈਲੋਰੀ ਘਟੀ। ਅਗਲੇ ਛੇ ਮਹੀਨਿਆਂ ਵਿਚ ਮੇਰਾ ਭਾਰ 12 ਕਿਲੋਗ੍ਰਾਮ ਘਟਿਆ। ਇਹ ਭਾਰ ਮੇਰੀ ਵਾਕ ਅਤੇ ਖਾਣ ਦੀਆਂ ਆਦਤਾਂ ਕਾਰਨ ਘਟਿਆ। ਮੈਂ ਤੜਕੇ ਸਵੇਰੇ ਯਾਤਰਾ ਸ਼ੁਰੂ ਕਰ ਲੈਂਦਾ ਤੇ ਪੂਰੇ ਦਿਨ ਵਿਚ ਦੋ ਵਾਰ ਆਰਾਮ ਕਰਦਾ। ਸੇਵਾਮੁਕਤ ਇੰਜੀਨੀਅਰ ਤੇ ਬਿਜ਼ਨਸ ਕਨਸਲਟੈਂਟ ਚੇਨਈ 'ਚ ਪੜ੍ਹਿਆ ਤੇ 1975 ਵਿਚ ਸਕਾਟਲੈਂਡ ਗਿਆ ਜਿਥੇ ਉਸ ਨੇ ਮੈਨੇਜਮੈਂਟ ਵਿਚ ਮਾਸਟਰ ਡਿਗਰੀ ਗਲਾਸਗੋ ਵਿਚ ਕੀਤੀ। ਉਸ ਨੇ ਦਸਿਆ ਕਿ ਪਹਿਲੇ ਸਾਲ ਮੈਂ 7,600 ਕਿਲੋਮੀਟਰ ਯਾਤਰਾ ਕੀਤੀ। ਦੂਜੇ ਸਾਲ ਦੇ ਅੰਤ ਤਕ ਇਹ ਦੂਰੀ 15,200 ਕਿਲੋਮੀਟਰ ਤਕ ਹੋ ਗਈ। ਬਜਾਜ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ ਵਿਚ ਸ਼ਾਮਲ ਕਰਨ ਲਈ ਕਾਰਵਾਈ ਚੱਲ ਰਹੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement