ਕਾਂਸ਼ੀ ਰਾਮ ਦੇ ਗੇਟ ਦਾ ਵਿਰੋਧ ਕਰਨ ਵਾਲੇ ਅਕਾਲੀ ਹੁਣ ਬਸਪਾ ਨਾਲ ਸਮਝੌਤਾ ਖ਼ੁਸ਼ੀ ਨਾਲ ਨਹੀਂ,
Published : Jun 18, 2021, 6:49 am IST
Updated : Jun 18, 2021, 6:49 am IST
SHARE ARTICLE
image
image

ਕਾਂਸ਼ੀ ਰਾਮ ਦੇ ਗੇਟ ਦਾ ਵਿਰੋਧ ਕਰਨ ਵਾਲੇ ਅਕਾਲੀ ਹੁਣ ਬਸਪਾ ਨਾਲ ਸਮਝੌਤਾ ਖ਼ੁਸ਼ੀ ਨਾਲ ਨਹੀਂ, ਮਜਬੂਰੀ ਵਿਚ ਕਰ ਰਹੇ ਨੇ : ਅਵਿਨਾਸ਼ ਚੰਦਰ

ਮਜਬੂਰੀ ਵਿਚ ਕਰ ਰਹੇ ਨੇ : ਅਵਿਨਾਸ਼ ਚੰਦਰ

ਫ਼ਿਲੌਰ (ਲੁਧਿਆਣਾ), 17 ਜੂਨ (ਪ੍ਰਮੋਦ ਕੌਸ਼ਲ): ਜਿਹੜੇ ਅਕਾਲੀ ਆਗੂ, ਕਾਂਸ਼ੀ ਰਾਮ ਦੇ ਬਣਨ ਵਾਲੇ ਗੇਟ ਦਾ ਵਿਰੋਧ ਕਰਦੇ ਰਹੇ, ਹੁਣ ਬਸਪਾ ਨਾਲ ਸਮਝੌਤਾ ਹੋਣ 'ਤੇ ਖ਼ੁਸ਼ੀ ਮਨਾ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਮਝੌਤਾ ਖ਼ੁਸ਼ੀ ਨਾਲ ਨਹੀਂ ਸਗੋਂ ਮਜਬੂਰੀ ਵਿਚ ਕੀਤਾ ਹੈ ਕਿਉਂਕਿ ਅਕਾਲੀ ਦਲ ਕੋਲ ਹੋਰ ਕੋਈ ਰਾਹ-ਰਸਤਾ ਹੀ ਨਹੀਂ ਸੀ ਬਚਿਆ | 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਤਾਰਪੁਰ ਅਤੇ ਫ਼ਿਲੌਰ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਰਹੇ ਅਵਿਨਾਸ਼ ਚੰਦਰ ਕਲੇਰ ਨੇ ਕੀਤਾ | ਉਹ ਵੀਰਵਾਰ ਨੂੰ  ਫ਼ਿਲੌਰ 'ਚ ਆਏ ਹੋਏ ਸਨ ਅਤੇ ਉਨ੍ਹਾਂ ਫ਼ਿਲੌਰ ਦੀ ਸਿਆਸੀ ਹਵਾ ਵਿਚ ਉਸ ਸਮੇਂ ਤੂਫਾਨ ਖੜਾ ਕਰ ਦਿਤਾ ਜਦੋਂ ਉਹ ਅਪਣੇ ਖੁਦ ਦੇ ਕਾਰਜਕਾਲ ਵਿਚ ਅਕਾਲੀ ਦਲ 'ਚ ਹੋਣ ਦੇ ਬਾਵਜੂਦ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੀ ਯਾਦ ਵਿਚ ਸ਼ਾਨਦਾਰ ਗੇਟ ਬਣਵਾਉਣ ਨੂੰ  ਲੈ ਕੇ ਖੂਬ ਚਰਚਾ ਵਿਚ ਆਏ ਸਨ | ਕਿਹਾ ਇਹ ਵੀ ਜਾ ਰਿਹਾ ਸੀ ਕਿ ਇਸੇ ਦੇ ਚਲਦਿਆਂ ਹੀ ਅਵਿਨਾਸ਼ ਚੰਦਰ ਕਲੇਰ ਨੂੰ  ਅਕਾਲੀ ਦਲ ਤੋਂ ਅਪਣੀ ਟਿਕਟ ਤਕ ਗਵਾਉਣੀ ਪੈ ਗਈ ਸੀ ਅਤੇ ਇਸ ਸੀਟ ਤੋਂ ਬਸਪਾ ਵਿਚੋਂ ਅਕਾਲੀ ਦਲ 'ਚ ਸ਼ਾਮਲ ਹੋਏ ਬਲਦੇਵ ਸਿੰਘ ਖਹਿਰਾ ਨੂੰ  ਅਕਾਲੀ ਦਲ ਨੇ ਟਿਕਟ ਦੇ ਦਿਤੀ ਸੀ | 
ਅਵਿਨਾਸ਼ ਚੰਦਰ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫਿਲੌਰ 'ਚ ਇਕ ਅਰਦਾਸ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਹੋਏ ਸੀ ਪਰ ਨਾਲ ਹੀ ਉਨ੍ਹਾਂ ਕਾਂਸ਼ੀ ਰਾਮ ਦੀ ਯਾਦ ਵਿਚ ਫਿਲੌਰ 'ਚ ਬਣਾਏ ਜਾਣ ਵਾਲੇ ਯਾਦਗਾਰੀ ਗੇਟ ਜਿਸ ਲਈ ਉਨ੍ਹਾਂ ਖੁਦ 25 ਲੱਖ ਰੁਪਏ ਜਾਰੀ ਕਰਵਾਏ ਸੀ, ਨੂੰ  ਦੇਖਣ ਲਈ ਵੀ ਆਏ ਸੀ ਪਰ ਗੇਟ ਦੇ ਕੰਮ ਦੇ ਕੀ ਹਾਲਾਤ ਨੇ, ਇਹ ਕਿਸੇ ਤੋਂ 
ਲੁਕਿਆ ਹੋਇਆ ਨਹੀਂ | ਉਨ੍ਹਾਂ ਦਸਿਆ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਵੀ ਜਾ ਕੇ ਆਏ ਹਨ ਅਤੇ ਉਨ੍ਹਾਂ ਕੋਲੋਂ ਇਹ ਮੰਗ ਕੀਤੀ ਹੈ ਕਿ ਜੇ ਸਾਹਿਬ ਕਾਂਸ਼ੀ ਰਾਮ ਦੇ ਗੇਟ ਨੂੰ  ਬਣਾਉਣ ਲਈ ਸਰਕਾਰ ਜਾਂ ਨਗਰ ਕੌਂਸਲ ਕੋਲ ਪੈਸੇ ਦੀ ਕਮੀ ਹੈ ਤਾਂ ਉਨ੍ਹਾਂ ਨੂੰ  ਇਜਾਜ਼ਤ ਹੀ ਦੇ ਦੇਣ, ਸਮਾਜ ਅਪਣੇ ਖੁਦ ਦੇ ਪੈਸੇ ਨਾਲ ਅਪਣੀ ਕੌਮ ਦੇ ਮਹਾਨ ਰਹਿਬਰ ਦੀ ਯਾਦਗਾਰ ਵਿਚ ਬਣਨ ਵਾਲੇ ਇਸ ਗੇਟ ਦੀ ਉਸਾਰੀ ਖੁਦ ਹੀ ਕਰਵਾ ਲਵੇਗਾ | 
ਇਸ ਦੇ ਨਾਲ ਹੀ ਅਵਿਨਾਸ਼ ਚੰਦਰ ਕਲੇਰ ਨੇ ਕਿਹਾ ਕਿ ਜੇ ਅੰਬੇਦਕਰੀ ਸੋਚ ਵਾਲਾ ਆਗੂ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ ਤਾਂ ਸਮਾਜ ਦੇ ਰਹਿਬਰਾਂ ਦੀਆਂ ਯਾਦਗਾਰਾਂ ਦੇ ਨਾਲ-ਨਾਲ ਸਮਾਜ ਦੀ ਭਲਾਈ ਲਈ ਹੋਰ ਵੀ ਵੱਡੇ ਕੰਮ ਹੋ ਸਕਣਗੇ | ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਜਦੋਂ ਮੁੱਖ ਮੰਤਰੀ ਬਣੇਗਾ ਤਾਂ ਯਕੀਨਨ ਉਹ ਭਲਾਈ ਵਲ ਵੀ ਧਿਆਨ ਦੇਵੇਗਾ | ਉਧਰ ਅਵਿਨਾਸ਼ ਚੰਦਰ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਇਸ ਗੱਲ ਦੇ ਵੀ ਚਰਚੇ ਜ਼ੋਰਾਂ 'ਤੇ ਹਨ ਕਿ ਕਿਤੇ ਅਵਿਨਾਸ਼ ਚੰਦਰ ਕਲੇਰ ਵੀ ਭਾਜਪਾ ਵਲ ਜਾਣ ਦੀਆਂ ਤਿਆਰੀਆਂ ਤਾਂ ਨਹੀਂ ਕਰ ਰਹੇ? ਕਿਉਂਕਿ ਭਾਜਪਾ ਨੇ ਹੀ ਅਜੇ ਤਕ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਹੈ | ਹਾਲਾਂਕਿ ਫਿਲੌਰ ਤੋਂ ਚੋਣ ਲੜਨ ਦੀ ਗੱਲ 'ਤੇ ਅਵਿਨਾਸ਼ ਚੰਦਰ ਨੇ ਕੁੱਝ ਵੀ ਬੋਲਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਸਿਆਸੀ ਗੱਲ ਉਹ ਫਿਰ ਕਦੇ ਕਰਨਗੇ |
ਫਿਲੌਰ 'ਚ 2016 ਵਿਚ ਕਾਂਸ਼ੀ ਰਾਮ ਦੀ ਯਾਦ ਵਿਚ ਬਣਨ ਵਾਲੇ ਗੇਟ ਦੇ ਨੀਂਹ ਪੱਥਰ ਕੋਲ ਪਹੁੰਚੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਕਲੇਰ |   
Ldh_Parmod_17_2.doc
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement