ਸੋਨੀਆ ਦੀ ਫ਼ੈਸਲਾਕੁਨ ਬੈਠਕ ਤੋਂ ਪਹਿਲਾਂ ਪੰਜਾਬ ਦੀ ਹਾਕਮ ਪਾਰਟੀ ਵਿਚ ਵੱਡੀ ਹਿਲਜੁਲ
Published : Jun 18, 2021, 6:53 am IST
Updated : Jun 18, 2021, 6:53 am IST
SHARE ARTICLE
image
image

ਸੋਨੀਆ ਦੀ ਫ਼ੈਸਲਾਕੁਨ ਬੈਠਕ ਤੋਂ ਪਹਿਲਾਂ ਪੰਜਾਬ ਦੀ ਹਾਕਮ ਪਾਰਟੀ ਵਿਚ ਵੱਡੀ ਹਿਲਜੁਲ


ਪੂਰਾ ਦਿਨ ਰਿਹਾ ਚੰਡੀਗੜ੍ਹ 'ਚ ਮੀਟਿੰਗਾਂ ਦਾ ਦੌਰ, ਕੈਪਟਨ ਨੇ 18 ਜੂਨ ਦੀ ਕੈਬਨਿਟ ਤੋਂ ਪਹਿਲਾਂ ਸਾਥੀ ਮੰਤਰੀਆਂ ਨਾਲ ਦੋ ਗਰੁਪਾਂ ਵਿਚ ਕੀਤੀ ਅਹਿਮ ਮੁੱਦਿਆਂ ਨੂੰ  ਲੈ ਕੇ ਗ਼ੈਰ ਰਸਮੀ ਮੀਟਿੰਗ, ਰੰਧਾਵਾ ਅਤੇ ਚੰਨੀ ਵੀ ਹੋਏ ਸ਼ਾਮਲ

ਚੰਡੀਗੜ੍ਹ, 17 ਜੂਨ (ਗੁਰਉਪਦੇਸ਼ ਭੁੱਲਰ): 20 ਜੂਨ ਨੂੰ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਫ਼ੈਸਲਾਕੁਨ ਮੀਟਿੰਗ ਤੋਂ ਪਹਿਲਾਂ ਪੰਜਾਬ ਦੀ ਹਾਕਮ ਪਾਰਟੀ ਵਿਚ ਵੱਡੀ ਹਿਲਜੁਲ ਸ਼ੁਰੂ ਹੋ ਚੁਕੀ ਹੈ | ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਦਿਨਾਂ ਤੋਂ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਆਦਿ ਨਾਲ ਮੀਟਿੰਗਾਂ ਵਿਚ ਮੁੱਦਿਆਂ 'ਤੇ ਮੰਥਨ ਕਰ ਰਹੇ ਹਨ ਪਰ ਅੱਜ ਪੂਰਾ ਦਿਨ ਚੰਡੀਗੜ੍ਹ ਵਿਚ ਮੀਟਿੰਗਾਂ ਦਾ ਦੌਰ ਜਾਰੀ ਰਿਹਾ | 
ਸੋਨੀਆ ਗਾਂਧੀ ਦੇ ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਗੰਭੀਰ ਹੋਣ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੁੱਦਿਆਂ ਨੂੰ  ਲੈ ਕੇ ਗੰਭੀਰ ਹੋ ਚੁੱਕੇ ਹਨ | 20 ਜੂਨ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਦੀ ਤਿੰਨ ਮੈਂਬਰੀ ਖੜਗੇ ਕਮੇਟੀ ਨਾਲ ਰਾਹੁਲ ਗਾਂਧੀ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਨ | ਮਸਲੇ ਦੇ ਹੱਲ ਲਈ ਲਾਗੂ ਕੀਤੇ ਜਾਣ ਵਾਲੇ ਫ਼ਾਰਮੂਲਿਆਂ 'ਤੇ ਅੰਤਮ ਵਿਚਾਰਾਂ ਦੇ ਚਲਦੇ ਪਾਰਟੀ ਸੰਗਠਨ ਤੇ ਪੰਜਾਬ ਕੈਬਨਿਟ ਵਿਚ ਵੱਡੇ ਫੇਰਬਦਲ ਦੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ | ਸੂਤਰਾਂ ਮੁਤਾਬਕ ਭਾਵੇਂ ਬਾਕੀ ਸਾਰੇ ਮਾਮਲਿਆਂ 'ਤੇ ਤਾਂ 3 ਮੈਂਬਰੀ ਕਮੇਟੀ ਨਾਲ ਮਿਲ ਕੇ ਰਾਹੁਲ ਗਾਂਧੀ ਸਹਿਮਤੀ ਬਣਾ ਚੁੱਕੇ ਹਨ ਅਤੇ ਇਸ ਸਮੇਂ ਸਿਰਫ਼ ਆਖ਼ਰੀ ਪੇਚ ਕੈਪਟਨ ਤੇ ਸਿੱਧੂ ਵਿਚਕਾਰ ਹੀ ਫਸਿਆ ਹੋਇਆ ਹੈ ਜਿਸ ਦੇ ਹੱਲ ਲਈ ਰਾਹੁਲ ਗਾਂਧੀ ਤੇ ਖੜਗੇ ਕਮੇਟੀ ਲਗਾਤਾਰ ਯਤਨਸ਼ੀਲ ਹਨ |


ਸੂਤਰਾਂ ਮੁਤਾਬਕ ਸਿੱਧੂ ਹੁਣ ਉਪ ਮੁੱਖ ਮੰਤਰੀ ਦਾ ਪਦ imageimageਲੈਣ ਤੋਂ ਇਨਕਾਰ ਕਰ ਦਿਤਾ ਹੈ ਕਿਉਂਕਿ ਉਹ ਕੈਪਟਨ ਅਧੀਨ ਕੰਮ ਕਰਨ ਲਈ ਤਿਆਰ ਨਹੀਂ | ਜੇ ਹਾਈਕਮਾਨ ਸਿੱਧੂ ਨੂੰ  ਖ਼ਬਰਾਂ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਕੈਪਟਨ ਇਸ ਨੂੰ  ਕਬੂਲ ਕਰਨ ਨੂੰ  ਤਿਆਰ ਨਹੀਂ | ਇਸ ਕਾਰਨ ਮਨੀਸ਼ ਤਿਵਾੜੀ, ਪ੍ਰਤਾਪ ਸਿੰਘ ਬਾਜਵਾ, ਡਾ. ਰਾਜ ਕੁਮਾਰ ਵੇਰਕਾ ਤੇ ਵਿਜੈ ਇੰਦਰ ਸਿੰਗਲਾ ਦੇ ਨਾਂ ਵੀ ਨਵੇਂ ਪ੍ਰਧਾਨ ਲਈ ਚਰਚਾ ਵਿਚ ਚਲ ਰਹੇ ਹਨ | ਸੋਨੀਆ ਗਾਂਧੀ 20 ਜੂਨ ਦੀ ਮੀਟਿੰਗ ਬਾਅਦ ਵੱਡਾ ਫੈਸਲਾ ਸੁਣਾ ਸਕਦੇ ਹਨ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement