ਰਾਕੇਸ਼ ਸ਼ਰਮਾ ਭਾਰਤੀ ਦਵਾ ਪ੍ਰਣਾਲੀ ਦੇ ਐਥਿਕਸ ਐਂਡ ਰਜਿਸਟ੍ਰੇਸ਼ਨ ਬੋਰਡ ਦੇ ਪ੍ਰਧਾਨ ਨਿਯੁਕਤ
Published : Jun 18, 2021, 7:10 am IST
Updated : Jun 18, 2021, 7:10 am IST
SHARE ARTICLE
image
image

ਰਾਕੇਸ਼ ਸ਼ਰਮਾ ਭਾਰਤੀ ਦਵਾ ਪ੍ਰਣਾਲੀ ਦੇ ਐਥਿਕਸ ਐਂਡ ਰਜਿਸਟ੍ਰੇਸ਼ਨ ਬੋਰਡ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ, 17 ਜੂਨ (ਸੁਰਜੀਤ ਸਿੰਘ ਸੱਤੀ) : ਐਪੁਆਇੰਟਮੈਂਟ ਕਮੇਟੀ ਆਫ਼ ਦਿ ਕੈਬਨਿਟ ਭਾਰਤ ਸਰਕਾਰ ਵਲੋਂ ਮੰਜ਼ੂਰੀ ਮਗਰੋਂ ਕੇਂਦਰੀ ਆਯੁਸ਼ ਮੰਤਰਾਲੇ ਨੇ ਪ੍ਰੋਫ਼ੈਸਰ (ਵੈਦ) ਰਾਕੇਸ਼ ਸ਼ਰਮਾ ਨੂੰ  ਬੋਰਡ ਆਫ਼ ਐਥਿਕਸ ਐਂਡ ਰਜਿਸਟੇ੍ਰਸ਼ਨ ਫ਼ਾਰ ਇੰਡੀਅਨ ਸਿਸਟਮ ਆਫ਼ ਮੈਡੀਸਨ ਦੇ ਪ੍ਰਧਾਨ ਦੇ ਤੌਰ 'ਤੇ ਨਿਯੁਕਤ ਕਰ ਦਿਤਾ ਹੈ | ਇਹ ਬੋਰਡ ਨੈਸ਼ਨਲ ਕਮਿਸ਼ਨ ਫ਼ਾਰ ਇੰਡੀਅਨ ਸਿਸਟਮ ਆਫ਼ ਮੈਡੀਸਨ ਦੇ ਅਧੀਨ ਆਉਂਦਾ ਹੈ | ਪ੍ਰੋਫ਼ੈਸਰ ਸ਼ਰਮਾ 12 ਸਾਲ ਪੰਜਾਬ ਸਰਕਾਰ ਵਿਚ ਆਯੁਰਵੈਦ ਦੇ ਡਾਇਰੈਕਟਰ ਰਹੇ ਹਨ ਅਤੇ ਉਹ ਆਯੁਰਵੈਦ ਦੇ ਖੇਤਰ ਵਿਚ ਪੀ.ਐਚ.ਡੀ. ਹਨ, ਜਿਨ੍ਹਾਂ ਦਾ 22 ਸਾਲ ਅਧਿਆਪਨ ਅਤੇ 36 ਸਾਲ ਵੈਦਗੀ ਦਾ ਤਜਰਬਾ ਹੈ | ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ, ਮੈਂਬਰ ਸੈਕਟਰੀ ਸਟੇਟ ਮੈਡੀਸਨਲ ਪਲਾਂਟਸ ਬੋਰਡ, ਪੰਜਾਬ ਦੇ ਆਯੁਰਵੈਦ ਅਤੇ ਯੂਨਾਨੀ ਮੈਡੀਸਨ ਬੋਰਡ ਦੇ ਚੇਅਰਮੈਨ ਅਤੇ ਡਰੱਗ ਲਾਇਸੈਂਸ ਅਥਾਰਿਟੀ ਵੀ ਰਹਿ ਚੁੱਕੇ ਹਨ | ਪ੍ਰੋਫ਼ੈਸਰ ਸ਼ਰਮਾ ਡਰੱਗ ਐਡਵਾਈਜ਼ਰੀ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਪੰਜਾਬ ਆਯੁਰਵੈਦ ਫ਼ੈਕਲਟੀ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ |
 ਉਹ ਸਰਕਾਰੀ ਆਯੁਰਵੈਦਿਕ ਕਾਲਜ ਦੇ ਕਾਇਮ ਮੁਕਾਮ ਪਿ੍ੰਸੀਪਲ ਵੀ ਰਹੇ ਹਨ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement