ਸ੍ਰੀਨਗਰ 'ਚ ਮੁਹੱਰਮ ਦਾ ਜਲੂਸ ਕਵਰ ਕਰ ਰਹੇ ਪੱਤਰਕਾਰਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
Published : Aug 18, 2021, 6:31 am IST
Updated : Aug 18, 2021, 6:31 am IST
SHARE ARTICLE
image
image

ਸ੍ਰੀਨਗਰ 'ਚ ਮੁਹੱਰਮ ਦਾ ਜਲੂਸ ਕਵਰ ਕਰ ਰਹੇ ਪੱਤਰਕਾਰਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ


ਪੁਲਿਸ ਮੁਲਾਜ਼ਮਾਂ ਨੇ ਕੁੱਝ ਪੱਤਰਕਾਰਾਂ ਦੇ ਕੈਮਰਿਆਂ ਨੂੰ  ਵੀ ਨੁਕਸਾਨ ਪਹੁੰਚਾਇਆ

ਸ਼੍ਰੀਨਗਰ, 17 ਅਗੱਸਤ : ਜੰਮੂ ਕਸ਼ਮੀਰ ਪੁਲਸ ਨੇ ਇਥੇ ਮੁਹੱਰਮ ਜੁਲੂਸ ਕਵਰ ਕਰ ਰਹੇ ਪੱਤਰਕਾਰਾਂ ਦੇ ਇਕ ਸਮੂਹ 'ਤੇ ਮੰਗਲਵਾਰ ਨੂੰ  ਲਾਠੀਚਾਰਜ ਕੀਤਾ | ਪੁਲਿਸ ਨੇ ਸ਼ਹਿਰ ਦੇ ਜਹਾਂਗੀਰ ਚੌਕ 'ਤੇ ਮੁਹੱਰਮ ਦੇ 10 ਦਿਨਾਂ ਦੀ ਸੋਗ ਦੀ ਮਿਆਦ ਦੇ 8ਵੇਂ ਦਿਨ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਸ਼ੀਆ ਮੁਸਲਮਾਨਾਂ ਨੂੰ  ਹਿਰਾਸਤ 'ਚ ਵੀ ਲਿਆ | ਪੱਤਰਕਾਰਾਂ ਨੇ ਦਸਿਆ ਕਿ ਮੀਡੀਆ ਕਰਮੀ ਅਪਣਾ ਪੇਸ਼ੇਵਰ ਕਰਤੱਵ ਨਿਭਾ ਰਹੇ ਸਨ, ਉਦੋਂ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰ ਦਿਤਾ | ਇਨ੍ਹਾਂ ਮੀਡੀਆ ਕਰਮੀਆਂ 'ਚ ਜ਼ਿਆਦਾਤਰ ਫ਼ੋਟੋ ਅਤੇ ਵੀਡੀਉ ਪੱਤਰਕਾਰ ਸਨ |
ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਕੁੱਝ ਪੱਤਰਕਾਰਾਂ ਨੂੰ  ਡੰਡਿਆਂ ਨਾਲ ਕੁੱਟਿਆ ਅਤੇ ਉਨ੍ਹਾਂ ਦੇ ਕੈਮਰਿਆਂ ਨੂੰ  ਨੁਕਸਾਨ ਪਹੁੰਚਾਇਆ | ਇਸ ਘਟਨਾ ਦੇ ਵੀਡੀਉ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ 'ਤੇ ਅਪਲੋਡ ਕੀਤੇ ਗਏ ਹਨ | ਇਕ ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚਿਆ ਅਤੇ ਪੱਤਰਕਾਰਾਂ ਨੂੰ  ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ | 
ਇਸ ਵਿਚਾਲੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ,''ਮੀਡੀਆ ਅਫ਼ਗ਼ਾਨਿਸਤਾਨ 'ਚ ਪੈਦਾ ਹੋ ਰਹੇ ਸੰਕਟ ਅਤੇ ਮਨੁੱਖੀ ਤ੍ਰਾਸਦੀ 'ਤੇ ਘੰਟਿਆਂ ਤਕ ਬਹਿਸ ਕਰ ਰਿਹਾ ਹੈ ਪਰ ਕੀ ਉਹ ਕਸ਼ਮੀਰ 'ਚ ਅਪਣੇ ਹੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਲਈ ਆਵਾਜ਼ ਚੁੱਕੇਗਾ, ਜਿਨ੍ਹਾਂ ਨੂੰ  ਸੁਰੱਖਿਆ ਬਲਾਂ ਨੇ ਅਪਣਾ ਕੰਮ ਕਰਨ 'ਤੇ ਅੱਜ ਬੁਰੀ ਤਰ੍ਹਾਂ ਕੁੱਟਿਆ?''     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement