ਐਸ.ਸੀ.ਕਮਿਸ਼ਨ ਦੇ ਮੈਂਬਰ ਵਲੋਂ ਘਟਨਾ ਸਥਾਨ ਦਾ ਦੌਰਾ
Published : Jul 18, 2018, 3:03 am IST
Updated : Jul 18, 2018, 3:03 am IST
SHARE ARTICLE
 SC Commission Member Raj Kumar Hans With Others
SC Commission Member Raj Kumar Hans With Others

ਬੀਤੇ ਦਿਨੀ ਤਰਨ ਤਾਰਨ ਬਾਈਪਾਸ 'ਤੇ ਸੈਵਨ ਸਟਾਰ ਹੋਟਲ ਵਿਚ ਸੁਰੱਖਿਆ ਗਾਰਡ ਹਰਜਿੰਦਰ ਸਿੰਘ ਦਾ ਕਤਲ ਹੋਟਲ ਵਿਚ ਕੰਮ ਕਰਨ ਵਾਲੇ ਕਰਿੰਦਿਆਂ ਵਲੋਂ ਮਿਲ ਕੇ ਕੀਤਾ..........

ਤਰਨ ਤਾਰਨ : ਬੀਤੇ ਦਿਨੀ ਤਰਨ ਤਾਰਨ ਬਾਈਪਾਸ 'ਤੇ ਸੈਵਨ ਸਟਾਰ ਹੋਟਲ ਵਿਚ ਸੁਰੱਖਿਆ ਗਾਰਡ ਹਰਜਿੰਦਰ ਸਿੰਘ ਦਾ ਕਤਲ ਹੋਟਲ ਵਿਚ ਕੰਮ ਕਰਨ ਵਾਲੇ ਕਰਿੰਦਿਆਂ ਵਲੋਂ ਮਿਲ ਕੇ ਕੀਤਾ ਗਿਆ ਸੀ । ਉਸ ਦੇ ਸਬੰਧ ਵਿਚ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਵਲੋਂ ਹੋਟਲ ਦਾ ਦੌਰਾ ਕੀਤਾ ਗਿਆ । ਰਾਜ ਕਮਾਰ ਹੰਸ ਨੇ ਦਸਿਆ ਕਿ ਹਰਜਿੰਦਰ ਸਿੰਘ ਇਸ ਹੋਟਲ ਵਿਚ ਪਿਛਲੇ 8 ਸਾਲ ਤੋਂ ਸੁਰੱਖਿਆ ਗਾਰਡ ਦਾ ਕੰਮ ਕਰ ਰਿਹਾ ਸੀ। ਉਸ ਦਾ ਕਤਲ ਹੋਟਲ ਵਿਚ ਹੀ ਕੰਮ ਕਰਨ ਵਾਲੇ ਕਰਿੰਦਿਆਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡੀ.ਜੀ.ਪੀ. ਪੰਜਾਬ ਦੇ ਧਿਆਨ ਵਿਚ ਲਿਆਂਦਾ ਕਿ ਐਸ.ਸੀ. ਬਰਾਦਰੀ ਨਾਲ ਸਬੰਧ

ਰੱਖਣ ਵਾਲੇ ਹਰਜਿੰਦਰ ਸਿੰਘ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਕੋਈ ਨਸ਼ੀਲੀ ਵਸਤੂ ਦਿਤੀ ਗਈ ਹੈ ਜਿਸ ਨਾਲ ਉਹ ਬੇਹੋਸ਼ ਹੋ ਗਿਆ ਫਿਰ ਉਕਤ ਦੋਵਾਂ ਨੇ ਸਿਰ ਵਿਚ ਬੇਸਬਾਲਾਂ ਮਾਰ ਕੇ ਹਰਜਿੰਦਰ ਸਿੰਘ ਦਾ ਕਤਲ ਕਰ ਦਿਤਾ ਸੀ।  ਉਨ੍ਹਾਂ ਨੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਐਸ.ਪੀ.ਐਚ. ਗੁਰਨਾਮ ਸਿੰਘ, ਡੀ.ਐਸ.ਪੀ. ਸਤਨਾਮ ਸਿੰਘ ਅਤੇ ਐਸ.ਐਚ.ਓ. ਚੰਦਰ ਭੂਸ਼ਨ ਨੂੰ ਹਦਾਇਤ ਕੀਤੀ ਕਿ 15 ਦਿਨਾਂ ਦੇ ਅੰਦਰ ਇਸ ਕਤਲ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਕੇ ਰੀਪਰੋਟ ਕਮਿਸ਼ਨ ਨੂੰ ਸੌਂਪੀ ਜਾਵੇ ਅਤੇ ਪੋਸਟ ਮਾਰਟਮ ਦੀ ਰੀਪੋਰਟ ਜਲਦੀ ਮੰਗਵਾਉਣ ਲਈ ਨਿਰਦੇਸ਼ ਦਿਤੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement