ਪੰਜਾਬੀ ਯੂਨੀਵਰਸਿਟੀ 'ਚ ਲੜਕੀ ਦੀ ਮੌਤ ਦਾ ਮਾਮਲਾ, ਟੀਮ ਨੂੰ ਜਾਂਚ ਲਈ 21 ਦਿਨ ਦਾ ਦਿੱਤਾ ਸਮਾਂ 
Published : Sep 18, 2023, 7:41 pm IST
Updated : Sep 18, 2023, 7:41 pm IST
SHARE ARTICLE
File Photo
File Photo

 ਪ੍ਰੋਫੈਸਰ ਨੂੰ ਕਿਹਾ ਗਿਆ ਹੈ ਕਿ ਜਿੰਨਾ ਸਮਾਂ ਜਾਂਚ ਚੱਲ ਰਹੀ ਹੈ ਉਨਾ ਸਮਾਂ ਪ੍ਰੋਫੈਸਰ ਯੂਨੀਵਰਸਿਟੀ ਵਿਚ ਨਹੀਂ ਆਵੇਗਾ।

 

ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿਚ ਮ੍ਰਿਤਕ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ।  ਇਸ ਮਾਮਲੇ ਵਿਚ ਹੁਣ ਨਵੀਂ ਅਪਡੇਟ ਇਹ ਸਾਹਮਣੇ ਆਈ ਹੈ ਕਿ ਜਾਂਚ ਲਈ ਬਣਾਈ ਗਈ ਟੀਮ ਨੂੰ ਪੂਰੇ ਮਾਮਲੇ ਦੀ ਜਾਂਚ ਲਈ 21 ਦਿਨ ਦਿੱਤੇ ਗਏ ਹਨ ਤੇ ਓਧਰ 21 ਦਿਨਾਂ ਲਈ ਪ੍ਰੋ ਸੁਰਜੀਤ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰੋਫੈਸਰ ਨੂੰ ਕਿਹਾ ਗਿਆ ਹੈ ਕਿ ਜਿੰਨਾ ਸਮਾਂ ਜਾਂਚ ਚੱਲ ਰਹੀ ਹੈ ਉਨਾ ਸਮਾਂ ਪ੍ਰੋਫੈਸਰ ਯੂਨੀਵਰਸਿਟੀ ਵਿਚ ਨਹੀਂ ਆਵੇਗਾ।

ਜਾਂਚ ਟੀਮ 'ਚ ਜੱਜ ਸਵਿੰਦਰ ਸਿੰਘ ਤੇ ਮਹਿਲਾ ਕਮਿਸ਼ਨ ਦੀ ਮੈਡਮ ਡਾ.ਹਰਸ਼ਵਿੰਦਰ ਕੌਰ ਸ਼ਾਮਲ ਹਨ। ਜਿਹੜੇ ਨੌਜਵਾਨ ਮੁੰਡੇ ਕੁੜੀਆਂ 'ਤੇ ਪੁਲਿਸ ਨੇ ਧਾਰਾ 308 ਤਹਿਤ ਮਾਰਕੁੱਟ ਕਰਨ ਦਾ ਮਾਮਲਾ ਦਰਜ ਕੀਤਾ ਹੈ, ਉਹ ਰੱਦ ਕੀਤੇ ਜਾ ਰਹੇ ਹਨ। ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਕੌਰ ਦੇ ਭਰਾ ਨੂੰ ਸਰਕਾਰੀ ਨੌਕਰੀ ਵੀ ਦਿਤੀ ਜਾਵੇਗੀ। ਫਿਲਹਾਲ ਦੀ ਘੜੀ ਧਰਨਾ 21 ਦਿਨ ਲਈ ਚੁੱਕ ਲਿਆ ਗਿਆ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਫਿਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਵੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement