ਖੇਤੀਬਾੜੀ-ਆਰਡੀਨੈਂਸ ਅਤੇ ਨਵੀਂ ਸਿਖਿਆ ਨੀਤੀ ਵਾਪਸ ਲੈਣ ਦੀ ਮੰਗ
Published : Sep 18, 2020, 2:34 am IST
Updated : Sep 18, 2020, 2:34 am IST
SHARE ARTICLE
image
image

ਖੇਤੀਬਾੜੀ-ਆਰਡੀਨੈਂਸ ਅਤੇ ਨਵੀਂ ਸਿਖਿਆ ਨੀਤੀ ਵਾਪਸ ਲੈਣ ਦੀ ਮੰਗ

ਚੰਡੀਗੜ੍ਹ, 17 ਸਤੰਬਰ (ਨੀਲ ਭਲਿੰਦਰ ਸਿੰਘ) : ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਵਲੋਂ ਖੇਤੀਬਾੜੀ-ਆਰਡੀਨੈਂਸਾਂ ਅਤੇ ਨਵੀਂ ਕੌਮੀ ਸਿਖਿਆ ਨੀਤੀ-2020 ਰੱਦ ਕਰਵਾਉਣ ਲਈ ਦਿਨ ਭਰ ਸੋਸ਼ਲ-ਮੀਡੀਆ 'ਤੇ ਮੁਹਿੰਮ ਚਲਾਈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ 2 ਕਰੋੜ ਨੌਕਰੀਆਂ ਦੇ ਵਾਅਦਿਆਂ ਵਾਲੀ ਜੁਮਲਾ-ਸਰਕਾਰ ਹੁਣ ਲੋਕਾਂ ਦੇ ਸਵੈ-ਰੁਜ਼ਗਾਰ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਆਰਡੀਨੈਂਸ ਲਾਗੂ ਹੋਣ ਨਾਲ ਖੇਤੀਬਾੜੀ-ਸੈਕਟਰ ਨਾਲ ਜੁੜੇ ਨੌਜਵਾਨ ਹੋਰ ਬੇਰੁਜ਼ਗਾਰ ਹੋ ਜਾਣਗੇ, ਕਿਉਂਕਿ ਪੰਜਾਬ ਦੀ ਨੌਜਵਾਨੀ ਦਾ 75 ਫ਼ੀ ਸਦੀ ਹਿੱਸਾ ਖੇਤੀਬਾੜੀ ਸੈਕਟਰ 'ਤੇ ਕਿਸੇ ਨਾ ਕਿਸੇ ਰੂਪ 'ਚ ਨਿਰਭਰ ਹੈ। ਜਦੋਂਕਿ ਨਵੀਂ ਸਿਖਿਆ ਨੀਤੀ-2020 ਵੀ ਨਿਜੀਕਰਨ ਦਾ ਵਧਵਾਂ ਹੱਲਾ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਗ਼ਲਤ-ਨੀਤੀਆਂ ਕਾਰਨ ਦੇਸ਼-ਪੱਧਰ 'ਤੇ ਬੇਰੁਜ਼ਗਾਰੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਖੇਤੀ-ਆਰਡੀਨੈਂਸ ਅਤੇ ਨਵੀਂ ਸਿਖਿਆ ਨੀਤੀ-2020 ਵਾਪਸ ਲੈਣ ਦੀ ਮੰਗ ਕੀਤੀ ਹੈ।
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement