ਸਪੋਕਸਮੈਨ ਟੀਮ ਵਲੋਂ ਜਾਂਚ ਤੋਂ ਸਾਫ਼ ਜ਼ਾਹਿਰ ਕਿ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ
Published : Sep 18, 2021, 6:59 am IST
Updated : Sep 18, 2021, 6:59 am IST
SHARE ARTICLE
IMAGE
IMAGE

ਸਪੋਕਸਮੈਨ ਟੀਮ ਵਲੋਂ ਜਾਂਚ ਤੋਂ ਸਾਫ਼ ਜ਼ਾਹਿਰ ਕਿ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ

ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਕੁਲਵਿੰਦਰ ਜੀਤ ਸਿੰਘ ਭਾਟੀਆ) : ਬੀਤੇ ਦਿਨੀ ਖ਼ਾਲਸੇ ਦੀ ਜਨਮਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਰਮਜੀਤ ਸਿੰਘ ਨਾਮੀ ਵਿਅਕਤੀ ਵਲੋਂ ਸਿਗਰਟ ਦਾ ਧੂੰਆਂ ਸੁੱਟ ਕੇ ਕੀਤੀ ਗਈ ਬੇਅਦਬੀ ਨੇ ਸੰਸਾਰ ਭਰ ਵਿਚ ਜਿਥੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਦਿਤੇ ਬਿਆਨਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਅਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸਾਰਾ ਮਾਮਲਾ ਪੁਲਿਸ ਦੇ ਗਲ ਪਾਉਣਾ ਚਾਹੁੰਦੀ ਹੈ | 

ਸਪੋਕਸਮੈਨ ਦੀ ਟੀਮ ਵਲੋਂ ਸੂਤਰਾਂ ਤੋਂ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਗ਼ੈਰ ਹਾਜ਼ਰੀ ਵਧ ਜ਼ਿੰਮੇਵਾਰ ਹੈ | ਜੇਕਰ ਗੱਲ ਕਰੀਏ ਸੀ.ਸੀ.ਟੀ.ਵੀ ਫੁਟੇਜ ਦੀ ਤਾਂ ਇਸ ਵਿਚ ਕਥਿਤ ਦੋਸ਼ੀ ਸ਼ਸਤਰਾਂ ਦੇ ਪਿਛਲੇ ਪਾਸੇ ਬੈਠਾ ਸੀ ਜਿਥੇ ਕਿ ਕਮੇਟੀ ਦਾ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ ਅਤੇ ਕਥਿਤ ਦੋਸ਼ੀ ਵਲੋਂ ਉਥੇ ਬੀੜੀ ਬਾਲ ਕੇ ਉਥੇ ਧੂੰਆਂ ਮੂੰਹ ਵਿਚ ਭਰਿਆ ਅਤੇ ਰਾਗੀਆਂ ਦੇ ਪਿੱਛੇ ਆ ਕੇ ਨਾ ਸਿਰਫ਼ ਧੂੰਆਂ ਹੀ ਮਾਰਿਆ ਸਗੋਂ ਬੀੜੀ ਵੀ ਰਾਗੀਆਂ 'ਤੇ ਸੁੱਟੀ ਅਤੇ ਉਸ ਵਕਤ ਵੀ ਉਥੇ ਮੁਲਾਜ਼ਮ ਹਾਜ਼ਰ ਨਹੀਂ ਸੀ ਅਤੇ ਇਕ ਸ਼ਰਧਾਲੂ ਸਥਾਨਕ ਬੀਬੀ ਵਲੋਂ ਰੌਲਾ ਪਾਇਆ ਗਿਆ ਜਿਸ 'ਤੇ ਉਥੇ ਹਾਜ਼ਰ ਪੰਜਾਬ ਪੁਲਿਸ ਦੇ ਥਾਣੇਦਾਰ ਰਣਬੀਰ ਸਿੰਘ ਨੇ ਮੌਕੇ 'ਤੇ ਉਸ ਨੂੰ  ਕਾਬੂ ਕੀਤਾ ਅਤੇ ਪੁਲਿਸ ਚੌਕੀ ਵਿਚ ਲੈ ਗਿਆ ਅਤੇ ਜੇਕਰ ਗੱਲ ਕਰੀਏ ਜਾਂਚ ਦੀ ਤਾਂ ਇਹ ਗੱਲ ਸਾਫ਼ ਹੋ ਗਈ ਹੈ ਕਿ ਇਹ ਸੌਦੇ ਸਾਧ ਦਾ ਪੱਕਾ ਚੇਲਾ ਹੈ | ਬੀਤੇ ਕਲ ਬੀਬੀ ਜਗੀਰ ਕੌਰ ਇਹ ਕਹਿ ਕੇ ਪੱਲਾ ਝਾੜ ਗਈ ਕਿ ਐਸ.ਐਸ.ਪੀ. ਦਾ ਸਿਰ ਪਾੜੋ, ਪਰ ਸੱਚਾਈ ਇਹ ਹੈ ਕਿ ਇਹ ਸ਼ਰੇਆਮ ਸ਼੍ਰੋਮਣੀ ਕਮੇਟੀ ਦੀ ਕੁਤਾਹੀ ਕਾਰਨ ਹਾਦਸਾ ਵਾਪਰਿਆ ਹੈ | ਕਿਉਂਕਿ ਪੂਰੇ ਮਾਮਲੇ ਵਿਚ ਕਿਤੇ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਹਾਜ਼ਰੀ ਨਜ਼ਰ ਹੀ ਨਹੀਂ ਆ ਰਹੀ ਸਗੋਂ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਖ਼ੁਦ ਅਮਿ੍ਤਸਰ ਬੈਠੇ ਸਨ ਅਤੇ ਮੌਕੇ ਤੋਂ ਗ਼ੈਰ ਹਾਜ਼ਰ ਸਨ | 
ਇਥੇ ਹੀ ਬੱਸ ਨਹੀਂ ਘਟਨਾ ਸਾਢੇ ਚਾਰ ਵਜੇ ਵਾਪਰੀ ਅਤੇ ਸੰਗਤਾਂ ਦਾ ਹਜੂਮ 9 ਵਜੇ ਇੱਕਠਾ ਹੋ ਗਿਆ ਸੀ ਪਰ ਗਿਆਨੀ ਰਘਬੀਰ ਸਿੰਘ 12 ਵਜੇ ਦੇ ਕਰੀਬ ਤਖ਼ਤ ਸਾਹਿਬ 'ਤੇ ਪੁੱਜੇ | ਦਸਣਾ ਬਣਦਾ ਹੈ ਕਿ ਗਿਆਨੀ ਰਘਬੀਰ ਸਿੰਘ ਤਖ਼ਤ ਸਾਹਿਬ 'ਤੇ ਘੱਟ ਅਤੇ ਸ੍ਰੀ ਅੰਮਿ੍ਤਸਰ ਜ਼ਿਆਦਾ ਰਹਿੰਦੇ ਹਨ | 
ਸਪੋਕਸਮੈਨ ਦੀ ਟੀਮ ਵਲੋਂ ਕੀਤੀ ਗਈ ਜਾਂਚ ਅਤੇ ਸੁੂਤਰਾਂ ਦੇ ਹਵਾਲਿਆਂ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਬੀਬੀ ਜਗੀਰ ਕੌਰ ਅਜਿਹੇ ਬਿਆਨ ਦੇ ਕੇ ਸ਼੍ਰੋੋਮਣੀ ਕਮੇਟੀ ਅਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ, ਪਰ ਅਫ਼ਸੋਸ ਹੈ ਕਿ ਬੀਬੀ ਜਗੀਰ ਕੌਰ ਬੀਤੇ ਕਲ ਅਪਣੇ ਪੱਧਰ 'ਤੇ ਜਾਂਚ ਕਰਵਾਉਣ ਦੀ ਬਜਾਏ ਅਪਣੇ ਮੁਲਾਜ਼ਮਾਂ ਨੂੰ  ਸ਼ਾਬਾਸ਼ੀ ਦੇ ਰਹੀ ਸੀ ਅਤੇ ਕਿਤੇ ਨਾ ਕਿਤੇ ਅਪਣੇ ਗਲੋਂ ਇਹ ਮਾਮਲਾ ਲਾਹ ਕੇ ਪੁਲਿਸ ਦੇ ਗੱਲ ਪਾਉਣਾ ਚਾਹੁੰਦੀ ਸੀ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement