ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਨੂੰ ਸਿਸਵਾਂ ਹਾਊਸ ਜਾ ਕੇ ਮਿਲੇ
Published : Jul 18, 2021, 12:26 am IST
Updated : Jul 18, 2021, 12:26 am IST
SHARE ARTICLE
image
image

ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਨੂੰ ਸਿਸਵਾਂ ਹਾਊਸ ਜਾ ਕੇ ਮਿਲੇ

ਚੰਡੀਗੜ੍ਹ, 17 ਜੁਲਾਈ (ਭੁੱਲਰ) : ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀਆਂ ਖ਼ਬਰਾਂ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਦਿਖਾਈ ਦੇ ਰਹੇ ਹਨ। ਹਾਲੇ ਸਿੱਧੂ ਦੇ ਨਾਮ ਦਾ ਅਧਿਕਾਰਤ ਐਲਾਨ ਵੀ ਨਹੀਂ ਹੋਇਆ ਅਤੇ ਇਸੇ ਦੌਰਾਨ ਕੈਪਟਨ ਦੇ ਸਿਆਸੀ ਸ਼ਰੀਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਅੱਜ ਦੇਰ ਸ਼ਾਮ ਸਿਸਵਾਂ ਹਾਉਸ ਪਹੁੰਚ ਕੇ ਊਨ੍ਹਾ ਨਾਲ ਮੁਲਾਕਾਤ ਕੀਤੀ ਹੈ। ਦਿਨ ਵੇਲੇ ਨਵਜੋਤ ਸਿੱਧੂ ਵੀ ਬਾਜਵਾ ਨੂੰ ਮਿਲੇ ਸਨ। ਬਾਜਵਾ ਦੇ  ਸ਼ਾਮ ਨੂੰ ਅਮਰਿੰਦਰ ਸਿੰਘ ਕੋਲ ਮਿਲਣ ਪਹੁੰਚ ਜਾਣ ਦੇ ਕਈ ਮਾਇਨੇ ਕੱਢੇ ਜਾ ਸਕਦੇ ਹਨ। ਕੈਪਟਨ ਭਾਵੇਂ ਹਾਈ ਕਮਾਨ ਦਾ ਫ਼ੈਸਲਾ ਪ੍ਰਵਾਨ ਕਰਨ ਦੀ ਗੱਲ ਕਹਿ ਰਹੇ ਹਨ ਪਰ ਅੰਦਰਖਾਤੇ ਸਿੱਧੂ ਨੂੰ ਸਵੀਕਾਰ ਨਹੀਂ ਕਰ ਰਹੇ। ਬਾਜਵਾ ਵੀ ਅੰਦਰਖਾਤੇ ਸਿੱਧੂ ਨੂੰ ਪ੍ਰਧਾਨਗੀ ਦੇਣ ਦੇ ਹੱਕ ਚ ਨਹੀਂ। ਇਸ ਕਰ ਕੇ ਕੈਪਟਨ ਤੇ ਬਾਜਵਾ ਦੀ ਮਿਲਣੀ ਅਹਿਮ ਹੋ ਜਾਂਦੀ ਹੈ। ਐਲਾਨ ਹੋਣ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲ ਵੀ ਸਕਦੇੇ ਹਨ। ਜ਼ਿਕਰਯੋਗ ਹੈ ਕੇ ਕੈਪਟਨ ਨਾਲ ਬਾਜਵਾ ਦੀ ਮੁਲਾਕਾਤ ਸਮੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੰਤਰੀ ਰਾਣਾ ਸੋਢੀ ਵੀ ਮੌਜੂਦ ਸਨ। ਇਸ ਤਰਾਂ ਕੈਪਟਨ ਅਪਣੀ ਸ਼ਕਤੀ ਵੀ ਬਰਕਰਾਰ ਰੱਖ ਰਹੇ ਹਨ।    

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement